ਚੰਡੀਗੜ੍ਹ: ਚੰਡੀਗੜ੍ਹ ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਇੱਕ ਵਿਅਕਤੀ ਨੇ ਉਸ ਵੇਲੇ ਹਾਈ ਵੋਲਟੇਜ਼ ਡਰਾਮਾ ਕੀਤਾ, ਜਦੋਂ ਚੰਡੀਗੜ੍ਹ ਪੁਲਿਸ ਨੇ ਮਾਸਕ ਨਾ ਪਹਿਨਣ 'ਤੇ ਉਸ ਦਾ ਚਾਲਾਨ ਕਰ ਦਿੱਤਾ। ਇਸ ਦੌਰਾਨ ਉਕਤ ਵਿਅਕਤੀ ਨੇ ਪੁਲਿਸ ਨਾਲ ਮਾੜਾ ਵਿਵਹਾਰ ਕੀਤਾ।
ਇਸ ਦੌਰਾਨ, ਉਹ ਵਿਅਕਤੀ ਸਰਕਾਰ ਤੇ ਚੰਡੀਗੜ੍ਹ ਪੁਲਿਸ 'ਤੇ ਵਰ੍ਹਦਾ ਦਿਖਾਈ ਦਿੱਤਾ। ਵਿਅਕਤੀ ਨੇ ਇੱਥੋਂ ਤੱਕ ਕਿਹਾ ਕਿ ਪ੍ਰਸ਼ਾਸਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਚਲਾਨ ਕੀ ਹੈ ? ਕੋਰੋਨਾ ਕੀ ਹੈ? ਕੋਰੋਨਾ ਅਗਸਤ ਤੋਂ ਫਰਵਰੀ ਤੱਕ ਕਿੱਥੇ ਗਿਆ ਸੀ ? ਕੋਰੋਨਾ ਵਾਪਸ ਕਿਵੇਂ ਆਇਆ? ਉਨ੍ਹਾਂ ਵੱਲੋਂ ਪੈਦਾ ਕੀਤੀ ਮਨਘਣੰਤ ਬਿਮਾਰੀ ਨਾਲ ਜਨਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉਕਤ ਵਿਅਕਤੀ ਨੇ ਭੁੱਖ ਹੜਤਾਲ ‘ਤੇ ਬੈਠਣ ਦੀ ਚਿਤਾਵਨੀ ਦਿੰਦੇ ਹੋਏ ਇਸ ਮੌਕੇ ਸਲਾਹਕਾਰ ਮਨੋਜ ਪਰੀਦਾ ਨੂੰ ਬੁਲਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਹਰ ਕੋਈ ਕੋਰੋਨਾ ਤੋਂ ਨਾਰਾਜ਼ ਹੈ। ਉਸ ਨੇ ਕਿਹਾ ਕਿ ਮਾਸਕ ਪਾਉਣਾ ਸਾਹ ਲੈਣਾ ਵੀ ਮੁਸ਼ਕਲ ਹੈ। ਇੱਥੇ ਲੋਕਾਂ ਕੋਲ ਖਾਣ ਲਈ ਪੈਸੇ ਨਹੀਂ ਹਨ ਅਤੇ ਉਥੇ ਸਰਕਾਰੀ ਮੁਲਾਜ਼ਮ ਮੁਫ਼ਤ ਤਨਖਾਹਾਂ ਲੈ ਰਹੇ ਹਨ।