ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੀ 'ਤਾਲਾਬੰਦੀ' ਵਿੱਚ ਬਹੁਤੇ ਲੋਕ ਘਰਾਂ ਤੋਂ ਹੀ ਆਪਣੇ ਦਫ਼ਤਰੀ ਕੰਮ ਕਰ ਰਹੇ ਹਨ। ਇਸ ਦੌਰਾਨ ਇਨ੍ਹਾਂ ਲੋਕਾਂ ਲਈ ਸਾਈਬਰ ਠੱਗੀਆਂ ਅਤੇ ਅਪਰਾਧ ਵੱਡੀ ਮੁਸੀਬਤ ਬਣ ਚੁੱਕਿਆ ਹੈ। ਇਸ ਮਾਮਲੇ ਬਾਰੇ ਚੰਡੀਗੜ੍ਹ ਦੇ ਡੀਐੱਸਪੀ ਸਾਈਬਰ ਸੈੱਲ ਰਸ਼ਮੀ ਯਾਦਵ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਹੈ।
ਡੀਐੱਸਪੀ ਰਸ਼ਮੀ ਯਾਦਵ ਨੇ ਦੱਸਿਆ ਕਿ ਓਟੀਪੀ 'ਤੇ ਅਧਾਰਤ ਸਾਈਬਰ ਅਪਰਾਧ ਦੇ ਨਾਲ ਆਰਥਕ ਠੱਗੀਆਂ ਦੀਆਂ ਸ਼ਿਕਾਇਤਾਂ 60 ਫੀਸਦੀ ਤੱਕ ਅੱਪੜ ਗਈਆਂ ਹਨ। ਉਨ੍ਹਾਂ ਕਿਹਾ ਲੌਕਡਾਊਨ ਵਿੱਚ ਸਾਈਬਰ ਅਪਰਾਧੀਆਂ ਨੂੰ ਅਪਰਾਧ ਦੇ ਨਵੇਂ ਤਰੀਕੇ ਵਰਤਣ ਦਾ ਵੱਧ ਸਮਾਂ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਪਰਾਧਾਂ ਨਾਲ ਜੁੜੇ ਅਪਰਾਧੀ ਚੰਡੀਗੜ੍ਹ ਤੋਂ ਬਾਹਰ ਦੇ ਹਨ। ਜਿਨ੍ਹਾਂ ਵਿੱਚ ਦਿੱਲੀ, ਬੈਂਗਲੌਰ, ਬਿਹਾਰ ਅਤੇ ਪੱਛਮੀ ਬੰਗਾਲ ਨਾਲ ਜੁੜੇ ਅਪਰਾਧੀ ਸ਼ਾਮਲ ਹਨ।
ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਔਰਤਾਂ ਨਾਲ ਅਪਰਾਧਾਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਫੇਸਬੁੱਕ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਜਿਸ ਨਾਲ ਅਪਰਾਧੀਆਂ ਨੂੰ ਫੜ੍ਹਣ ਵਿੱਚ ਮਦਦ ਮਿਲ ਰਹੀ ਹੈ। ਉਨ੍ਹਾਂ ਕਿ ਇਸ ਨਾਲ ਸੋਸ਼ਲ ਮੀਡੀਆ 'ਤੇ ਜਾਅਲੀ ਖਾਤਿਆਂ ਨੂੰ ਟਰੇਸ ਕਰਨ ਵਿੱਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਵੀ ਸਾਈਬਰ ਡਾਇਰੈਕਟਰ ਦਾ ਪ੍ਰਜੈਕਟ ਪੂਰਾ ਹੋਣ ਵਾਲਾ, ਜਿਸ ਨਾਲ ਇਨ੍ਹਾਂ ਅਪਰਾਧਾਂ ਨੂੰ ਰੋਕਣ ਵਿੱਚ ਵੱਡੀ ਮਦਦ ਮਿਲੇਗੀ। ਇਸੇ ਨਾਲ ਹੀ ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ ਵੀ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾ ਰਿਹਾ ਹੈ, ਜਿਸ ਨਾਲ ਇੱਕ ਥਾਂ ਸਾਰਾ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਵਿਧੀ ਰਾਹੀਂ ਜਾਣਕਾਰੀ ਸਾਂਝੀ ਕਰਨ ਅਤੇ ਕੇਸਾਂ ਨੂੰ ਜਲਦ ਹੱਲ ਕਰਨ ਵਿੱਚ ਸਫਲਤਾ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਜਿੱਥੇ ਆਮ ਲੋਕਾਂ ਨਾਲ ਹੋਏ ਅਪਰਾਧਾਂ ਨੂੰ ਹੱਲ ਕਰ ਰਹੀ ਹੈ। ਉੱਥੇ ਹੀ ਲੋਕਾਂ ਸਾਈਬਰ ਅਪਰਾਧਾ ਬਾਰੇ ਲਗਾਤਾਰ ਜਾਗਰੂਕ ਵੀ ਕਰ ਰਹੀ ਹੈ।