ਚੰਡੀਗੜ੍ਹ:ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਨੇ ਇਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ ਲਗਾਇਆ ਜਾ ਰਿਹਾ ਸੀ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਾਣਦੇ ਹਨ ਕਿ ਮਜੀਠੀਆ ਕਿੱਥੇ ਹੈ, ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਮਜੀਠੀਆ ਭਾਜਪਾ ਦੀ ਸ਼ਹਿ ਹੇਠ ਸੀ ਤਾਂ ਉਸ ਨੇ ਸਿੱਧਾ ਨਾਡਾ ਸਾਹਿਬ ਨੂੰ ਮੱਥਾ ਟੇਕਿਆ।
ਕੇਸ ਝੂਠਾ ਤਾਂ ਨੱਸਿਆ ਕਿਉਂ?
ਮਜੀਠੀਆ ਨੇ ਕਿਹਾ ਕਿ ਉਹ ਜਵਾਬ ਦੇਣਗੇ, ਬਾਰੇ ਪੁੱਛੇ ਸੁਆਲ 'ਤੇ ਰੰਧਾਵਾ ਨੇ ਕਿਹਾ ਕਿ ਕਾਂਗਰਸ ਇਸ ਤੋਂ ਕਦੇ ਡਰੀ ਨਹੀਂ ਅਤੇ ਨਾ ਹੀ ਡਰੇਗੀ। ਅੰਤਰਿਮ ਰਾਹਤ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ। ਜੇਕਰ ਇਹ ਝੂਠਾ ਕੇਸ ਸੀ ਤਾਂ 20 ਦਿਨ ਕਿਉਂ ਨੱਸਿਆ ਰਿਹਾ?(if case is false then why he had escaped:randhawa) ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ STF ਨੇ ਜੋ ਰਿਪੋਰਟ ਦਿੱਤੀ ਹੈ, ਉਸ ਸੂਚੀ ਵਿੱਚ ਨਾਮ ਸ਼ਾਮਲ (stf report contains name)ਹੈ। ਨਾਈਜੀਰੀਅਨ ਅਤੇ ਹੋਰ ਦੇਸ਼ਾਂ ਦੇ ਲੋਕ ਦਿੱਲੀ ਤੋਂ ਪੰਜਾਬ ਵਿਚ ਨਸ਼ੇ ਲਿਆਉਂਦੇ ਹਨ ਅਤੇ ਬਹੁਤ ਸਾਰਾ ਨਸ਼ਾ ਫੜਿਆ ਹੈ। ਪੂਰੇ ਦੇਸ਼ ਵਿਚ ਪੰਜਾਬ ਵਿਰੁੱਧ ਏਜੰਡਾ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਪੂਰੇ ਦੇਸ਼ ਵਿੱਚ ਏਜੰਡਾ ਚਲਾਇਆ ਹੈ, ਹਮੇਸ਼ਾ ਲੜਨਾ ਸਿਖਾਇਆ ਹੈ, ਜਦੋਂਕਿ ਬਾਕੀ ਸਾਰੀਆਂ ਪਾਰਟੀਆਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਰਾਜਨੀਤੀ ਕਰਦੀਆਂ ਹਨ। ਪੀਐਮ ਦੀ ਸੁਰੱਖਿਆ ਮੁੱਦੇ ਬਾਰੇ ਬਿਕਰਮ ਮਜੀਠੀਆ ਵੱਲੋਂ ਨੇ CM ਹਾਊਸ 'ਚ PM ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਲਗਾਏ ਦੋਸ਼ਾਂ ਬਾਰੇ ਰੰਧਾਵਾ ਨੇ ਵਿਅੰਗਮਈ ਅੰਦਾਜ ਵਿੱਚ ਕਿਹਾ ਕਿ ਬਿਕਰਮ ਮਜੀਠੀਆ ਇਸ ਮੀਟਿੰਗ 'ਚ ਸਾਡੇ ਨਾਲ ਸੀ।
ਬੇਅਦਬੀ ਮੁੱਦੇ ’ਤੇ ਲਈ ਜਿੰਮੇਵਾਰੀ
