ETV Bharat / city

ਇੰਡਸਟਰੀ ਵਿਭਾਗ ਨੇ 450 ਕਰੋੜ ਦੀ ਜ਼ਮੀਨ 92 ਕਰੋੜ ਵਿੱਚ ਵੇਚੀ: ਬੀਰਦਵਿੰਦਰ ਸਿੰਘ - ਕਰੋੜਾਂ ਦੀ ਜ਼ਮੀਨ ਨੂੰ ਕੋਡੀਆਂ ਦੇ ਭਾਅ

ਸਾਬਕਾ ਡਿਪਟੀ ਸਪੀਕਰ ਤੇ ਵਿਧਾਇਕ ਬੀਰਦਵਿੰਦਰ ਸਿੰਘ ਵੱਲੋਂ ਮੁਹਾਲੀ ਵਿਖੇ ਪ੍ਰੈਸਵਾਰਤਾ ਕਰ ਕਰੋੜਾਂ ਦੀ ਜ਼ਮੀਨ ਜੇਸੀਟੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਇਲਜ਼ਾਮ ਇੰਡਸਟਰੀ ਮੰਤਰੀ ਸ਼ਾਮ ਸੁੰਦਰ ਅਰੋੜਾ ਸਣੇ ਵਿਭਾਗ ਦੇ ਅਧਿਕਾਰੀਆਂ ਤੇ ਲਗਾਏ ਅਤੇ ਕਿਹਾ ਕਿ 450 ਕਰੋੜ ਦੀ 31 ਏਕੜ ਜ਼ਮੀਨ 95 ਕਰੋੜ ਵਿੱਚ ਵੇਚੀ ਗਈ।

ਇੰਡਸਟਰੀ ਵਿਭਾਗ ਨੇ 450 ਕਰੋੜ ਦੀ ਜ਼ਮੀਨ 92 ਕਰੋੜ ਵਿੱਚ ਵੇਚੀ: ਬੀਰਦਵਿੰਦਰ ਸਿੰਘ

author img

By

Published : Dec 24, 2020, 10:55 PM IST

ਚੰਡੀਗੜ੍ਹ: ਸਾਬਕਾ ਡਿਪਟੀ ਸਪੀਕਰ ਤੇ ਵਿਧਾਇਕ ਬੀਰਦਵਿੰਦਰ ਸਿੰਘ ਨੇ ਮੁਹਾਲੀ 'ਚ ਪ੍ਰੈਸ ਵਾਰਤਾ ਕੀਤੀ। ਇਸ ਵਾਰਤਾ ਦੌਰਾਨ ਉਨ੍ਹਾਂ ਨੇ ਕਰੋੜਾਂ ਦੀ ਜ਼ਮੀਨ ਨੂੰ ਕੋਡੀਆਂ ਦੇ ਭਾਅ ਬੇਚਣ ਦਾ ਸੰਘੀਨ ਇਲਜ਼ਾਮ ਇੰਡਸਟਰੀ ਮੰਤਰੀ ਸ਼ਾਮ ਸੁੰਦਰ ਅਰੋੜਾ ਸਣੇ ਅਧਿਕਾਰੀਆਂ 'ਤੇ ਲਗਾਏ ਹਨ।

ਇੰਡਸਟਰੀ ਵਿਭਾਗ ਨੇ 450 ਕਰੋੜ ਦੀ ਜ਼ਮੀਨ 92 ਕਰੋੜ ਵਿੱਚ ਵੇਚੀ: ਬੀਰਦਵਿੰਦਰ ਸਿੰਘ

ਐਨਜੀਟੀ ਦੇ ਨਿਰਦੇਸ਼ਾਂ ਦੀ ਉਡਾਈਆਂ ਧੱਜੀਆਂ

ਉਨ੍ਹਾਂ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ 31 ਏਕੜ ਦੀ 450 ਕਰੋੜ ਦੀ ਜ਼ਮੀਨ ਸਿਰਫ਼ 95 ਕਰੋੜ 'ਚ ਵੇਚੀ ਗਈ ਤੇ ਖਰੀਦਣ ਵਾਲੀ ਕੰਪਨੀ ਨੇ ਐਨਜੀਟੀ ਦੇ ਆਦੇਸ਼ਾਂ ਦੀ ਧੱਜੀਆਂ ਉੱਡਾ ਦਿੱਤੀ ਹੈ।ਜ਼ਮੀਨ ਦੇ ਹਿੱਸੇ ਹਸਪਤਾਲ ਤੇ ਕਾਲੇਜ ਬਣਾਉਣ ਲਈ ਵੇਚਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ 15 ਦਿਨਾਂ ਦੇ ਅੰਦਰ ਕੋਈ ਕਾਰਵਾਈ ਨਹੀਂ ਕਰਦੇ ਤੇ ਉਹ ਇਹ ਮਾਮਲੇ ਨੂੰ ਕੋਰਟ ਤੇ ਸੀਬੀਆਈ ਤੱਕ ਲੈ ਕੇ ਜਾਣਗੇ।

ਪੰਜਾਬ ਨੂੰ ਨਹੀਂ ਮਿਲੇ ਅਜੇ ਤੱਕ ਬਣਦੇ ਪੈਸੇ

ਸਿੰਘ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ 92 ਕਰੋੜ ਦੀ ਖਰੀਦੀ ਗਈ ਕੰਪਨੀ ਨੇ 45 ਕਰੋੜ ਹੀ ਜਮ੍ਹਾ ਕਰਵਾਏ ਗਏ ਜਦਕਿ ਪੰਜਾਬ ਦੇ ਬਣਦੇ 45 ਕਰੋੜ ਅੱਜੇ ਤੱਕ ਨਹੀਂ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ਼ ਪਤਾ ਲੱਗੀ ਹੈ ਕਿ ਉਨ੍ਹਾਂ ਨੇ ਮੀਟਿੰਗ ਬੁਲਾਈ ਤੇ ਬਣਦੇ 60 ਕਰੋੜ ਰੁਪਏ ਡੈਫਰਡ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਇੱਕ ਵੱਡਾ ਘੁਟਾਲਾ

ਉਨ੍ਹਾਂ ਨੇ ਕਿਹਾ ਕਿ ਇਹ ਕੰਪਨੀ 45 ਕਰੋੜ ਰੁਪਏ ਦੇ ਕੇ 350-400 ਕਰੋੜ ਦਾ ਮੁਨਾਫ਼ਾ ਕਮਾ ਚੁੱਕੀ ਹੈ ਤੇ ਪੰਜਾਬ ਨੂੰ ਇਸ 'ਚੋਂ ਅੱਜੇ ਇੱਕ ਕੋਡੀ ਨਹੀਂ ਮਿਲੀ ਹੈ। ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਇਜਾਜ਼ਤ ਕਿਉਂ ਦਿੱਤੀ ਗਈ ਹੈ? ਉਨ੍ਹਾਂ ਨੇ ਕਿਹਾ ਕਿ ਇਸਦੇ ਪਿੱਛੇ ਕਿੰਨੀ ਵੱਡੀ ਰਿਸ਼ਵਤ ਦਿੱਤੀ ਗਈ ਹੈ? ਕੌਣ ਕੌਣ ਸ਼ਾਮਿਲ ਹੈ? ਇਸਦਾ ਖੁਲਾਸਾ ਹੋਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.