ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਦੇਸ਼ ਵਿੱਚ ਆਕਸੀਜਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਵਿੱਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਕਾਫੀ ਘਾਟ ਹੈ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜਾਨ ਬਚਾਉਣ ਲਈ ਆਕਸੀਜਨ ਦੀ ਲੋੜ ਹੈ। ਇਸ ਵਿੱਚ ਬੜੇ ਸਾਰੇ ਲੋਕ ਅਜਿਹੇ ਹਨ ਜਿਹੜੇ ਆਕਸੀਜਨ ਕੰਸੇਨਟ੍ਰੇਟਰ ਦਾ ਨਾਂਅ ਪਹਿਲੀ ਵਾਰੀ ਸੁਣ ਰਹੇ ਹਨ ਜਾਂ ਉਨ੍ਹਾਂ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਹੈ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਕਿੰਨਾ ਅਸਰਦਾਰ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਆਕਸੀਜਨ ਕੰਸੇਨਟ੍ਰੇਟਰ ਕੀ ਹੈ ਕਿਵੇਂ ਕੰਮ ਕਰਦਾ ਹੈ ਅਤੇ ਇਹ ਆਕਸੀਜਨ ਸਿਲੰਡਰ ਨਾਲੋਂ ਕਿਵੇਂ ਵੱਖਰਾ ਹੈ।
ਦਰਅਸਲ ਆਕਸੀਜਨ ਕੰਸੇਨਟ੍ਰੇਟਰ ਹਵਾ ਵਿੱਚ ਮੌਜੂਦ ਬਾਕੀ ਗੈਸਾਂ ਚੋਂ ਆਕਸੀਜਨ ਨੂੰ ਫਿਲਟਰ ਕਰਦਾ ਹੈ ਅਤੇ ਆਕਸੀਜਨ ਨੂੰ ਕੰਪਰੈਸ ਕਰਕੇ ਸਾਫ ਪਾਣੀ ਤੋਂ ਲੰਘਦਾ ਹੋਇਆ ਸਾਹ ਲੈਣ ਲਈ ਉਪਲੱਬਧ ਕਰਵਾਉਂਦਾ ਹੈ। ਮਾਰਕੀਟ ਵਿੱਚ 5 ਐੱਲਪੀਐਮ ਤੋਂ ਲੈ ਕੇ 10 ਐਲਪੀਐਮ ਵਾਲੇ ਕੰਸੇਨਟ੍ਰੇਟਰ ਮੌਜੂਦ ਹਨ।
ਕਿਵੇਂ ਅਲੱਗ ਹੈ ਆਕਸੀਜਨ ਸਿਲੰਡਰ ਤੋਂ
ਦਰਅਸਲ ਆਕਸੀਜ਼ਨ ਸਿਲੰਡਰ ਵਿੱਚ ਆਕਸੀਜਨ ਨੂੰ ਭਰਿਆ ਜਾਂਦਾ ਹੈ ਅਤੇ ਲੋੜ ਮੁਤਾਬਕ ਇਸਤੇਮਾਲ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਕੰਸੇਨਟ੍ਰੇਟਰ ਹਵਾ ਵਿੱਚ ਮੌਜੂਦ ਆਕਸੀਜਨ ਨੂੰ ਤਿਆਰ ਕਰਦਾ ਹੈ। ਜਾਂ ਇੰਜ ਕਹੀਏ ਤਾਂ ਆਕਸੀਜਨ ਸਿਲੰਡਰ ਵਿੱਚ ਆਕਸੀਜਨ ਭਰਨੀ ਪੈਂਦੀ ਹੈ ਦੂਜੇ ਪਾਸੇ ਕੰਸੇਨਟ੍ਰੇਟਰ ਖ਼ੁਦ ਆਕਸੀਜਨ ਬਣਾਉਂਦਾ ਹੈ।
ਮੰਗੀ ਵਧੀ ਤਾਂ ਰੇਟਾਂ ਵੀ ਹੋਏ ਤਿੰਨ ਗੁਣਾਂ
ਇਨ੍ਹਾਂ ਦੀ ਮੰਗ ਵਧਣ ਕਰਨ ਫਿਲਹਾਲ ਇਨ੍ਹਾਂ ਦੀ ਕੀਮਤ ਵੀ ਦੋ ਤੋਂ ਤਿੰਨ ਗੁਣਾਂ ਵਧ ਗਈ ਹੈ। ਇਕ ਸਾਲ ਪਹਿਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਸੀ ਤਾਂ ਇਹ ਸਿਰਫ਼ 20 ਹਜ਼ਾਰ ਰੁਪਏ ਤੋਂ ਮਿਲਣਾ ਸ਼ੁਰੂ ਹੋ ਜਾਂਦਾ ਸੀ ਇਸ ਵੇਲੇ ਜਿਸ ਦੀ ਕੀਮਤ ਘੱਟੋ ਘੱਟ 85 ਹਜ਼ਾਰ ਦੱਸੀ ਜਾ ਰਹੀ ਹੈ।
ਆਕਸੀਜਨ ਕੰਸੇਨਟ੍ਰੇਟਰ ਦੀ ਕਾਲਾਬਾਜ਼ਾਰੀ
ਇਨ੍ਹਾਂ ਦੀ ਜਿੱਥੇ ਮੰਗ ਵਧੀ ਉੱਥੇ ਹੀ ਕਾਲਾਬਾਜ਼ਾਰੀ ਵੀ ਦੇਖਣ ਨੂੰ ਮਿਲੀ ਹੈ। ਇਸ ਦੀ ਕਿੰਨੀ ਮੰਗ ਹੈ ਅਤੇ ਕਿਵੇਂ ਕਾਲਾਬਾਜ਼ਾਰੀ ਹੋ ਰਹੀ ਹੈ ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾਂ ਸਕਦਾ ਇਹ ਲੋਕ ਦੇਹਰਾਦੂਨ ਤੋਂ ਆ ਕੇ ਚੰਡੀਗੜ੍ਹ ਵਿੱਚ ਇਸ ਮਸ਼ੀਨ ਨੂੰ ਖਰੀਦ ਰਹੇ ਹਨ।
ਇਹ ਵੀ ਪੜ੍ਹੋ:ਕੋਰੋਨਾ ਪੀੜਤਾਂ 'ਚ ਵਧ ਰਿਹਾ ਹਾਰਟ ਅਟੈਕ ਦਾ ਖ਼ਤਰਾ, ਡਾਕਰਟ ਬੋਲੇ- ਇਨ੍ਹਾਂ ਗੱਲਾਂ ਨੂੰ ਨਾ ਕਰੋਂ ਨਜ਼ਰ ਅੰਦਾਜ਼
ਆਕਸੀਜਨ ਕੰਸੇਨਟ੍ਰੇਟਰ ਮਰੀਜ਼ਾਂ ਲਈ ਰਾਮਬਨ
ਬਹਰਹਾਲ ਆਕਸੀਜਨ ਕੰਸੇਨਟ੍ਰੇਟਰ ਉਨ੍ਹਾਂ ਮਰੀਜ਼ਾਂ ਲਈ ਰਾਮਬਨ ਦੱਸਿਆ ਜਾ ਰਿਹਾ ਹੈ ਜੋ ਘਰ ਦੇ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਦੀ ਲੋੜ ਹੈ ਪਰ ਡਾਕਟਰ ਦੀ ਸਲਾਹ ਦਿੰਦੇ ਹਨ ਕਿ ਇਸ ਦੇ ਇਸਤੇਮਾਲ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।