ਵਾਸ਼ਿੰਗਟਨ : ਚੀਨੀ ਤਕਨੀਕੀ ਦਿੱਗਜ਼ ਉੱਤੇ ਲਾਈਆਂ ਗਈਆਂ ਰੋਕਾਂ ਦੇ ਬਾਵਜੂਦ ਵੀ ਹੁਆਵੇਈ ਪਿਛਲੀ ਤਿਮਾਹੀ ਵਿੱਚ ਨੰਬਰ 2 ਵਿਸ਼ਵੀ ਸਮਾਰਟਫ਼ੋਨ ਵਿਕ੍ਰੇਤਾ ਰਹੀ।
ਪੂਰੇ ਬਾਜ਼ਾਰ ਵਿੱਚ ਆਈ ਗਿਰਾਵਟ ਦੇ ਬਾਵਜੂਦ ਚੀਨੀ ਕੰਪਨੀ ਆਪਣੀ ਵਿਕਰੀ ਵਧਾਉਣ ਵਿੱਚ ਕਾਮਯਾਬ ਰਹੀ। ਉਥੇ ਹੀ ਸੈਮਸੰਗ ਆਪਣੇ ਤਕੜੇ ਮੁਕਾਬਲੇਬਾਜ਼ ਅਮਰੀਕੀ ਕੰਪਨੀ ਐੱਪਲ ਤੋਂ ਅੱਗੇ ਰਹੀ।
ਇਹ ਵੀ ਪੜ੍ਹੌ : ਸਰਹੱਦੀ ਇਲਾਕਿਆਂ 'ਚ ਹਾਈ ਅਲਰਟ, ਕੈਪਟਨ ਵੱਲੋਂ ਪਠਾਨਕੋਟ ਪ੍ਰਸ਼ਾਸਨ ਤੇ ਡੀਜੀਪੀ ਨੂੰ ਸਖ਼ਤ ਨਿਰਦੇਸ਼
ਸਟ੍ਰੈਟਜੀ ਐਨਾਲਿਸਟ ਮੁਤਾਬਕ, ਅਪ੍ਰੈਲ-ਜੂਨ ਦੀ ਅਵਧੀ ਵਿੱਚ ਕੁੱਲ ਵਿਸ਼ਵੀ ਸਮਾਰਟਫ਼ੋਨ ਦੀ ਵਿਕਰੀ 2.6 ਫ਼ੀਸਦੀ ਤੋਂ ਘੱਟ ਕੇ 341 ਮਿਲੀਅਨ ਯੂਨਿਟ ਰਹਿ ਗਈ।
ਸੈਮਸੰਗ ਨੇ ਆਪਣੀ ਬਾਜ਼ਾਰ ਵਿੱਚ ਹਿੱਸੇਦਾਰੀ ਵਧਾ ਕੇ 22 ਫ਼ੀਸਦੀ ਕਰ ਲਈ ਹੈ, ਜਿਸ ਵਿੱਚ ਮੁੱਖ ਰੂਪ ਤੋਂ ਮਿਡ-ਰੇਂਜ ਅਤੇ ਐਂਟਰੀ ਸੈਗਮੇਂਟ ਵਿੱਚ ਹੈਂਡਸੈਟ ਦੀ ਵਿਕਰੀ ਵਿੱਚ 7 ਫ਼ੀਸਦੀ ਦੇ ਨਾਲ ਅੱਗੇ ਰਹੀ।