ਚੰਡੀਗੜ੍ਹ: ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਪੰਜਾਬ ਦੇ ਸਿਹਤ ਮਾਡਲ(Punjab health model) ਨੂੰ ਲੈ ਕੇ ਫੇਰ ਸੁਆਲ ਚੁੱਕੇ ਹਨ(Kejriwal make a satire on Channi) । ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਟਵੀਟ ਰਾਹੀਂ ਮਿਹਣਾ ਮਾਰਿਆ ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਹਲਕੇ ਵਿੱਚ ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਠੀਕ ਨਹੀਂ ਹੈ। ਕੇਜਰੀਵਾਲ ਨੇ ਚੰਨੀ(CM Channi) ਨੂੰ ਕਿਹਾ ਹੈ ਕਿ ਉਹ ਇਸ ਹਲਕੇ ਵਿੱਚ ਪਿਛਲੇ 15 ਸਾਲਾਂ ਤੋਂ ਵਿਧਾਇਕ ਹਨ ਪਰ ਅਜੇ ਤੱਕ ਹਾਲਤ ਨਹੀਂ ਸੁਧਾਰ ਸਕੇ।
ਕੇਜਰੀਵਾਲ ਨੇ ਤੰਜ ਕਸਿਆ ਹੈ ਕਿ ਜੇਕਰ ਉਹ 15 ਸਾਲਾਂ ਵਿੱਚ ਇੱਕ ਹਲਕੇ ਦਾ ਸੁਧਾਰ ਨਹੀਂ ਕਰ ਸਕੇ ਤਾਂ ਸਮੁੱਚਾ ਪੰਜਾਬ ਕਿਵੇਂ ਸੰਭਾਲਣਗੇ। ਇਸ ਦੇ ਨਾਲ ਹੀ ਮਾਈਨਿੰਗ ’ਤੇ ਵੀ ਸੁਆਲ ਖੜ੍ਹਾ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਰੇਤ ਦੀ ਚੋਰੀ ਹੋ ਰਹੀ ਹੈ। ਇਸੇ ਤਰ੍ਹਾਂ ਆਪ ਆਗੂ ਸਤੇਂਦਰ ਚੌਹਾਨ ਨੇ ਵੀ ਟਵੀਟ ਕੀਤਾ ਹੈ।
ਸਤੇਂਦਰ ਚੌਹਾਨ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਦੇ ਮੁੱਢਲੇ ਸਿਹਤ ਕੇਂਦਰਾਂ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਸਿਹਤ ਮੰਤਰੀ ਓ.ਪੀ.ਸੋਨੀ ਕਹਿੰਦੇ ਹਨ ਕਿ ਪੰਜਾਬ ਦਾ ਹੈਲਥ ਮਾਡਲ ਦਿੱਲੀ ਦੇ ਹੈਲਥ ਮਾਡਲ ਨਾਲੋਂ ਕਿਤੇ ਬਿਹਤਰ ਹੈ ਪਰ ਚੰਨੀ ਦੇ ਵਿਧਾਨ ਸਭਾ ਹਲਕੇ ਦੇ ਹਸਪਤਾਲ ਵੇਖਣ ਤੋਂ ਪਤਾ ਚੱਲਦਾ ਹੈ ਕਿ ਇਥੋਂ ਦੀ ਹਾਲਤ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਹੀ ਤੈਅ ਕਰਨ ਲੈਣਗੇ ਕਿ ਦਿੱਲੀ ਦਾ ਸਿਹਤ ਮਾਡਲ ਸਹੀ ਹੈ ਜਾਂ ਫੇਰ ਪੰਜਾਬ ਦਾ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਸਿਆਸੀ ਸੈਲਾਨੀ