ਚੰਡੀਗੜ੍ਹ: ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਦੀ ਮੰਗ ਨੂੰ ਲੈ ਕੇ ਦਾਖ਼ਿਲ ਕੀਤੀ ਗਈ, ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ, ਹੁਣ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੇ ਵਕੀਲ ਸਿਮਰਨਜੀਤ ਸਿੰਘ ਨੇ ਕਿਹਾ, ਕਿ ਉਹ ਇਸ ਆਰਡਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ । ਦੱਸ ਦੱਈਏ ਕਿ ਕੁੱਝ ਦਿਨ ਪਹਿਲਾਂ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੇ ਵਕੀਲ ਸਿਮਰਨਜੀਤ ਸਿੰਘ ਨੇ ਕਿਹਾ, ਕਿ ਹਾਈਕੋਰਟ ਵਿੱਚ ਦਾਖ਼ਿਲ ਕੀਤੀ ਪਟੀਸ਼ਨ ਵਿੱਚ ਉਨ੍ਹਾਂ ਦੀ ਇਹੀ ਮੰਗ ਸੀ, ਕਿ ਜੈਪਾਲ ਭੁੱਲਰ ਦਾ ਦੂਜਾ ਪੋਸਟਮਾਰਟਮ ਕੀਤਾ ਜਾਵੇ।
ਕਿਉਂਕਿ ਪਰਿਵਾਰ ਵਾਲਿਆ ਨੂੰ ਸ਼ੱਕ ਹੈ, ਕਿ ਜੈਪਾਲ ਭੁੱਲਰ ਦਾ ਐਨਕਾਊਂਟਰ ਕਰਨ ਤੋਂ ਪਹਿਲਾਂ ਉਸ ਨੂੰ ਜਿਸਮਾਨੀ ਤਸ਼ੱਦਦ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੁਣਵਾਈ ਦੇ ਦੌਰਾਨ ਪੰਜਾਬ ਪੁਲਿਸ ਨੇ ਇਹ ਕਿਹਾ, ਕਿ ਐਨਕਾਊਂਟਰ ਕਲਕੱਤਾ ਦੇ ਵਿੱਚ ਹੋਇਆ। ਇਸ ਕਰਕੇ ਪਟੀਸ਼ਨ ਵੀ ਉੱਥੇ ਹੀ ਦਾਖ਼ਲ ਕਰਨੀ ਚਾਹੀਦੀ ਹੈ। ਹਾਈਕੋਰਟ ਨੇ ਦੋਨਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਪਟੀਸ਼ਨ ਨੂੰ ਖਾਰਜ ਕਰ ਦਿੱਤਾ ।
ਵਕੀਲ ਸਿਮਰਨਜੀਤ ਸਿੰਘ ਨੇ ਕਿਹਾ, ਕਿ ਉਨ੍ਹਾਂ ਨੇ ਇੱਕ ਹੋਰ ਅਰਜ਼ੀ ਹਾਈ ਕੋਰਟ ਦੇ ਵਿੱਚ ਦਾਖ਼ਿਲ ਕੀਤੀ ਸੀ, ਕਿ ਜੈਪਾਲ ਭੁੱਲਰ ਦੀ ਬਾਡੀ ਖ਼ਰਾਬ ਹੋ ਰਹੀ ਹੈ। ਇਸ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਪ੍ਰੀਜ਼ਰਵ ਕੀਤਾ ਜਾਵੇ। ਪਰ ਇਸ ਪਟੀਸ਼ਨ ਨੂੰ ਵੀ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ, ਕਿ ਸਾਡੀ ਅਪੀਲ ਸਿਰਫ਼ ਇਹੀ ਸੀ, ਕਿ ਦੁਬਾਰਾ ਪੋਸਟਮਾਰਟਮ ਕੀਤਾ ਜਾਵੇ, ਅਸੀਂ ਐਨਕਾਊਂਟਰ ਤੇ ਸਵਾਲ ਨਹੀਂ ਚੁੱਕੇ ਰਹੇ। ਉਨ੍ਹਾਂ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਵਿੱਚ ਹਾਈ ਕੋਰਟ ਦੇ ਆਰਡਰ ਨੂੰ ਚੁਣੌਤੀ ਦਿੱਤੀ ਜਾਵੇਗੀ। ਕਿਉਂਕਿ ਜੇਕਰ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ, ਤਾਂ ਉਹ ਵੀ ਇਹੀ ਕਹਿ ਸਕਦੇ ਨੇ ਕਿ ਉਹਨਾ ਦੀ ਜਿਊਡੀਸ਼ੀਰੀ 'ਚ ਪੀਜੀਆਈ ਏਮਜ਼ ਨਹੀਂ ਆਉਂਦਾ।
ਇਹ ਵੀ ਪੜ੍ਹੋ:-26 ਜਨਵਰੀ ਨੂੰ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਕੀਤੀ ਚਾਰਜਸ਼ੀਟ ਦਾਖਲ