ETV Bharat / city

Captain ਨੂੰ ਝਟਕਾ ! ਅਮਰਿੰਦਰ ਦੀ ਪਾਰਟੀ ਦੇ ਉਮੀਦਵਾਰ ਹਾਕੀ ਬਾਲ ਤੋਂ ਨਹੀਂ ਲੜਨਾ ਚਾਹੁੰਦੇ ਚੋਣ, ਭਾਜਪਾ ਦਾ ਕਮਲ ਪਸੰਦ - ਕਮਲ

ਕੈਪਟਨ ਦੀ ਪਾਰਟੀ (Captain's party) ਪੰਜਾਬ ਲੋਕ ਕਾਂਗਰਸ (PLC) ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਲੋਕ ਕਾਂਗਰਸ ਵੱਲੋਂ ਸ਼ਹਿਰੀ ਸੀਟਾਂ (Urban seats) ’ਤੇ ਖੜ੍ਹੇ ਕੀਤੇ ਕੁਝ ਉਮੀਦਵਾਰ ਪੀਐਲਸੀ ਦੇ ਚੋਣ ਨਿਸ਼ਾਨ 'ਹਾਕੀ ਬਾਲ' ’ਤੇ ਚੋਣ ਲੜਨ ਤੋਂ ਗੁਰੇਜ ਕਰ ਰਹੇ ਹਨ।

ਪੀਐਲਸੀ ਉਮੀਦਵਾਰਾਂ ਦੇ ਪੋਸਟਰਾਂ ’ਤੇ ਪੀਐਮ ਮੋਦੀ

author img

By

Published : Jan 29, 2022, 3:29 PM IST

Updated : Jan 29, 2022, 5:38 PM IST

ਲੁਧਿਆਣਾ/ਬਠਿੰਡਾ: ਖਿੱਦੋ ਖੂੰਡੀ 'ਤੇ ਭਾਰੀ ਪਿਆ ਕਮਲ, ਸ਼ਹਿਰਾਂ ਚ ਪੀਐਲਸੀ ਉਮੀਦਵਾਰਾਂ ਦੇ ਪੋਸਟਰਾਂ ’ਤੇ ਪੀਐਮ ਮੋਦੀ ਦੀਆਂ ਫੋਟੋਆਂ (modi's pic on PLC candidate's posters) ਲੱਗ ਗਈਆਂ ਹਨ। ਇਸ ਬਾਰੇ ਕੈਪਟਨ ਦੇ ਉਮੀਦਵਾਰਾਂ ਨੇ ਕਿਹਾ ਕਿ ਸ਼ਹਿਰਾਂ ’ਚ ਤਾਂ ਲੋਕ ਕਮਲ (Kamal symbol) ਨੂੰ ਹੀ ਜਾਣਦੇ ਹਨ। ਦੂਜੇ ਪਾਸੇ ਦਿਹਾਤੀ ਸੀਟਾਂ ’ਚ ਪੰਜਾਬ ਲੋਕ ਕਾਂਗਰਸ (PLC) ਦਾ ਚੋਣ ਨਿਸ਼ਾਨ ਹਾਕੀ-ਬਾਲ (Party symbol hockey ball) ਯਾਨੀ ਖਿੱਦੋ ਖੂੰਡੀ ਹੀ ਹੋ ਸਕਦਾ ਹੈ। ਅਜੇ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ ਪਰ ਚੋਣਾਂ ਦਾ ਮਹੌਲ ਇਹੋ ਸੁਨੇਹਾ ਦੇ ਰਿਹਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸੀਟ ਵੀ ਪਟਿਆਲਾ ਸ਼ਹਿਰੀ ਹੀ ਹੈ ਪਰ ਸ਼ਾਇਦ ਉਥੇ ਉਨ੍ਹਾਂ ਦੇ ਚਿਹਰੇ ’ਤੇ ਹੀ ਪਾਰਟੀ ਨੂੰ ਵੋਟ ਮਿਲੇਗੀ।

