ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਹੁਣ ਐਸਆਈਟੀ ਜਾਰੀ ਰੱਖੇਗੀ ਜਸਟਿਸ ਰਾਜਨ ਗੁਪਤਾ ਨੇ ਆਪਣੇ ਆਦੇਸ਼ਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਪਟੀਸ਼ਨਕਰਤਾ ਦੀ ਪਟੀਸ਼ਨ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕੀਤਾ ਗਿਆ ।ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ ।
ਜ਼ਿਕਰਯੋਗ ਹੈ ਕਿ ਮਾਮਲੇ ਦੀ ਪਿਛਲੀ ਸੁਣਵਾਈ ਵਿੱਚ ਜਸਟਿਸ ਰਾਜਨ ਗੁਪਤਾ ਨੇ ਐਸਆਈਟੀ ਵੱਲੋਂ ਜਾਂਚ ਨੂੰ ਬਰਕਰਾਰ ਰੱਖਿਆ ਸੀ, ਜਿਸ ਨੂੰ ਕਥਿਤ ਦੋਸ਼ੀ ਸੁਖਜਿੰਦਰ ਸਿੰਘ ਅਤੇ ਸ਼ਕਤੀ ਨੇ ਚੁਨੌਤੀ ਦਿੱਤੀ ਸੀ। ਸੋਮਵਾਰ ਹਾਈਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਮਾਮਲੇ 'ਚ ਆਰੋਪੀ ਸੁਖਜਿੰਦਰ ਸਿੰਘ ਅਤੇ ਸ਼ਕਤੀ ਨੇ ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਦੇ ਆਦੇਸ਼ਾਂ ਨੂੰ ਰਿਵਿਊ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ, ਜਿਸ ਨੂੰ ਜਸਟਿਸ ਰਾਜਨ ਗੁਪਤਾ ਨੇ ਇਹ ਕਹਿ ਕੇ ਖਾਰਿਜ ਕਰ ਦਿੱਤਾ ਕਿ ਉਸ ਸਮੇਂ ਦੌਰਾਨ ਪਟੀਸ਼ਨਕਰਤਾ ਸੁਖਜਿੰਦਰ ਸਿੰਘ ਅਤੇ ਸ਼ਕਤੀ ਪਾਰਟੀ ਵਿੱਚ ਨਹੀਂ ਸੀ ਅਤੇ ਕਈ ਦਿਨ ਮਾਮਲਿਆਂ ਉੱਤੇ ਬਹਿਸ ਚੱਲੀ ਪਰ ਸਾਰੇ ਲੀਗਲ ਐਸੈਕਸ ਨੂੰ ਕਵਰ ਕਰਕੇ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਹੁਕਮਾਂ ਵਿੱਚ ਬਦਲਾਅ ਨਹੀਂ ਕੀਤਾ ਜਾਵੇਗਾ।
ਦੱਸ ਦਈਏ ਕਿ ਆਪਣੇ ਆਦੇਸ਼ਾਂ ਵਿੱਚ ਜਸਟਿਸ ਰਾਜਨ ਗੁਪਤਾ ਨੇ ਐਸਆਈਟੀ ਦੀ ਜਾਂਚ ਨੂੰ ਸਹੀ ਠਹਿਰਾਇਆ ਸੀ। ਜਸਟਿਸ ਰਾਜਨ ਗੁਪਤਾ ਦੇ ਆਦੇਸ਼ਾਂ ਤੋਂ ਬਾਅਦ ਮਾਮਲੇ ਵਿਚ ਜਾਂਚ ਕਰ ਰਹੀ ਐਸਆਈਟੀ ਨੇ ਆਰੋਪੀਆਂ ਦੇ ਖਿਲਾਫ ਫ਼ਰੀਦਕੋਟ ਕੋਰਟ ਵਿੱਚ ਚਲਾਨ ਵੀ ਪੇਸ਼ ਕਰ ਦਿੱਤਾ ਹੈ।
ਆਰੋਪੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ ਦੋ ਜਾਂਚ ਏਜੰਸੀਆਂ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕਦੀ, ਇਸ ਕਰਕੇ ਐਸਆਈਟੀ ਵੱਲੋਂ ਪੇਸ਼ ਕੀਤੇ ਗਏ ਚਲਾਨ 'ਤੇ ਰੋਕ ਲਗਾਈ ਜਾਵੇ।
ਹਾਲਾਂਕਿ ਸੁਖਜਿੰਦਰ ਸਿੰਘ ਅਤੇ ਸ਼ਕਤੀ ਦੀ ਇਕ ਹੋਰ ਪਟੀਸ਼ਨ ਹਾਈਕੋਰਟ ਵਿੱਚ ਪੈਂਡਿੰਗ ਹੈ ਜਿਸ ਵਿੱਚ ਉਨ੍ਹਾਂ ਨੇ ਦੋ ਏਜੰਸੀਆਂ ਵੱਲੋਂ ਇੱਕਠੇ ਜਾਂਚ ਕਰਨ ਨੂੰ ਲੈ ਕੇ ਅਪੀਲ ਦਾਖ਼ਲ ਕੀਤੀ ਹੋਈ ਹੈ ਪਰ ਉਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਸਟਿਸ ਰਾਜਨ ਗੁਪਤਾ ਦੇ ਆਦੇਸ਼ਾਂ ਦਾ ਹਵਾਲਾ ਦਿੰਦੀ ਰਹੀ ਹੈ ਪੰਜਾਬ ਸਰਕਾਰ। ਇਹੀ ਕਾਰਨ ਹੈ ਕਿ ਅਰੋਪੀਆਂ ਨੇ ਜਸਟਿਸ ਰਾਜਨ ਗੁਪਤਾ ਦੇ ਆਦਰਸ਼ਾਂ ਨੂੰ ਰਿਵਿਊ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਨੂੰ ਜਸਟਿਸ ਰਾਜਨ ਗੁਪਤਾ ਨੇ ਖਾਰਿਜ ਕਰ ਦਿੱਤਾ।