ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਨੂੰ ਵਾਈਸ ਚਾਂਸਲਰ ਨੂੰ ਗੰਦੇ ਗੱਦੇ ’ਤੇ ਪਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਵਿਰੋਧ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਸੀਐਮ ਨੇ ਕਿਹਾ ਹੈ ਕਿ ਕਈ ਵਾਰ ਕੰਮ ਕਰਨ ਦੇ ਦੌਰਾਨ ਤਲਖੀਆਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਇਸ ਤਰ੍ਹਾਂ ਨਹੀਂ ਉਛਾਲਣਾ ਚਾਹੀਦਾ ਸੀ ਇਸ ਨੂੰ ਹੋਰ ਹਿਸਾਬ ਨਾਲ ਵੀ ਸੁਲਝਾਇਆ ਜਾ ਸਕਦਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਡਾਕਟਰ ਰਾਜ ਬਹਾਦਰ ਉਨ੍ਹਾਂ ਦੇ ਚੰਗੇ ਦੋਸਤ ਵੀ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਨੂੰ ਲੈਕੇ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਨਸ਼ਿਆਂ 'ਤੇ ਕਾਬੂ ਪਾਉਣ ਦੇ ਤਰੀਕੇ 'ਤੇ ਚਰਚਾ ਹੋਈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ ਸਾਰੀਆਂ ਸਮੱਸਿਆਵਾਂ ਇੱਕੋ ਜਿਹੀਆਂ ਹਨ, ਸਭ 'ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ, ਸਾਰਿਆਂ ਨੇ ਆਪਣੇ ਭਵਿੱਖ ਦੇ ਰੋਡ ਮੈਪ ਤਿਆਰ ਕੀਤੇ। ਇਸਦੇ ਨਾਲ ਹੀ ਉਨ੍ਹਾਂ ਕਿ ਕੇਂਦਰ ਨਾਲ ਮਿਲਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਗੇ।
-
ਅੱਜ ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਮੰਤਰੀ @AmitShah ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਅਤੇ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਹੋਈ ਕਾਨਫ਼ਰੰਸ ‘ਚ ਹਿੱਸਾ ਲਿਆ…
— Bhagwant Mann (@BhagwantMann) July 30, 2022 " class="align-text-top noRightClick twitterSection" data="
ਸਰਹੱਦ ਪਾਰੋਂ ਚੱਲਦੇ ਨਸ਼ਾ-ਗੈਂਗਸਟਰ-ਅੱਤਵਾਦ ਦੇ ਗਿਰੋਹਾਂ ਨੂੰ ਦੇਸ਼ ‘ਚੋਂ ਖ਼ਤਮ ਕਰਨ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਖ਼ਤਮ ਕਰਨ ਸੰਬੰਧੀ ਆਪਣੇ ਵਿਚਾਰ ਰੱਖੇ… pic.twitter.com/bvYzm3kMW0
">ਅੱਜ ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਮੰਤਰੀ @AmitShah ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਅਤੇ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਹੋਈ ਕਾਨਫ਼ਰੰਸ ‘ਚ ਹਿੱਸਾ ਲਿਆ…
— Bhagwant Mann (@BhagwantMann) July 30, 2022
ਸਰਹੱਦ ਪਾਰੋਂ ਚੱਲਦੇ ਨਸ਼ਾ-ਗੈਂਗਸਟਰ-ਅੱਤਵਾਦ ਦੇ ਗਿਰੋਹਾਂ ਨੂੰ ਦੇਸ਼ ‘ਚੋਂ ਖ਼ਤਮ ਕਰਨ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਖ਼ਤਮ ਕਰਨ ਸੰਬੰਧੀ ਆਪਣੇ ਵਿਚਾਰ ਰੱਖੇ… pic.twitter.com/bvYzm3kMW0ਅੱਜ ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਮੰਤਰੀ @AmitShah ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਅਤੇ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਹੋਈ ਕਾਨਫ਼ਰੰਸ ‘ਚ ਹਿੱਸਾ ਲਿਆ…
— Bhagwant Mann (@BhagwantMann) July 30, 2022
ਸਰਹੱਦ ਪਾਰੋਂ ਚੱਲਦੇ ਨਸ਼ਾ-ਗੈਂਗਸਟਰ-ਅੱਤਵਾਦ ਦੇ ਗਿਰੋਹਾਂ ਨੂੰ ਦੇਸ਼ ‘ਚੋਂ ਖ਼ਤਮ ਕਰਨ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਖ਼ਤਮ ਕਰਨ ਸੰਬੰਧੀ ਆਪਣੇ ਵਿਚਾਰ ਰੱਖੇ… pic.twitter.com/bvYzm3kMW0
ਸੀਐਮ ਨੇ ਕਿਹਾ ਕਿ ਪੰਜਾਬ ਵਿੱਚ ਫੋਰੈਂਸਿਕ ਲੈਬ ਨਹੀਂ ਹੈ ਇਸ ਲਈ ਫੋਰੈਂਸਿਕ ਲੈਬ ਬਣਾਉਣ ਦੇ ਲਈ ਅੰਮ੍ਰਿਤਸਰ ਵਿੱਚ ਥਾਂ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਜਦੋਂ ਵੀ ਕਿਤੇ ਨਸ਼ਾ ਦੀ ਬਰਾਮਦਗੀ ਹੋਵੇ ਉਸ ਦੀ ਚੈਕਿੰਗ ਬਾਹਰ ਭੇਜਣ ਦੀ ਬਜਾਇ ਪੰਜਾਬ ਵਿੱਚ ਹੀ ਹੋ ਸਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ੇ, ਗੈਂਗਸਟਰ ਅਤੇ ਅੱਤਵਾਦੀ ਇਕੱਠੇ ਹੋ ਗਏ ਹਨ, ਹੈਰੋਇਨ ਦੇ ਨਾਲ ਪਿਸਤੌਲ ਵੀ ਮੁਫਤ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੇ ਅੰਤਰਰਾਜੀ ਨੈੱਟਵਰਕ ਬਣਾ ਲਿਆ ਹੈ।
ਇਹ ਵੀ ਪੜ੍ਹੋ: ਵੀਸੀ ਨਾਲ ਬਦਸਲੂਕੀ ਦਾ ਮਾਮਲਾ ਭਖਿਆ: ਹੁਣ ਡਾ. ਰਾਜੀਵ ਦੇਵਗਨ ਅਤੇ ਡਾ. ਕੇ.ਡੀ ਸਿੰਘ ਨੇ ਦਿੱਤਾ ਅਸਤੀਫਾ