ਚੰਡੀਗੜ੍ਹ: ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੀ -17 ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ ਵਲੋਂ ਦੋ ਅੰਤਰਰਾਸ਼ਟਰੀ ਕ੍ਰਾਇਓਜੇਨਿਕ ਆਕਸੀਜਨ ਟੈਂਕਰ ਭੁਵਨੇਸ਼ਵਰ ਨੂੰ ਭੇਜੇ ਗਏ ਹਨ। ਇਸ ਦੇ ਤਹਿਤ ਦੋ ਖਾਲੀ ਕ੍ਰਾਇਓਜੇਨਿਕ ਆਕਸੀਜਨ ਟੈਂਕਰ ਰਾਂਚੀ ਭੇਜੇ ਜਾ ਰਹੇ ਹਨ। ਸੈਨਾ ਦੇ ਲੋਕ ਸੰਪਰਕ ਅਧਿਕਾਰੀ ਗਗਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਸੂਬਿਆਂ ਦੇ ਹਸਪਤਾਲਾਂ 'ਚ ਮੈਡੀਕਲ ਆਕਸੀਜਨ ਅਤੇ ਮੈਡੀਕਲ ਬਿਸਤਰਿਆਂ ਦੀ ਘਾਟ ਹੈ। ਇਨ੍ਹਾਂ ਸਥਿਤੀਆਂ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਮਦਦ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।
ਏਅਰ ਫੋਰਸ ਦੇਸ਼ ਅੰਦਰ ਆਕਸੀਜਨ ਟੈਂਕਰਾਂ ਅਤੇ ਸਿਲੰਡਰ ਲਿਜਾਉਣ ਲਈ ਕਈ ਘਰੇਲੂ ਉਡਾਣਾਂ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜ੍ਹਤਾਂ ਤੱਕ ਤੁਰੰਤ ਆਕਸੀਜਨ ਪਹੁੰਚੇ, ਇਸ ਲਈ ਏਅਰ ਫੋਰਸ ਵਲੋਂ ਉਨ੍ਹਾਂ ਸੂਬਿਆਂ ਨੂੰ ਖਾਲੀ ਕ੍ਰਾਇਓਜੇਨਿਕ ਆਕਸੀਜਨ ਟੈਂਕਰ ਭੇਜੇ ਜਾ ਰਹੇ ਹਨ, ਜਿਨ੍ਹਾਂ ਸੂਬਿਆਂ ਵਿੱਚ ਕ੍ਰਾਇਓਜੈਨਿਕ ਆਕਸੀਜਨ ਦੀ ਵਧੇਰੇ ਸਪਲਾਈ ਹੈ, ਇਸ ਨਾਲ ਇਨ੍ਹਾਂ ਟੈਂਕਰਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਉਣ ਵਾਲੇ ਸਮੇਂ ਦੀ ਬਚਤ ਹੋਵੇਗੀ ਅਤੇ ਕੋਰੋਨਾ ਪੀੜ੍ਹਤਾਂ ਨੂੰ ਤੁਰੰਤ ਆਕਸੀਜਨ ਮੁਹੱਈਆ ਕਰਵਾਈ ਜਾਏਗੀ। ਜਦੋਂਕਿ ਭਰੇ ਟੈਂਕਰ ਸੜਕ ਰਾਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਹਨ।
ਇਸ ਸਬੰਧੀ ਗਗਨਜੀਤ ਕੌਰ ਨੇ ਦੱਸਿਆ ਕਿ ਕੋਵਿਡ 19 ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸੈਨਾ ਆਪਣੇ ਤਰੀਕੇ ਨਾਲ ਹਰ ਕੋਸ਼ਿਸ਼ ਕਰ ਰਹੀ ਹੈ। ਕੋਵਿਡ 19 ਦੇ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਆਕਸੀਜਨ ਅਤੇ ਹੋਰ ਸਪਲਾਈ ਦੀ ਤੁਰੰਤ ਪੂਰਤੀ ਹੋਵੇ, ਇਸ ਦੇ ਲਈ ਹਵਾਈ ਸੈਨਾ ਦੇ ਅੱਠ ਸੀ -17, ਚਾਰ ਆਈ.ਐਲ -76, ਅੱਠ ਸੀ -130 ਐੱਸ, 20 ਏ ਐਨ -32, 10 ਡੀਓ -228 ਅਤੇ 20 ਹੈਲੀਕਾਪਟਰ ਇਸ ਆਕਸੀਜਨ 'ਚ ਲਗਾਏ ਗਏ ਹਨ। ਇਨ੍ਹਾਂ ਜਹਾਜ਼ਾਂ ਤੋਂ ਡਾਕਟਰੀ ਸਪਲਾਈ ਇਕ ਸੂਬੇ ਤੋਂ ਦੂਜੇ ਸੂਬਿਆਂ ਵਿੱਚ ਕੀਤੀ ਜਾ ਰਹੀ ਹੈ। ਕੋਰੋਨਾ ਸੰਕਰਮਣ ਖਿਲਾਫ਼ ਲੜਾਈ 'ਚ ਜੁਟੇ ਏਅਰ ਯੋਧਿਆਂ ਤੋਂ ਕੋਰੋਨਾ ਸੰਕਰਮਜ਼ ਦਾ ਖ਼ਤਰਾ ਨਹੀਂ ਹੈ। ਅਸੀਂ ਪੂਰੇ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਹੀ ਇਸ ਮੈਡੀਕਲ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਰਹੇ ਹਾਂ।
ਇਹ ਵੀ ਪੜ੍ਹੋ:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਵਲੋਂ ਕੀਤੀ ਗਈ ਦੀਪਮਾਲਾ