ETV Bharat / city

ਕੋਟਕਪੂਰਾ ਗੋਲੀਕਾਂਡ: ਸ਼੍ਰੋਮਣੀ ਅਕਾਲੀ ਦਲ ਨੇ SIT ਜਾਂਚ ਟੀਮ 'ਤੇ ਖੜੇ ਕੀਤੇ ਸਵਾਲ - Parkash Singh Badal

ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਨੇ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪੁੱਛਗਿੱਛ ਕੀਤੀ। ਢਾਈ ਘੰਟਿਆਂ ਦੀ ਪੁੱਛਗਿੱਛ ਦੇ ਇੱਕਦਮ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਨਵੀਂ ਐਸਆਈਟੀ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਤੇ ਕਿਹਾ ਕਿ ਬੇਅਦਬੀ ਦੀ ਜਾਂਚ ਦਾ ਸਿਆਸੀ ਲਾਹਾ ਲਿਆ ਜਾ ਰਿਹਾ ਹੈ।

ਕੋਟਕਪੂਰਾ ਗੋਲੀਕਾਂਡ: ਸ਼੍ਰੋਮਣੀ ਅਕਾਲੀ ਦਲ ਨੇ SIT ਜਾਂਚ ਟੀਮ 'ਤੇ ਖੜੇ ਕੀਤੇ ਸਵਾਲ

author img

By

Published : Jun 22, 2021, 4:51 PM IST

ਚੰਡੀਗੜ੍ਹ: ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਜ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪੁੱਛਗਿੱਛ ਕੀਤੀ ਗਈ। ਤਕਰੀਬਨ ਸਵੇਰੇ 10:30 ਵਜੇ ਟੀਮ ਚੰਡੀਗੜ੍ਹ ਰਿਹਾਇਸ਼ 'ਤੇ ਪੁੱਜ ਗਈ ਸੀ ਅਤੇ 2 ਘੰਟੇ 20 ਮਿੰਟ ਤੋਂ ਵੱਧ ਪੁੱਛ ਗਿੱਛ ਕੀਤੀ ਗਈ । ਪੁੱਛਗਿੱਛ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਨੂੰ ਬੜਾ ਅਫਸੋਸ ਹੈ ਇਹ ਬੇਅਦਬੀ ਦੇ ਮਾਮਲੇ ਵਿੱਚ ਕਈ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਰੋਟੀਆਂ ਸੇਕੀਆਂ ਗਈਆਂ ਅਤੇ ਇੰਨੇ ਜਜ਼ਬਾਤੀ ਮੁੱਦੇ ਨੂੰ ਰਾਜਨੀਤੀ ਦਾ ਰੂਪ ਦਿੱਤਾ ਗਿਆ ।