ਚੋਣਾਂ ਤੋਂ ਠੀਕ ਪਹਿਲਾਂ ਬਣੀ ਸੀ ਪੀਐਲਸੀ

ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਸੀ ਅਤੇ ਬਾਅਦ ਵਿੱਚ ਭਾਜਪਾ ਦੇ ਨਾਲ ਹੱਥ ਵੀ ਮਿਲਾ ਲਿਆ ਸੀ। ਜਿਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਦੀਆਂ ਤਿੰਨ ਸੀਟਾਂ ’ਤੇ ਪੰਜਾਬ ਲੋਕ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਨੇ ਪਰ ਹੁਣ ਉਹ ਉਮੀਦਵਾਰ ਪੰਜਾਬ ਲੋਕ ਕਾਂਗਰਸ ਦੇ ਖਿੱਦੋ ਖੂੰਡੀ ਦੇ ਨਹੀਂ ਸਗੋਂ ਭਾਜਪਾ ਦੇ ਕਮਲ ਤੇ ਚੋਣ ਲੜ ਰਹੇ ਨੇ ਅਤੇ ਪ੍ਰਚਾਰ ਵੀ ਭਾਜਪਾ ਦਾ ਹੀ ਕਰ ਰਹੇ ਹਨ।

ਪੀਐਲਸੀ ਉਮੀਦਵਾਰਾਂ ਦੇ ਪੋਸਟਰਾਂ ’ਤੇ ਪੀਐਮ ਮੋਦੀ

ਪੀਐਲਸੀ ਉਮੀਦਵਾਰ ਨੂੰ ਮਿਲ ਗਿਆ ਕਮਲ

ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਬਠਿੰਡਾ ਤੋਂ ਉਮੀਦਵਾਰ ਰਾਜ ਨੰਬਰਦਾਰ ਭਾਜਪਾ ਦੇ ਚੋਣ ਨਿਸ਼ਾਨ ’ਤੇ ਅਧਿਕਾਰਤ ਤੌਰ ‘ਤੇ ਚੋਣ ਲੜਨਗੇ। ਇਹ ਸਪਸ਼ਟ ਹੋ ਗਿਆ ਹੈ। ਉਨ੍ਹਾਂ ਈਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਕਿਹਾ ਕਿ ਲੋਕਾਂ ਦੀ ਮੰਗ ਤੋਂ ਬਾਅਦ ਚੋਣ ਨਿਸ਼ਾਨ ਬਦਲਣ ਦਾ ਲਿਆ ਫ਼ੈਸਲਾ ਗਿਆ ਹੈ। ਰਾਜ ਨੰਬਰਦਾਰ ਨੇ ਕਿਹਾ ਕਿ ਲੋਕਾਂ ਦੀ ਮੰਗ ਉੱਪਰ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਬੇਨਤੀ ਕੀਤੀ ਸੀ ਕਿ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜਾਈ ਜਾਵੇ ਜਿਸ ਤੇ ਪਾਰਟੀ ਹਾਈ ਕਮਾਂਡ ਨੇ ਫ਼ੈਸਲਾ ਲਿਆ ਹੈ ਕਿ ਚੋਣਾਂ ਜਿੱਤਣਾ ਜ਼ਰੂਰੀ ਹੈ ਨਾ ਕਿ ਚੋਣ ਚਿੰਨ੍ਹ।

