ਚੰਡੀਗੜ੍ਹ: ਪੰਜਾਬ ਦੀ 117 ਵਿਧਾਨ ਸਭਾ ਸੀਟਾਂ ਦੇ ਲਈ ਪੰਜਾਬ ਦੇ ਲੋਕਾਂ ਨੇ ਆਪਣੇ ਵੋਟ ਅਧਿਕਾਰੀ ਦਾ ਇਸਤੇਮਾਲ ਕਰ ਲਿਆ ਹੈ ਤੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ 71.95 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। ਜੇਕਰ ਗੱਲ ਕੀਤੀ ਜਾਵੇ ਮਾਲਵਾ ਮਾਝਾ ਤੇ ਦੋਆਬਾ ਦੀ ਤੇ ਤਿੰਨੇ ਖੇਤਰਾਂ ਵਿੱਚੋਂ ਸਭ ਤੋਂ ਵੱਧ ਵੋਟਿੰਗ ਮਾਲਵਾ ਵਿੱਚ ਹੋਈ ਹੈ, ਜਿਸ ਤੋਂ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ। ਵੋਟਿੰਗ ਵਾਲੇ ਦਿਨ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਸ ਵਿੱਚ ਨਾਲ ਸਮੀਕਰਨ ਵਿਗੜ ਸਕਦਾ ਹੈ।
ਇਹ ਵੀ ਪੜੋ: ਭਾਜਪਾ ਨਾਲ ਗਠਜੋੜ ਨੂੰ ਲੈ ਕੇ ਮਜੀਠੀਆ ਦਾ ਬਿਆਨ, ਕਿਹਾ...
ਮਾਲਵਾ ਵਿੱਚ ਹੋਈ ਸਭ ਤੋਂ ਵੱਧ ਵੋਟਿੰਗ
ਕਾਂਗਰਸ ਦੀ ਰਹੀ ਕੀ ਸਥਿਤੀ
ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਲਵਾ ਦੇ ਵਿਚ ਹੋਈ ਬੰਪਰ ਵੋਟਿੰਗ ਕਰਕੇ ਇਸ ਦਾ ਨੁਕਸਾਨ ਕਾਂਗਰਸ ਨੂੰ ਹੋਵੇਗਾ, ਕਿਉਂਕਿ ਸਭ ਤੋਂ ਵੱਧ ਸੀਟਾਂ ਮਾਲਵੇ ਵਿੱਚ ਹਨ। ਸਾਲ 2017 ਵਿੱਚ ਕਾਂਗਰਸ ਮਾਮਲੇ ਖੇਤਰ ਤੋਂ 40 ਸੀਟਾਂ ਜਿੱਤੀ ਸੀ, ਪਰ ਇਸ ਵਾਰ ਨੁਕਸਾਨ ਹੋ ਸਕਦਾ ਹੈ। ਦੋਆਬਾ ਵਿੱਚ 23 ਸੀਟਾਂ ਹਨ ਤੇ ਇੱਥੇ ਚੰਨੀ ਦਾ ਸਿੱਕਾ ਖੂਬ ਚੱਲਿਆ ਹੈ। ਦੱਸ ਦਈਏ ਕਿ ਕਾਂਗਰਸ ਪਿਛਲੀ ਵਾਰ ਕਾਂਗਰਸ ਦੋਆਬੇ ਤੋਂ 15 ਸੀਟਾਂ ਜਿੱਤੀ ਸੀ ਤੇ ਮਾਝਾ ਵਿੱਚ ਕਾਂਗਰਸ ਦੇ ਦਿੱਗਜ ਆਗੂ ਚੋਣਾਂ ਲੜ ਰਹੇ ਸਨ, ਜਿਥੇ ਕਾਂਗਰਸ ਨੂੰ 25 ਤੋਂ 22 ਸੀਟਾਂ ਸਨ, ਪਰ ਇਸ ਵਾਰ ਇਹ ਘਟ ਸਕਦੀਆਂ ਹਨ।
ਆਮ ਆਦਮੀ ਪਾਰਟੀ ਦਾ ਅੰਕੜਾ
ਆਮ ਆਦਮੀ ਪਾਰਟੀ ਦੀ ਚੋਣ ਦੀ ਸ਼ੁਰੂਆਤ ਤੋਂ ਹੀ ਲੱਗ ਰਿਹਾ ਸੀ ਕਿ ਇਸ ਵਾਰ ਮੁੜ ਆਪ ਦੀ ਹਵਾ ਹੈ, ਹਾਲਾਂਕਿ ਫੈਸਲਾ ਹੋਣਾ ਬਾਕੀ ਹੈ, ਪਰ ਮਾਲਵਾ ਦੇ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ ਹੈ ਜਿਸ ਤੋਂ ਇਹ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੀਆਂ ਸੀਟਾਂ ਵਧ ਸਕਦੀ ਹੈ। ਦੋਆਬਾ ਵਿੱਚ ਕੁਝ ਸੀਟਾਂ ਤੇ ਆਮ ਆਦਮੀ ਪਾਰਟੀ ਦਾ ਅਸਰ ਬਹੁਤ ਜ਼ਿਆਦਾ ਨਹੀਂ ਅਤੇ ਮਾਝਾ ਵਿੱਚ ਤਿੰਨ ਤੋਂ ਚਾਰ ਸੀਟਾਂ ’ਤੇ ਪਾਰਟੀ ਮੁਕਾਬਲੇ ਵਿੱਚ ਹੈ ਯਾਨੀ ਕਿ ਮਾਝਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ।