ਕੋਟਕਪੂਰਾ ਗੋਲੀਕਾਂਡ: ਸ਼੍ਰੋਮਣੀ ਅਕਾਲੀ ਦਲ ਨੇ SIT ਜਾਂਚ ਟੀਮ 'ਤੇ ਖੜੇ ਕੀਤੇ ਸਵਾਲ

ਉਨ੍ਹਾਂ ਕਿਹਾ ਕਿ ਪਹਿਲਾਂ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਵੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਅਸੀਂ ਜੋ ਪਹਿਲਾਂ ਕਿਹਾ ਸੀ ਕਿ ਜਾਂਚ ਟੀਮ ਨੂੰ ਰਾਜਨੀਤੀਕ ਪਾਰਟੀਆਂ ਸਕਰਿਪਟ ਦੇ ਰਹੀਆਂ ਹਨ ਉਹ ਸਾਬਤ ਹੋ ਗਿਆ ਅਤੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਾਨੂੰ ਆਸ ਸੀ ਕਿ ਨਵੀਂ ਬਣੀ ਜਾਂਚ ਟੀਮ ਠੀਕ ਦਿਸ਼ਾ ਵਿਚ ਜਾਂਚ ਕਰੇਗੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਜਾਂਚ ਟੀਮ ਵੀ ਜਦੋਂ ਅੱਜ ਪੁੱਜੀ ਤਾਂ ਉਸ ਦੇ ਸਾਰੇ ਮੈਂਬਰ ਮੌਜੂਦ ਨਹੀਂ ਸਨ ਅਤੇ ਇਕ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੈ ਸਿੰਗਲਾ ਐਸਆਈਟੀ ਵਿੱਚ ਕਿਵੇਂ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਅਫ਼ਸਰ ਵੀ ਐਸਆਈਟੀ ਵਿੱਚ ਮੌਜੂਦ ਸਨ ਉਨ੍ਹਾਂ ਨੂੰ ਵੀ ਪ੍ਰਮੋਟ ਕੀਤਾ ਗਿਆ ਅਤੇ ਇਹ ਜਾਂਚ ਕਮੇਟੀ ਉਸ ਦਿਸ਼ਾ ਵਿੱਚ ਕੰਮ ਨਹੀਂ ਕਰ ਰਹੀ ਹੈ ਜੋ ਆਦੇਸ਼ ਮਾਣਯੋਗ ਕੋਰਟ ਵੱਲੋਂ ਦਿੱਤੇ ਗਏ ਸਨ ।

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਹਰ ਪੱਖੋਂ ਚਾਹੁੰਦੇ ਹਾਂ ਕਿ ਇਨਸਾਫ਼ ਮਿਲੇ ਅਤੇ ਹਰ ਜਾਂਚ ਟੀਮ ਦਾ ਹਿੱਸਾ ਬਣ ਰਹੇ ਹਾਂ, ਪਰ ਜਾਂਚ ਕਮੇਟੀਆਂ ਦਾ ਇਸਤੇਮਾਲ ਇੱਕ ਏਜੰਡੇ ਤੇ ਰਾਜਨੀਤਕ ਲਾਹਾ ਲੈਣ ਵਾਸਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ 307 ਦੇ ਪਰਚੇ ਵਿੱਚ ਜਾਂਚ ਵਾਸਤੇ ਇੰਨੇ ਸਾਲ ਲਗਾ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਕੋਰਟ ਦੇ ਆਦੇਸ਼ਾਂ ਵਿੱਚ ਲਿਖਿਆ ਗਿਆ ਕਿ ਗੋਲੀ ਐਸਡੀਐਮ ਦੇ ਆਦੇਸ਼ 'ਤੇ ਚੱਲੀ ਫਿਰ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਕਿਉਂ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਜਾਂਚ ਕਮੇਟੀ ਦੀ ਮਨਸ਼ਾ 'ਤੇ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਹਨ ।

ਇਹ ਵੀ ਪੜ੍ਹੋ : ਕੋਟਕਪੁਰਾ ਗੋਲੀਕਾਂਡ Live Update: ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਖਤਮ

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਾਂਚ ਕਮੇਟੀ ਵਿੱਚ ਏਡੀਜੀਪੀ ਐਲ.ਕੇ. ਯਾਦਵ, ਕਮਿਸ਼ਨਰ ਪੁਲਿਸ ਲੁਧਿਆਣਾ ਰਾਕੇਸ਼ ਅਗਰਵਾਲ ,ਡੀਆਈਜੀ ਫ਼ਰੀਦਕੋਟ ਹਨ ਪਰ ਅੱਜ ਪੁੱਛ ਗਿੱਛ ਵਿੱਚ ਡੀਆਈਜੀ ਫ਼ਰੀਦਕੋਟ ਸ਼ਾਮਲ ਨਹੀਂ ਹੋਏ ਅਤੇ ਉਨ੍ਹਾਂ ਦੀ ਥਾਂ ਤੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਆਉਂਦੇ ਹਨ ਅਤੇ ਸਵਾਲ ਜਵਾਬ ਕਰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.