ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਕੰਮਕਾਜ ਕਰਨ ਵਾਲੀਆਂ ਵਰਕਿੰਗ ਵੂਮੈਨ ਤੇ ਪੀਜੀ ਵਿੱਚ ਰਹਿਣ ਵਾਲੀਆਂ ਲੜਕੀਆਂ ਦਾ ਗੁੱਸਾ ਸਰਕਾਰ ਖ਼ਿਲਾਫ਼ ਨਿਕਲ ਰਿਹਾ ਹੈ। ਇਸ ਦੌਰਾਨ ਈਟੀਵੀ ਭਾਰਤ ਨੇ ਚੰਡੀਗੜ੍ਹ ਵਿਖੇ ਕੰਮਕਾਜ ਕਰਨ ਵਾਲੀ ਅਤੇ ਨੌਕਰੀਪੇਸ਼ਾ ਮਹਿਲਾਵਾਂ ਨਾਲ ਗੱਲਬਾਤ ਕੀਤੀ।
ਸਬਜ਼ੀਆਂ, ਦਾਲਾਂ, ਕੱਪੜਾ ਸਭ ਕੁਝ ਮਹਿੰਗਾ
ਸੈਕਟਰ ਛੱਤੀ ਵਿੱਚ ਰਹਿਣ ਵਾਲੀ ਵਿਜੇਤਾ ਮਹਿਤਾ ਨੇ ਕਿਹਾ ਕਿ ਸਬਜ਼ੀਆਂ, ਦਾਲਾਂ, ਕੱਪੜਾ ਸਭ ਕੁਝ ਮਹਿੰਗਾ ਹੋ ਚੁੱਕਿਆ ਹੈ ਤੇ ਕੋਰੋਨਾ ਮਹਾਂਮਾਰੀ ਵਿੱਚ ਮੱਧ ਵਰਗੀ ਲੋਕਾਂ ਦੀਆਂ ਨੌਕਰੀਆਂ ਤੱਕ ਚਲੀ ਗਈਆਂ ਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਲੋਕਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਹੈ।
ਓਲਾ, ਊਬਰ ਅਤੇ ਟੈਕਸੀ ਵਾਲਿਆਂ ਨੇ ਰੇਟ ਵਧਾਇਆ
ਇਸੇ ਦੌਰਾਨ ਚੰਡੀਗੜ੍ਹ ਤੋਂ ਪੰਚਕੂਲਾ ਦੇ ਇੱਕ ਡੈਂਟਲ ਕਾਲਜ ਵਿੱਚ ਪੜ੍ਹਾਉਣ ਵਾਲੇ ਡਾ. ਵਿਨੀਤਾ ਗੋਇਲ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਟੈਕਸੀ ਰਾਹੀਂ ਚੰਡੀਗੜ੍ਹ ਤੋਂ ਪੰਚਕੂਲਾ ਤੱਕ ਆਉਣ ਜਾਣ ਦਾ 600, 700 ਰੁਪਏ ਕਿਰਾਇਆ ਦੇਣਾ ਪੈਂਦਾ ਸੀ। ਪਰ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਓਲਾ, ਊਬਰ ਅਤੇ ਟੈਕਸੀ ਵਾਲਿਆਂ ਨੇ ਰੇਟ ਵਧਾ ਦਿੱਤੇ ਹਨ ਤੇ ਹੁਣ ਉਨ੍ਹਾਂ ਨੂੰ 700 ਦੀ ਥਾਂ 800 ਜਾਂ 1000 ਰੁਪਿਆ ਦੇਣਾ ਪੈਂਦਾ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਉਨ੍ਹਾਂ ਦੀ ਜੇਬ ਉੱਪਰ ਕਾਫ਼ੀ ਅਸਰ ਪੈ ਰਿਹਾ ਹੈ।
ਨੌਕਰੀ ਲੱਭਣਾ ਮੁਸ਼ਕਲ ਹੋਇਆ ਮੁਸ਼ਕਲ
ਇਸ ਦੌਰਾਨ ਪੀਜੀ ਵਿੱਚ ਰਹਿਣ ਵਾਲੀ ਮਹਿਮਾ ਨਾਂਅ ਦੀ ਲੜਕੀ ਨੇ ਦੱਸਿਆ ਕਿ ਉਹ ਡੈਂਟਲ ਕਾਲਜ ਵਿੱਚ ਪੜ੍ਹਾਈ ਕਰ ਰਹੀ ਹੈ ਤੇ ਪਾਰਟ ਟਾਈਮ ਇੰਟਰਨਸ਼ਿਪ ਸਣੇ ਨੌਕਰੀ ਕਰਦੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ ਜਿੱਥੇ ਨੌਕਰੀ ਲੱਭਣਾ ਮੁਸ਼ਕਲ ਹੋ ਚੁੱਕਿਆ ਤਾਂ ਉਥੇ ਹੀ ਪੀਜੀ ਵਿੱਚ ਰਹਿਣ ਦਾ ਕਿਰਾਇਆ ਹੀ ਪਹਿਲਾਂ ਨਾਲੋਂ ਡਬਲ ਹੋ ਚੁੱਕਿਆ ਹੈ।
ਕੈਬ ਟੈਕਸੀ ਕਰਨ ਦੇ ਪਹਿਲਾਂ ਨਾਲੋਂ ਜ਼ਿਆਦਾ ਚਾਰਜ
ਉਨ੍ਹਾਂ ਨੂੰ ਆਪਣਾ ਖਾਣਾ ਪੀਣ ਦਾ ਵੱਖਰਾ ਖ਼ਰਚਾ ਕਰਨਾ ਪੈਂਦਾ ਹੈ, ਜਿਸ ਕਾਰਨ ਹੁਣ ਉਨ੍ਹਾਂ ਵੱਲੋਂ ਆਪਣਾ ਪੀਜੀ ਉਸ ਸੈਕਟਰ ਵਿੱਚ ਹੀ ਲੱਭਿਆ ਜਾਂਦਾ ਹੈ ਜਿੱਥੇ ਉਨ੍ਹਾਂ ਨੇ ਕੰਮ ਕਰਨਾ ਹੁੰਦਾ ਹੈ ਕਿਉਂਕਿ ਪੈਟਰੋਲ ਡੀਜ਼ਲ ਦੇ ਰੇਟ ਇੰਨੇ ਵੱਧ ਚੁੱਕੇ ਹਨ। ਓਟੋ ਜਾਂ ਕੈਬ ਟੈਕਸੀ ਕਰਨ ਦੇ ਪਹਿਲਾਂ ਨਾਲੋਂ ਜ਼ਿਆਦਾ ਚਾਰਜ ਦੇਣੇ ਪੈਂਦੇ ਹਨ।