ਚੰਡੀਗੜ੍ਹ : ਬੀਤੇ ਇਕ ਹਫ਼ਤੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਚੰਡੀਗੜ੍ਹ ਵਿਖੇ ਦੂਜੀ ਵਾਰੀ ਗੇੜਾ ਮਾਰ ਗਏ ਹਨ । ਮਕਸਦ ਤਾਂ ਸੀ ਕੀ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਲੋਕਾਂ ਨੂੰ ਕਿਵੇਂ ਨਾ ਕਿਵੇਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੱਸ ਕੇ ਆਪਣੇ ਨਾਲ ਜੋਡ਼ਿਆ ਜਾਵੇ ਅਤੇ ਇਸ ਨੂੰ ਲੈ ਕੇ ਚੰਡੀਗੜ੍ਹ ਵਿਖੇ ਵੱਡੇ ਐਲਾਨ ਵੀ ਕੀਤੇ ਗਏ । ਪਰ ਇਨ੍ਹਾਂ ਐਲਾਨਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਕਿਰਕਿਰੀ ਚਾਰੇ ਪਾਸੇ ਹੋ ਰਹੀ ਹੈ ।
ਦਰਅਸਲ ਅਰਵਿੰਦ ਕੇਜਰੀਵਾਲ ਵੱਲੋਂ ਮੀਡੀਆ ਸਾਹਮਣੇ ਐਲਾਨ ਕੀਤਾ ਗਿਆ ਕਿ ਅਸੀਂ ਪੰਜਾਬ ਵਿੱਚ ਸਰਕਾਰ ਬਣਾਉਣ ਤੇ 300 ਬਿਜਲੀ ਦੇ ਯੂਨਿਟ ਮੁਆਫ਼ ਕਰਾਂਗੇ , ਪਰ ਅਰਵਿੰਦ ਕੇਜਰੀਵਾਲ ਉਦੋਂ ਕਸੂਤੇ ਫਸ ਗਏ ਜਦੋਂ ਸਵਾਲ ਪੁੱਛਿਆ ਗਿਆ ਕਿ ਜੇ 300 ਤੋਂ ਵੱਧ ਯੂਨਿਟ ਬਲ਼ ਗਏ ਤਾਂ ਫਿਰ ਬਿਲ ਕਿਸ ਤਰੀਕੇ ਦੇ ਨਾਲ ਆਵੇਗਾ , ਤਾਂ ਪਹਿਲਾਂ ਸੁਣ ਲੈਂਦੇ ਹਾਂ ਉਹ ਬਿਆਨ ਜੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਵਿੱਚ ਹੈ ਉਵੇਂ ਹੀ ਕੀਤਾ ਜਾਵੇਗਾ ,300 ਯੂਨਿਟ ਬਿਜਲੀ ਦੇ ਮੁਆਫ਼ ਹੋਣਗੇ ਅਤੇ ਜੇ 300 ਤੋਂ ਵੱਧ ਬਿਜਲੀ ਦੇ ਯੂਨਿਟ ਬਾਲੇ ਜਾਂਦੇ ਹਨ ਤਾਂ ਸਾਰੇ ਯੂਨਿਟਾਂ ਦਾ ਬਿੱਲ ਦੇਣਾ ਪਵੇਗਾ
ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਦਾ ਜਿੱਥੇ ਵਿਰੋਧੀਆਂ ਨੇ ਮਜ਼ਾਕ ਉਡਾਇਆ ਉੱਥੇ ਹੀ ਉਨ੍ਹਾਂ ਦੇ ਆਪਣੇ ਵਿਧਾਇਕ ਵੀ ਇਸ ਗੱਲੋਂ ਹੈਰਾਨ ਦਿਖੇ ਕਿ ਅਰਵਿੰਦ ਕੇਜਰੀਵਾਲ ਕੀ ਬੋਲ ਗਏ।
