ਚੰਡੀਗੜ੍ਹ:ਨਵਜੋਤ ਸਿੰਘ ਸਿੱਧੂ (Navjot Sidhu) ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਸਿਆਸੀ ਸੈਲਾਨੀ (Kejriwal political tourist) ਦੱਸਦਿਆਂ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੀ ਜਮੀਨੀ ਹਕੀਕਤ ਨੂੰ ਕਦੇ ਨਹੀਂ ਜਾਣ ਸਕਣਗੇ(Sidhu takes hard on Kejriwal) । ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਕੇਜਰੀਵਾਲ ਪੰਜ ਸਾਲ ਪੰਜਾਬ ਤੋਂ ਦੂਰ ਰਹੇ, ਉਦੋਂ ਉਨ੍ਹਾਂ (ਸਿੱਧੂ ਨੇ) ਨੇ ਮਾਈਨਿੰਗ ਨੀਤੀ (Sand Mafia)ਬਣਾਈ ਸੀ ਤੇ ਇਸ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਲੜਾਈ ਲੜੀ। ਸਿੱਧੂ ਨੇ ਕਿਹਾ ਕਿ ਉਹ ਉਸ ਵੇਲੇ ਜੱਦੋ ਜਹਿਦ ਕਰ ਰਹੇ ਸੀ, ਜਦੋਂ ਕੇਜਰੀਵਾਲ ਡਰੱਗਜ਼ ਮਾਫੀਆ ਕੋਲੋਂ ਹੱਥ ਜੋੜ ਕੇ ਮਾਫੀ ਮੰਗ ਰਹੇ ਸੀ।
ਪੰਜਾਬ ਮਾਡਲ ਖੋਖਲੇ ਵਾਅਦਿਆਂ ’ਤੇ ਨਹੀਂ ਬਣਿਆ-ਸਿੱਧੂ
ਪੰਜਾਬ ਕਾਂਗਰਸ ਪ੍ਰਧਾਨ ਨੇ ਪੰਜਾਬ ਦਾ ਮਾਡਲ ਵਿਆਪਕ ਖੋਜ ਕਰਕੇ ਬਣਾਇਆ ਗਿਆ ਹੈ, ਨਾ ਕਿ ਕੇਜਰੀਵਾਲ (Delhi CM) ਦੇ ਫੋਕੇ ਵਾਅਦਿਆਂ ਤੇ ਅਨੁਮਾਨਾਂ ’ਤੇ ਬਣਾਇਆ ਗਿਆ। ਨਵਜੋਤ ਸਿਧੂ ਨੇ ਕਿਹਾ ਕਿ ਰੇਤ ਮਾਈਨਿੰਗ ਵਿੱਚ 20,000 ਕਰੋੜ ਨਹੀਂ ਸਗੋਂ 2000 ਕਰੋੜ ਸ਼ਾਮਲ ਹੈ। ਜਦੋਂ ਕਿ ਸ਼ਰਾਬ ਵਿੱਚ 30,000 ਕਰੋੜ ਦੀ ਸੰਭਾਵਨਾ ਹੈ, ਜਿਸ ਦਾ ਕੇਜਰੀਵਾਲ ਨੇ ਦਿੱਲੀ ਵਿੱਚ ਨਿੱਜੀਕਰਨ ਕੀਤਾ ਅਤੇ ਦੀਪ ਮਲਹੋਤਰਾ ਅਤੇ ਚੱਢਾ ਵਰਗੇ ਲੋਕਾਂ ਨੂੰ ਖੁੱਲ੍ਹ ਦਿੱਤੀ।
ਕੇਜਰੀਵਾਲ ਨੂੰ ਦਿੱਤਾ ਠੋਕਵਾਂ ਜਵਾਬ
ਜਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਰੇਤ ਮਾਫੀਆ ’ਤੇ ਕੀਤੇ ਗਏ ਇੱਕ ਟਵੀਟ ਬਾਰੇ ਜਵਾਬ ਵਿੱਚ ਦੋ ਟਵੀਟ ਕਰਕੇ ਉਪਰੋਕਤ ਗੱਲਾਂ ਕਹੀਆਂ ਹਨ। ਕੇਜਰੀਵਾਲ ਨੇ ਸਿੱਧੂ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਮੀਡੀਆ ਨੇ ਸੀਐਮ ਦੇ ਹਲਕੇ ਵਿੱਚ ਰੇਤ ਚੋਰੀ ਫੜੀ ਹੈ। ਕੇਜਰੀਵਾਲ ਮੁਤਾਬਕ ਰੇਤਾ ਚੋਰੀ ਵਿੱਚ ਸ਼ਾਮਲ ਵਿਅਕਤੀਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ ਰੇਤ ਮਾਫੀਆ ਨਾਲ ਸਬੰਧ ਹੈ ਤੇ ਸੀਐਮ ਕੋਈ ਕਾਰਵਾਈ ਨਹੀਂ ਕਰ ਰਹੇ ਹਨ ਤੇ ਦੂਜੇ ਪਾਸੇ ਕੈਪਟਨ ਅਤੇ ਬਾਦਲ ਚੁੱਪ ਹਨ ਤੇ ਸਿੱਧੂ ਆਪ ਵੀ ਚੁੱਪ ਹਨ।
ਸਿੱਧੂ ਨੇ ਦਿੱਲੀ ’ਚ ਸ਼ਰਾਬ ਦੇ ਨਿਜੀਕਰਣ ’ਤੇ ਚੁੱਕੇ ਸੁਆਲ
ਕੇਜਰੀਵਾਲ ਨੇ ਆਪਣੇ ਟਵੀਟ ਰਾਹੀਂ ਨਵਜੋਤ ਸਿੱਧੂ ਨੂੰ ਪੁੱਛਿਆ ਸੀ ਕਿ ਆਖਰ ਉਹ ਆਪ ਵੀ ਕਿਉਂ ਚੁੱਪ ਹਨ। ਕੇਜਰੀਵਾਲ ਨੇ ਟਵੀਟ ਵਿੱਚ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਤੋਂ ਲੈ ਕੇ ਹੇਠਾਂ ਤੱਕ ਰੇਤਾ ਚੋਰੀ ਹੋ ਰਿਹਾ ਹੈ ਤੇ ਜੇਕਰ ਇਹ ਚੋਰੀ ਰੁਕਦੀ ਹੈ ਤਾਂ 20 ਹਜਾਰ ਕਰੋੜ ਰੁਪਏ ਆਉਣਗੇ। ਕੇਜਰੀਵਾਲ ਵੱਲੋਂ ਕੀਤੇ ਗਏ ਇਸੇ ਟਵੀਟ ’ਤੇ ਨਵਜੋਤ ਸਿੱਧੂ ਨੇ ਨਾ ਸਿਰਫ ਠੋਕਵਾਂ ਜਵਾਬ ਦੇ ਦਿੱਤਾ, ਸਗੋਂ ਦਿੱਲੀ ਵਿੱਚ ਸ਼ਰਾਬ ਦੇ ਨੀਜੀਕਰਣ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਹੋਰਨਾਂ ਨੂੰ ਲਾਭ ਪਹੁੰਚਾਉਣ ਦਾ ਜੋਰਦਾਰ ਪਲਟਵਾਰ ਵੀ ਕਰ ਦਿੱਤਾ।
ਇਹ ਵੀ ਪੜ੍ਹੋ:ਕਿਸਾਨ ਆਗੂ ਗੁਰਨਾਮ ਚੜੂਨੀ ਨੇ ਸੰਯੁਕਤ ਸੰਘਰਸ਼ ਪਾਰਟੀ ਦਾ ਕੀਤਾ ਐਲਾਨ