ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸੱਤਾ ਸੰਭਾਲੀ ਸੀ। ਅੱਜ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ਦੇ ਕਾਰਜ਼ਕਾਲ ਦਾ ਚੌਥਾ ਬਜਟ ਪੇਸ਼ ਕੀਤਾ।
ਮਨਪ੍ਰੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਪੰਜਾਬ ਬਜਟ 2020 ਇਸ ਪ੍ਰਕਾਰ ਹੈ :
- ਕੁੱਲ ਬਜਟ : 1,54,805 ਕਰੋੜ ਰੁਪਏ
- ਮਾਲੀਆ ਘਾਟਾ : 7,712 ਕਰੋੜ ਰੁਪਏ
- ਵਿੱਤੀ ਘਾਟਾ : 19,828 ਕਰੋੜ
- ਡੀਏ ਦੀ ਬਾਕੀ 6 ਫ਼ੀਸਦੀ ਦੀ ਕਿਸ਼ਤ 1 ਮਾਰਚ ਤੋਂ ਹੋਵੇਗੀ ਜਾਰੀ
- ਖੇਤੀਬਾੜੀ ਦੇ ਲਈ 12,526 ਕਰੋੜ ਰੁਪਏ ਦੀ ਤਜਵੀਜ਼
- ਸਿੱਖਿਆ ਦੇ ਲਈ 13.92 ਕਰੋੜ ਰੁਪਏ ਦੀ ਤਜਵੀਜ਼
- ਖੇਡਾਂ ਦੇ ਲਈ 270 ਕਰੋੜ ਰੁਪਏ ਦੀ ਤਜਵੀਜ਼
- ਪੇਂਡੂ-ਖੇਤਰਾਂ ਦੇ ਵਿਕਾਸ ਲਈ 830 ਕਰੋੜ ਰੁਪਏ ਦੀ ਤਜਵੀਜ਼
- ਸੜਕਾਂ ਦੇ ਨਵੀਂਨੀਕਰਣ ਦੇ ਲਈ 2,276 ਕਰੋੜ ਰੁਪਏ ਦੀ ਤਜਵੀਜ਼
- ਨਹਿਰੀ ਪਾਣੀ ਦੇ ਲਈ 2,510 ਕਰੋੜ ਰੁਪਏ ਦੀ ਤਜਵੀਜ਼
- ਕਿਸਾਨਾਂ ਦੀ ਫ਼ਸਲੀ ਵਿਭਿੰਨਤਾ ਲਈ 200 ਕਰੋੜ ਦੀ ਤਜਵੀਜ਼
- ਗੰਨਾ ਮਿੱਲਾਂ ਦੇ ਨਵੀਂਨੀਕਰਣ ਦੇ ਲਈ 50 ਕਰੋੜ ਰੁਪਏ ਦੀ ਤਜਵੀਜ਼
- ਪਰਾਲੀ ਦੀ ਸੰਭਾਲ ਲਈ 100 ਰੁਪਏ ਪ੍ਰਤੀ ਕੁਵਿੰਟਲ ਸੂਬਾ ਸਰਕਾਰ ਵੱਲੋਂ ਦੇਣ ਦੀ ਤਜਵੀਜ਼
- 3 ਮੈਗਾ ਇੰਡਸਟ੍ਰੀਅਲ ਪਾਰਕ, ਲੁਧਿਆਣਾ, ਬਠਿੰਡਾ ਅਤੇ ਰਾਜਪੁਰਾ ਵਿਖੇ ਬਣਾਉਣ ਦੀ ਤਜਵੀਜ਼
- ਤਰਨਤਾਰਨ ਵਿਖੇ ਉਸਾਰੀ ਜਾਵੇਗੀ ਲਾਅ ਯੂਨੀਵਰਸਿਟੀ
- 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ
- ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਲਈ 25 ਕਰੋੜ ਰੁਪਏ ਦੀ ਤਜਵੀਜ਼
- ਆਸ਼ੀਰਵਾਦ ਸਕੀਮ ਦੇ ਲਈ 165 ਕਰੋੜ ਰੁਪਏ ਦੀ ਤਜਵੀਜ਼
- 0-10 ਸਾਲ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ 65 ਕਰੋੜ ਰੁਪਏ ਦੀ ਤਜਵੀਜ਼
- ਹਰ ਜ਼ਿਲ੍ਹੇ ਵਿੱਚ ਬਿਰਧ ਆਸ਼ਰਮਾਂ ਲਈ 500 ਕਰੋੜ ਰੁਪਏ ਦੀ ਤਜਵੀਜ਼
- 100 ਕਰੋੜ ਦੀ ਲਾਗਤ ਨਾਲ 4,150 ਨਵੇਂ ਸਕੂਲੀ ਕਮਰਿਆਂ ਦੀ ਉਸਾਰੀ
- ਸੈਨੇਟਰੀ ਪੈਡ ਲਈ 120 ਕਰੋੜ ਰੁਪਏ
- ਬੱਚਿਆਂ ਨੂੰ ਬੱਸਾਂ ਰਾਹੀਂ ਸਕੂਲਾਂ ਤੱਕ ਪਹੁੰਚਾਉਣ ਲਈ 10 ਕਰੋੜ ਰੁਪਏ ਦੀ ਤਜਵੀਜ਼
- 5 ਸਰਕਾਰੀ ਸਕੂਲਾਂ ਦੇ ਨਵੀਂਨੀਕਰਣ ਲਈ 5 ਕਰੋੜ ਰੁਪਏ
- 35 ਕਰੋੜ ਦੀ ਲਾਗਤ ਨਾਲ 19 ਨਵੀਆਂ ਆਈਟੀਆਈ ਉਸਾਰੀਆਂ ਜਾਣਗੀਆਂ
- ਸ਼ਹਿਰੀਆਂ ਵਾਸਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 249 ਕਰੋੜ ਰਾਖਵੇਂ
- ਸਰਹੱਦੀ ਖੇਤਰਾਂ ਅਤੇ ਕੰਢੀ ਖੇਤਰਾਂ ਦੇ ਵਿਕਾਸ ਦੇ ਲਈ 100-100 ਕਰੋੜ ਰੁਪਏ ਦੀ ਤਜਵੀਜ਼
- 15 ਕਰੋੜ ਦੀ ਲਾਗਤ ਨਾਲ ਪੰਜਾਬੀ ਯੂਨੀਵਰਸਿਟੀ ਵਿਖੇ ਉਸਰੇਗਾ ਲੜਕੀਆਂ ਦਾ ਹੋਸਟਲ