ਅਕਾਲੀ ਦਲ ਦਾ ਵੋਟ ਫੀਸਦ
ਅਕਾਲੀ ਦਲ ਬਸਪਾ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਹੈ, ਪਿਛਲੀ ਚੋਣਾਂ ਵਿਚ ਅਕਾਲੀ ਦਲ ਨੂੰ ਬੇਅਦਬੀ ਦੇ ਮੁੱਦੇ ਕਰਕੇ ਲੋਕਾਂ ਨੇ ਵੋਟ ਨਹੀਂ ਦਿੱਤੀ ਸੀ ਤੇ ਇਸ ਕਰਕੇ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਵਾਰ ਮਾਝੇ ਵਿੱਚ ਵੀ ਅਕਾਲੀ ਦਲ ਦੇ ਦਿੱਗਜ ਚਿਹਰੇ ਚੋਣਾਂ ਲੜੇ ਹਨ, ਕਿਉਂਕਿ ਉਥੇ ਵੋਟ ਜ਼ਿਆਦਾ ਹੋਈ ਹੈ ਇਸ ਕਰਕੇ ਫਿਲਹਾਲ ਕੌਣ ਜਿੱਤਿਆ ਕੌਣ ਨਹੀਂ ਇਹ ਕਹਿਣਾ ਮੁਸ਼ਕਿਲ ਹੈ। ਦੋਆਬਾ ਵਿੱਚ ਵੀ ਕੁਝ ਸੀਟਾਂ ਤੇ ਅਕਾਲੀ ਦਲ ਤੇ ਆਪਣੇ ਮਜ਼ਬੂਤ ਕੈਂਡੀਡੇਟ ਖੜ੍ਹੇ ਕੀਤੇ ਸੀ ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਮਿਲ ਸਕਦੈ ਹੈ।
ਸ਼ਹਿਰੀ ਸੀਟਾਂ ਤੇ ਅਕਾਲੀ ਦਲ ਨੂੰ ਫਾਇਦਾ ਨਹੀਂ ਮਿਲੇਗਾ, ਕਿਉਂਕਿ ਇਸ ਬਾਰੇ ਉਨ੍ਹਾਂ ਦੇ ਨਾਲ ਭਾਜਪਾ ਨਹੀਂ ਹੈ ਅਕਾਲੀ ਦਲ ਨੇ ਖੁਦ ਹੀ ਆਪਣੀ ਛਵੀਂ ਪੰਥਕ ਪਾਰਟੀ ਦੇ ਤੌਰ ’ਤੇ ਬਣਾਈ ਹੈ ਇਸ ਕਰਕੇ ਸ਼ਹਿਰੀ ਵੋਟਰ ਉਨ੍ਹਾਂ ਤੋਂ ਦੂਰ ਰਹਿੰਦੇ ਹਨ ਜਿਸ ਦਾ ਨੁਕਸਾਨ ਤਿੰਨੋਂ ਖੇਤਰਾਂ ਵਿੱਚ ਅਕਾਲੀ ਦਲ ਨੂੰ ਹੋ ਸਕਦਾ ਹੈ।
ਇਹ ਵੀ ਪੜੋ: ਅਕਾਲੀ ਦਲ ਅਤੇ ਭਾਜਪਾ ਦਰਮਿਆਣ ਗਠਜੋੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ
ਭਾਜਪਾ, ਕੈਪਟਨ ਤੇ ਢੀਂਡਸਾ ਗਠਜੋੜ
ਸ਼ਹਿਰੀ ਸੀਟਾਂ ਤੇ ਬੰਪਰ ਵੋਟਿੰਗ ਨਹੀਂ ਹੋਈ ਹੈ, ਇਸ ਕਰ ਕੇ ਇਸ ਵਾਰ ਭਾਜਪਾ ਇੱਕ ਸਰਪ੍ਰਾਈਜ਼ ਦੇ ਤੌਰ ’ਤੇ ਪੰਜਾਬ ਵਿੱਚ ਸਾਹਮਣੇ ਆ ਸਕਦੀ ਹੈ। ਕਿਉਂਕਿ ਇੱਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਵੀ ਆਧਾਰ ਜ਼ਿਆਦਾ ਨਹੀਂ ਹੈ। ਦੂਜੀ ਗੱਲ ਕਾਂਗਰਸ ਤੋਂ ਨਾਰਾਜ਼ ਵੋਟਰ ਭਾਜਪਾ ਦੇ ਖਾਤੇ ਵਿੱਚ ਹੀ ਜਾਵੇਗਾ ਤੇ ਡੇਰੇ ਦਾ ਸਮਰਥਨ ਵੀ ਭਾਜਪਾ ਨੂੰ ਫਾਇਦਾ ਪਹੁੰਚਾਏਗਾ, ਇਸ ਮਲਟੀ ਕਾਰਨਰਡ ਮੁਕਾਬਲੇ ਦੀ ਵਜ੍ਹਾ ਤੋਂ ਹਰ ਜਿੱਤ ਦਾ ਅੰਤਰ ਕਾਫੀ ਘੱਟ ਹੋਵੇਗਾ ਅਜਿਹੇ ਵਿੱਚ ਘੱਟ ਵੋਟਾਂ ’ਤੇ ਹੀ ਜਿੱਤ ਹੋਵੇਗੀ।
ਪੰਜਾਬ ਦੇ ਵਿੱਚ ਪਿਛਲੀਆਂ 5 ਚੋਣਾਂ ਦੇ ਰੁਝਾਨ
ਇਹ ਵੀ ਪੜੋ: 2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