ਮਜੀਠੀਆ ਨੇ ਕਿਹਾ ਪਤਾ ਚੱਲਿਆ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਛਿੱਤਰੋ ਛਿੱਤਰੀ ਹੋਇਆ ਪਿਐ ,ਅਰਵਿੰਦ ਕੇਜਰੀਵਾਲ ਨੂੰ ਕਹਿ ਰਿਹਾ ਹੈ ਕਿ ਤੂੰ ਸਾਨੂੰ ਤਾਰਨ ਆਇਆ ਸੀ ਕਿ ਡੁਬਾਉਣ ? ਬਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਇਹ ਸਟੇਟਮੈਂਟ ਦੇ ਰਹੇ ਸਨ ਤਾਂ ਭਗਵੰਤ ਮਾਨ ਨੇ ਕਈ ਵਾਰ ਅਰਵਿੰਦ ਕੇਜਰੀਵਾਲ ਨੂੰ ਲੱਤਾਂ ਮਾਰ ਗਿਆ ਅਤੇ ਲੱਗਦਾ ਹੈ ਕਿ ਅਗਲੀ ਵਾਰ ਅਰਵਿੰਦ ਕੇਜਰੀਵਾਲ ਦੇ ਘਰਦਿਆਂ ਨੇ ਉਸ ਨੂੰ ਪੰਜਾਬ ਨਹੀਂ ਭੇਜਣਾ ।ਉਨ੍ਹਾਂ ਕਿਹਾ ਕਿ ਸਾਨੂੰ ਪਤਾ ਚੱਲਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਯੂ ਟੀ ਗੈਸਟ ਹਾਊਸ ਵਿਖੇ ਫਸਟ ਏਡ ਕਿੱਟ ਦਾ ਵੀ ਇਸਤੇਮਾਲ ਕੀਤਾ ਗਿਆ।
ਇਹ ਵੀ ਪੜ੍ਹੋ:ਹਰਸਿਮਰਤ ਬਾਦਲ ਨੇ ਕੇਜਰੀਵਾਲ ਤੇ ਸੂਬਾ ਸਰਕਾਰ ਨੂੰ ਲਾਏ ਰਗੜੇ
ਆਪਣੇ ਪਾਰਟੀ ਸੁਪਰੀਮੋ ਦੀ ਹੁੰਦੀ ਕਿਰਕਰੀ ਅਤੇ ਫਾਇਦੇ ਦੀ ਜਗ੍ਹਾ ਹੁੰਦਾ ਨੁਕਸਾਨ ਦੇਖ ਕੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਬਿਆਨ ਦੀ ਅਸਲੀਅਤ ਦੱਸਦੇ ਨਜ਼ਰ ਆਏ ।
ਭਗਵੰਤ ਮਾਨ ਨੇ ਸਫਾਈ ਦਿੰਦੇ ਕਿਹਾ ਦਰਅਸਲ ਅਰਵਿੰਦ ਕੇਜਰੀਵਾਲ ਵੱਲੋਂ ਅਸਲ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਪਹਿਲਾਂ 200 ਯੂਨਿਟ ਬਿੱਲ ਮਾਫ ਹੁੰਦਾ ਸੀ ਅਤੇ ਜੇ 310 ਯੂਨਿਟ ਬਿਜਲੀ ਫੂਕੀ ਜਾਂਦੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ 110 ਯੂਨਿਟ ਦੇ ਪੈਸੇ ਦੇਣੇ ਪੈਂਦੇ ਸਨ ਪਰ ਸਾਡੀ ਸਰਕਾਰ ਆਉਣ ਤੇ ਇਸ ਹਿਸਾਬ ਨਾਲ ਸਿਰਫ਼ 10 ਯੂਨਿਟ ਦੇ ਪੈਸੇ ਦੇਣੇ ਪੈਣਗੇ।
ਸੱਚਾ ਕੌਣ ਹੈ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ, ਇਹ ਅੰਦਾਜਾ ਤੁਸੀਂ ਖ਼ੁਦ ਲਾ ਲਵੋ ਅਤੇ ਜਾਂਦੇ ਜਾਂਦੇ ਇੱਕ ਵਾਰ ਫੇਰ ਉਹ ਬਿਆਨ ਜ਼ਰੂਰ ਸੁਣੋ ਜੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤਾ ਗਿਆ।