ਚੰਡੀਗੜ੍ਹ: ਚੰਡੀਗੜ੍ਹ ਨੂੰ ਨਵਾਂ ਡੀਜੀਪੀ (Chandigarh New DGP Appointment) ਮਿਲ ਗਿਆ ਹੈ। ਆਈਪੀਐਸ ਅਧਿਕਾਰੀ ਪ੍ਰਵੀਰ ਰੰਜਨ (IPS Parveer Ranjan New Chandigarh DGP) ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਪ੍ਰਵੀਅਰ ਰੰਜਨ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਦੀ ਥਾਂ ਲੈਣਗੇ। ਫਿਲਹਾਲ ਆਈਪੀਐਸ ਅਧਿਕਾਰੀ ਸੰਜੇ ਬੈਨੀਵਾਲ ਦੀ ਨਵੀਂ ਨਿਯੁਕਤੀ ਸੰਬੰਧੀ ਆਦੇਸ਼ ਜਾਰੀ ਨਹੀਂ ਕੀਤੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਦੇ ਨਵੇਂ ਡੀਜੀਪੀ ਪ੍ਰਵੀਰ ਰੰਜਨ ਇਸ ਤੋਂ ਪਹਿਲਾਂ ਦਿੱਲੀ ਵਿੱਚ ਵਿਸ਼ੇਸ਼ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਉਹ ਦਿੱਲੀ ਦੰਗਿਆਂ ਵਿਚ ਗਠਿਤ ਕੀਤੀ ਗਈ ਐਸਆਈਟੀ ਦੇ ਮੁਖੀ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰਕੇ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੰਜੇ ਬੈਨੀਵਾਲ ਨੂੰ ਵੀ ਦਿੱਲੀ ਤੋਂ ਚੰਡੀਗੜ੍ਹ ਭੇਜਿਆ ਗਿਆ ਸੀ।
ਸੰਜੇ ਬੈਨੀਵਾਲ 1989 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਹਨ। ਜਿਨ੍ਹਾਂ ਨੂੰ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਵਾਪਸ ਦਿੱਲੀ ਬੁਲਾਇਆ ਗਿਆ ਹੈ। ਡੀਜੀਪੀ ਸੰਜੇ ਬੈਨੀਵਾਲ ਜੂਨ 2018 ਤੋਂ ਚੰਡੀਗੜ੍ਹ ਦੇ ਡੀਜੀਪੀ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਈ-ਬੀਟ ਸਿਸਟਮ, ਕੰਟਰੋਲ ਰੂਮ ਹੈਡ ਕੁਆਟਰਾਂ ਸਮੇਤ ਹੋਰ ਕੰਮਾਂ ਦਾ ਕ੍ਰੇਡਿਟ ਜਾਂਦਾ ਹੈ। ਇਹ ਵੀ ਪੜ੍ਹੋ: ਕੈਪਟਨ ਨੇ pm ਤੋਂ ਕਰਤਾਰਪੁਰ ਲਾਂਘਾ ਮੁੜ ਖੋਲਣ ਦੀ ਕੀਤੀ ਮੰਗ