ਪੰਜਾਬ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਵੇਗੀ ਭਾਜਪਾ

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਖਦੇ ਮੁੱਦੇ ਬੇਰੁਜ਼ਗਾਰੀ ਨਸ਼ਾ ਅਤੇ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਵਿਦੇਸ਼ ਜਾਣਾ ਹੈ ਜਿਸ ਨੂੰ ਭਾਜਪਾ ਦੀ ਸਰਕਾਰ ਬਣਨ ਤੇ ਠੱਲ੍ਹ ਪਾਈ ਜਾਵੇਗੀ ਅਤੇ ਪਹਿਲ ਦੇ ਆਧਾਰ ਤੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਕਾਂਗਰਸ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੈਂ ਕਾਂਗਰਸੀ ਅਤੇ ਕਾਂਗਰਸੀ ਰਹਾਂਗਾ ਪਰ ਕੁਝ ਹੋਰਨਾਂ ਸਿਆਸੀ ਪਾਰਟੀਆਂ ਤੋਂ ਆਏ ਲੋਕਾਂ ਨੇ ਕਾਂਗਰਸ ਨੂੰ ਖ਼ਤਮ ਕਰਨ ਲਈ ਨਿੱਤ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਹੁਣ ਭਾਜਪਾ ਵਿੱਚ ਜਾ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਲਿਜਾਣ ਲਈ ਫ਼ੈਸਲਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਪਰਿਵਾਰਵਾਦ ਭਾਰੀ ਹੋ ਗਿਆ ਹੈ ਜਿਸ ਕਾਰਨ ਅੱਜ ਅਜਿਹੇ ਹਾਲਾਤ ਬਣ ਗਏ ਹਨ ਕਿ ਕਾਂਗਰਸ ਵਿੱਚ ਕੋਈ ਵੀ ਵਿਅਕਤੀ ਰਹਿਣਾ ਨਹੀਂ ਚਾਹੁੰਦਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਘੱਟੋ ਘੱਟ ਬਹੱਤਰ ਸੀਟਾਂ ਜਿੱਤ ਕੇ ਸਰਕਾਰ ਬਣਾਵੇਗੀ।

ਕੀ ਕਹਿੰਦੇ ਹਨ ਜਗਮੋਹਨ ਸ਼ਰਮਾ ?

ਲੁਧਿਆਣਾ ਪੂਰਬੀ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸ਼ਰਮਾ ਦੇ ਪੋਸਟਰਾਂ ਤੋਂ ਖਿੱਦੋ ਖੂੰਡੀ ਗਾਇਬ ਹੈ ਅਤੇ ਕਮਲ ਦਾ ਫੁੱਲ ਹੀ ਵਿਖਾਈ ਦੇ ਰਿਹਾ ਹੈ ਜਦੋਂ ਉਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਦੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਹਾਂ ਪਰ ਸ਼ਹਿਰਾਂ ਵਿਚ ਅਸੀਂ ਕਮਲ ਦੇ ਫੁੱਲ ਤੋਂ ਹੀ ਚੋਣ ਲੜ ਰਹੇ ਹਾਂ ਕਿਉਂਕਿ ਸ਼ਹਿਰਾਂ ਦੇ ਵਿੱਚ ਕਮਲ ਦੇ ਫੁੱਲ ਨੂੰ ਹੀ ਲੋਕ ਜਾਣਦੇ ਨੇ ਹਾਲਾਂਕਿ ਉਨ੍ਹਾਂ ਨੂੰ ਜਦੋਂ ਖਿੱਦੋ ਖੂੰਡੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਚ ਜੋ ਸਾਡੇ ਉਮੀਦਵਾਰ ਹੋਣਗੇ ਉਹ ਇਸ ਚੋਣ ਨਿਸ਼ਾਨ ਦੀ ਵਰਤੋਂ ਕਰਨਗੇ

