ਚੰਡੀਗੜ੍ਹ: ਅਕਸਰ ਹੀ ਕਿਹਾ ਜਾਂਦਾ ਹੈ ਕਿ ਧੀਆਂ ਪੁੱਤਰਾਂ ਨਾਲੋਂ ਪਿਤਾ ਨੂੰ ਵੱਧ ਪਿਆਰ ਤੇ ਦੇਖਭਾਲ ਕਰਦੀਆਂ ਹਨ, ਪਰ ਇਸ ਕਲਯੁੱਗ ਵਿੱਚ ਬਾਪ ਦੇ ਰੂਪ ਵਿੱਚ ਅਜਿਹੇ ਸੈਤਾਨ ਵੀ ਹੁੰਦੇ ਹਨ, ਜੋ ਇਹਨਾਂ ਰਿਸ਼ਤਿਆਂ ਨੂੰ ਢਾਹ ਲਗਾਉਂਦੇ ਹਨ,ਅਜਿਹਾ ਮਾਮਲਾ ਚੰਡੀਗੜ੍ਹ ਵਿੱਚ ਦੇਖ ਨੂੰ ਮਿਲਿਆ।
ਜਿੱਥੇ ਚੰਡੀਗੜ੍ਹ ਅਦਾਲਤ ਨੇ ਸ਼ੁੱਕਰਵਾਰ ਨੂੰ ਅਸ਼ਲੀਲ ਹਰਕਤ ਦੇ ਮਾਮਲੇ ਵਿੱਚ ਪਿਤਾ ਨੂੰ ਆਪਣੀ ਵੀ ਲੜਕੀ ਨਾਲ ਛੇੜ ਛਾੜ ਦੇ ਦੋਸ਼ ਵਿੱਚ ਪੰਜ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ, ਹਾਲਾਂਕਿ ਆਈ.ਪੀ.ਸੀ 376(3) ਅਤੇ ਪੋਕਸੋ ਐਕਟ ਤੋਂ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ।
2019 ਵਿੱਚ ਪੁਲਿਸ ਨੂੰ ਸ਼ਿਕਾਇਤ ਵਿੱਚ ਇੱਕ ਨਾਬਾਲਗ ਕੁੜੀ ਨੇ ਦੱਸਿਆ ਸੀ, ਕਿ ਇੱਕ ਦਿਨ ਉਸ ਦੀ ਮਾਂ ਅਤੇ ਦੋ ਭੈਣਾਂ ਕੀਤੇ ਬਾਹਰ ਗਏ ਹੋਏ ਸੀ। ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਉਸਦੇ ਨਾਲ ਛੇੜਛਾੜ ਕੀਤੀ, ਅਤੇ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਦੇ ਨਾਲ ਪਿਤਾ ਵੱਲੋਂ ਕੁੱਟਮਾਰ ਕੀਤੀ ਗਈ। ਸ਼ਿਕਾਇਤਕਰਤਾ ਕੁੜੀ ਦੇ ਮੁਤਾਬਿਕ ਉਸ ਦੇ ਪਿਤਾ ਪਹਿਲਾਂ ਵੀ ਅਜਿਹਾ ਕਰਦੇ ਸੀ, ਜਿਸ ਦੀ ਜਾਣਕਾਰੀ ਪੀੜਤਾ ਨੇ ਆਪਣੀ ਮਾਂ ਨੂੰ ਦਿੱਤੀ ਸੀ।
ਇਹ ਵੀ ਪੜ੍ਹੋ:- ਚੋਣਾਂ ਦੌਰਾਨ ਅੱਤਵਾਦੀ ਹਮਲਿਆਂ ਦਾ ਖ਼ਤਰਾ