ਮੈਂ ਕੈਪਟਨ ਜਿੰਨਾ ਦੋਸ਼ੀ ਹਾਂ ਕਿਉਂਕਿ ਅਸੀਂ ਤਲਵੰਡੀ ਸਾਬੋ ਵਿੱਚ ਇਕੱਠੇ ਸੀ ਜਦੋਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਰੰਧਾਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਮੇਸ਼ਾ ਕਹਿੰਦੇ ਹਨ ਕਿ ਉਹ ਦਿੱਲੀ ਮਾਡਲ ਲੈ ਕੇ ਆਉਣਗੇ ਪਰ ਉਨ੍ਹਾਂ ਨੇ ਦਿੱਲੀ ਦੇ ਸਰਕਾਰੀ ਠੇਕੇ ਨਿੱਜੀ ਹੱਥਾਂ ਵਿੱਚ ਦੇ ਦਿੱਤੇ। ਦਿੱਲੀ ਅਤੇ ਪੰਜਾਬ ਦੀ ਕੋਈ ਤੁਲਨਾ ਨਹੀਂ ਹੈ।
ਫਿਰੋਜਪੁਰ ਮਾਮਲੇ ਵਿੱਚ ਕਮਿਸ਼ਨ ਬਣਾਇਆ
ਫਿਰੋਜ਼ਪੁਰ 'ਚ ਡੀਆਈਜੀ 'ਤੇ ਹੋਏ ਸਟਿੰਗ ਆਪਰੇਸ਼ਨ ਬਾਰੇ ਰੰਧਾਵਾ ਨੇ ਕਿਹਾ ਕਿ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਕਿ ਗਲਤੀ ਕਿਉਂ ਹੋਈ। ਮਜੀਠੀਆ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਰੋਕੇ ਜਾਣ ਦੇ ਚੁੱਕੇ ਸਵਾਲ 'ਤੇ ਰੰਧਾਵਾ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਦਲ ਅਤੇ ਭਾਜਪਾ 'ਚ ਅਜੇ ਵੀ ਨੂਹ ਮਾਸ ਦਾ ਰਿਸ਼ਤਾ ਹੈ।
ਨਿਜੀ ਏਜੰਡੇ ’ਤੇ ਨਹੀਂ ਸਗੋਂ ਪੰਜਾਬ ਏਜੰਡੇ ’ਤੇ ਲੜਾਂਗੇ ਚੋਣ
ਨਵਜੋਤ ਸਿੱਧੂ ਵੱਲੋਂ ਪੰਜਾਬ ਨੂੰ ਬਚਾਉਣ ਲਈ ਤਿੰਨ ਗਠਜੋੜ ਤੋੜਨੇ ਪੈਣਗੇ, ਨਸ਼ਾ, ਗੈਂਗਸਟਰ ਅਤੇ ਨਾਰਕੋ ਅੱਤਵਾਦ ਤੋੜਨ ਦੇ ਆਪਣੇ ਏਜੰਡੇ ਨੂੰ ਪੇਸ਼ ਕੀਤੇ ਜਾਣ ਬਾਰੇ ਪੁੱਛੇ ਸੁਆਲ ’ਤੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪੰਜਾਬ ਮਾਡਲ ਤਹਿਤ ਚੋਣਾਂ ਲੜੇਗੀ (congress will contest on punjab model), ਜੇਕਰ ਕਿਸੇ ਦਾ ਆਪਣਾ ਏਜੰਡਾ ਹੈ ਤਾਂ ਉਹ ਇਸ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਵਾ ਸਕਦਾ ਹੈ।
ਹੋਰਡਿੰਗਾਂ ਵਿੱਚੋਂ ਕਾਂਗਰਸੀ ਗਾਇਬ ਹੋਣ ਬਾਰੇ ਸਿੱਧੂ ਦੇਣਗੇ ਜਵਾਬ
ਸਿੱਧੂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ ਦੇ ਹੋਰਡਿੰਗਾਂ 'ਤੇ ਪੰਜਾਬ ਦੇ ਕਿਸੇ ਆਗੂ ਦਾ ਚਿਹਰਾ ਨਾ ਲੱਗਣ ਦੇ ਸਵਾਲ 'ਤੇ ਸਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਗੱਲ ਦਾ ਜਵਾਬ ਨਵਜੋਤ ਸਿੰਘ ਸਿੱਧੂ ਹੀ ਦੇਣਗੇ ਕਿ ਉਨ੍ਹਾਂ ਨੇ ਪੋਸਟਰ 'ਤੇ ਕਿਸੇ ਦੀ ਫੋਟੋ ਕਿਉਂ ਨਹੀਂ ਲਗਾਈ, ਇਹ ਉਨ੍ਹਾਂ ਦੀ ਪਸੰਦ ਹੈ।
ਇਹ ਵੀ ਪੜ੍ਹੋ:ਕਿਸਾਨਾਂ ਨੇ ਜਾਰੀ ਕੀਤੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