ਕਾਂਗਰਸੀ ਉਮੀਦਵਾਰ ਤਲਵਾੜ ਦੇ ਇਹ ਹਨ ਵਿਚਾਰ

ਉੱਥੇ ਹੀ ਦੂਜੇ ਪਾਸੇ ਲੁਧਿਆਣਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਸੰਜੇ ਤਲਵਾੜ ਨੇ ਕਿਹਾ ਹੈ ਕਿ ਜਿਹੜੇ ਉਮੀਦਵਾਰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਹੀ ਨਹੀਂ ਲੜਨਾ ਚਾਹੁੰਦੇ ਉਸ ਪਾਰਟੀ ਦਾ ਆਧਾਰ ਕਿੰਨਾ ਕੁ ਹੋਵੇਗਾ ਤੁਸੀਂ ਆਪ ਹੀ ਸੋਚ ਸਕਦੇ ਹੋ ਸੰਜੇ ਤਲਵਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਾਇਦ ਹੁਣ ਕੈਪਟਨ ਨੂੰ ਵੀ ਸਮਝ ਆ ਗਈ ਹੋਵੇਗੀ ਕਿ ਉਨ੍ਹਾਂ ਦਾ ਵੀ ਆਧਾਰ ਕਾਂਗਰਸ ਪਾਰਟੀ ਦੇ ਨਾਲ ਹੀ ਸੀ ਉਨ੍ਹਾਂ ਕਿਹਾ ਕਿ ਇਹ ਵੋਟ ਦੀ ਰਾਜਨੀਤੀ ਕਰ ਰਹੇ ਨੇ ਕਿਤੇ ਕਮਲ ਅਤੇ ਕਿਤੇ ਖਿੱਦੋ ਖੂੰਡੀ ਤੇ ਚੋਣ ਲੜ ਰਹੇ ਹਨ।

ਅਕਾਲੀ ਦਲ ਨੇ ਵੀ ਦਿੱਤੀ ਪ੍ਰਕਿਰਿਆ

ਉਧਰ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਰਿਟਾਇਰਮੈਂਟ ਤੇ ਆ ਗਏ ਨੇ ਜਿਸ ਕਰਕੇ ਉਨ੍ਹਾਂ ਨੇ ਭਾਜਪਾ ਦੇ ਚੋਣ ਨਿਸ਼ਾਨ ਤੇ ਹੀ ਆਪਣੇ ਉਮੀਦਵਾਰਾਂ ਨੂੰ ਚੋਣ ਲੜਾਉਣ ਦਾ ਫ਼ੈਸਲਾ ਲਿਆ ਉਨ੍ਹਾਂ ਕਿਹਾ ਕਿ ਇਹ ਵੋਟ ਬੈਂਕ ਦੀ ਰਾਜਨੀਤੀ ਹੈ ਹਰ ਪਾਰਟੀ ਦਾ ਪ੍ਰਤੀਕ ਉਸ ਦਾ ਚੋਣ ਨਿਸ਼ਾਨ ਹੀ ਹੁੰਦਾ ਹੈ ਅਤੇ ਜਦੋਂ ਪਾਰਟੀ ਦੇ ਉਮੀਦਵਾਰ ਆਪਣੇ ਚੋਣ ਨਿਸ਼ਾਨ ਨੂੰ ਹੀ ਛੱਡ ਦੇਵੇ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਪਾਰਟੀ ਦਾ ਆਧਾਰ ਕਿੰਨਾ ਕੁ ਹੈ?

ਆਪ ਆਗੂ ਨੇ ਚੁੱਕੇ ਸੁਆਲ

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਪਿੰਡਾਂ ਦੇ ਵਿਚ ਅਤੇ ਸ਼ਹਿਰਾਂ ਵਿੱਚ ਲੋਕ ਉਹਨਾਂ ਨੂੰ ਸਵੀਕਾਰ ਨਹੀਂ ਕਰਨਗੇ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਜੋ ਸੈਂਕੜੇ ਕਿਸਾਨ ਸ਼ਹੀਦ ਹੋਏ ਉਨ੍ਹਾਂ ਲਈ ਇਹ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ:ਕੀ ਇਸ ਵਾਰ ਚੋਣਾਂ 'ਚ ਹੋ ਰਹੀ ਧਰੁਵੀਕਰਨ ਦੀ ਖੇਡ ?

Last Updated : Jan 29, 2022, 5:38 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.