ETV Bharat / city

ਭ੍ਰਿਸ਼ਟਾਚਾਰ ਮਾਮਲੇ ਵਿੱਚ ਆਈਏਐਸ ਸੰਜੇ ਪੋਪਲੀ ਗ੍ਰਿਫ਼ਤਾਰ, 1 ਫੀਸਦ ਕਮਿਸ਼ਨ... - Sanjay popli

ਵਿਜੀਲੈਂਸ ਬਿਊਰੋ ਨੇ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ (IAS Sanjay popli arrested in corruption case) ਲਿਆ ਹੈ।

ਭ੍ਰਿਸ਼ਟਾਚਾਰ ਮਾਮਲੇ ਵਿੱਚ ਆਈਏਐਸ ਸੰਜੇ ਪੋਪਲੀ ਗ੍ਰਿਫ਼ਤਾਰ

author img

By

Published : Jun 21, 2022, 7:28 AM IST

Updated : Jun 21, 2022, 9:07 AM IST

ਚੰਡੀਗੜ੍ਹ: ਸੂਬੇ ਵਿੱਚ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਇਹ ਕਾਰਵਾਈ ਸੋਮਵਾਰ ਦੇਰ ਸ਼ਾਮ ਕੀਤੀ ਗਈ। ਆਈਏਐਸ ਅਧਿਕਾਰੀ ਸੰਜੇ ਪੋਪਲੀ ਆਪਣੀ ਪਤਨੀ ਨਾਲ ਚੰਡੀਗੜ੍ਹ ਦੇ ਸੈਕਟਰ-17 ਵਿੱਚ ਖਰੀਦਦਾਰੀ ਕਰਨ ਗਿਆ ਹੋਇਆ ਸੀ, ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜੋ: ਸਸਤੀ ਸ਼ਰਾਬ ਤੋਂ ਦੁਖ਼ੀ 3 ਪਿੰਡਾਂ ਦੀਆਂ ਔਰਤਾਂ ਨੇ ਘੇਰਿਆ ਸ਼ਰਾਬ ਦਾ ਠੇਕਾ

ਕੋਰਟ ਵਿੱਚ ਕੀਤਾ ਜਾਵੇਗਾ ਪੇਸ਼: ਸੰਜੇ ਪੋਪਲੀ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਹਨ। ਇਸ ਪੂਰੇ ਰਿਸ਼ਵਤਖੋਰੀ ਦੀ ਖੇਡ ਰਚਣ ਵਾਲੇ ਸੰਜੇ ਪੋਪਲੀ ਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਵੀ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਅੱਜ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ: ਆਈਏਐਸ ਅਧਿਕਾਰੀ ਸੰਜੇ ਪੋਪਲੀ ’ਤੇ ਸੀਵਰੇਜ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਲੱਗੇ ਹਨ ਕਿ ਆਈਏਐਸ ਪੋਪਲੀ ਨੇ ਵਾਟਰ ਐਂਡ ਸੀਵਰੇਜ ਬੋਰਡ ਦੇ ਸੀਈਓ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਨਾਲ ਆਏ ਸਹਾਇਕ ਸਕੱਤਰ ਸੰਦੀਪ ਵਤਸ ਨੇ ਨਵਾਂਸ਼ਹਿਰ ਦੇ ਇੱਕ ਠੇਕੇਦਾਰ ਤੋਂ 7.30 ਰੁਪਏ ਦੀ ਅਦਾਇਗੀ ਦੇ ਬਦਲੇ ਕੁੱਲ ਰਕਮ ਵਿੱਚੋਂ 7 ਫੀਸਦੀ ਦੀ ਮੰਗ ਕੀਤੀ ਸੀ।

ਦੱਸ ਦਈਏ ਕਿ ਇੱਕ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੰਜੇ ਪੰਪਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਆਈਏਐਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਮੁਹਾਲੀ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਐਕਟ ਦੀ ਐਫਆਈਆਰ ਨੰਬਰ-9, ਧਾਰਾ 7,7ਏ ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

1 ਫੀਸਦ ਕਮਿਸ਼ਨ ਦੀ ਕੀਤੀ ਸੀ ਮੰਗ: ਇਸ ਸਬੰਧੀ ਕਰਨਾਲ ਦੇ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਨੇ ਸ਼ਿਕਾਇਤ ਕੀਤੀ ਸੀ। ਦੱਸ ਦਈਏ ਕਿ ਪਿਛਲੀ ਸਰਕਾਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਨੇ ਨਵਾਂਸ਼ਹਿਰ ਵਿੱਚ ਇੱਕ 7 ​​ਕਰੋੜ ਦਾ ਪ੍ਰਾਜੈਕਟ ਬਣਾਇਆ ਸੀ। ਜਿਸ ਵਿੱਚ ਪੋਪਲੀ ਨੇ 1 ਫੀਸਦ ਕਮਿਸ਼ਨ ਯਾਨੀ ਕਿ 7 ਲੱਖ ਦੀ ਰਿਸ਼ਵਤ ਮੰਗੀ ਸੀ।

ਠੇਕੇਦਾਰ ਅਨੁਸਾਰ 13 ਜਨਵਰੀ 2022 ਨੂੰ ਉਸ ਨੂੰ ਫੋਨ ਆਇਆ ਕਿ ਪੋਪਲੀ ਰਿਸ਼ਵਤ ਮੰਗ ਰਿਹਾ ਹੈ। ਜਿਸ ਵਿੱਚ 3.50 ਲੱਖ ਰੁਪਏ ਵਿਭਾਗ ਦੇ ਆਪਣੇ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੀਵ ਵਾਟਸ ਰਾਹੀਂ ਚੰਡੀਗੜ੍ਹ ਵਿੱਚ ਦਿੱਤੇ ਗਏ ਸਨ। ਯਾਨੀ ਪਹਿਲੀ ਕਿਸਤ ਅਦਾ ਕਰ ਦਿੱਤੀ ਗਈ। ਪੋਪਲੀ ਨੇ 3.50 ਲੱਖ ਰੁਪਏ ਦੇ ਬਕਾਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਕਾਲ ਰਿਕਾਰਡ ਕਰ ਲਈ।

ਸੀਐੱਮ ਹੈਲਪਲਾਈਨ ਨੰਬਰ 'ਤੇ ਭੇਜੀ ਸੀ ਸ਼ਿਕਾਇਤ: ਇਸ ਮਾਮਲੇ ਸਬੰਧੀ ਪੀੜਤ ਨੇ 3 ਜੂਨ ਨੂੰ ਸ਼ਿਕਾਇਤ ਸੀਐੱਮ ਹੈਲਪਲਾਈਨ ਨੰਬਰ 'ਤੇ ਭੇਜੀ ਸੀ, ਸ਼ਿਕਾਇਤ ਦੇ ਨਾਲ ਇੱਕ 17 ਮਿੰਟ ਦੀ ਰਿਕਾਰਡਿੰਗ ਭੇਜੀ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਕਾਰਵਾਈ ਕਰਕੇ ਹੋਏ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ: Weather Report: ਅੱਜ ਫੇਰ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

Last Updated : Jun 21, 2022, 9:07 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.