ਚੰਡੀਗੜ੍ਹ: ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਾਂਦਰ ਦਾ ਮਾਮਲਾ ਪਹੁੰਚਿਆ ਸੀ ਜਿਸ ਨੂੰ ਪਾਲਣ ਵਾਲੇ ਉੱਤੇ ਉਸ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ ਸਨ। ਹਾਈ ਕੋਰਟ ਨੇ ਇਸ ਮਾਮਲੇ ਨੂੰ non-cognizable ਦੱਸਦੇ ਹੋਏ ਚੰਡੀਗੜ੍ਹ ਦੇ ਐਸਐਸਪੀ ਤੇ ਜਲੰਗਲਾਤ ਵਿਭਾਗ ਤੋਂ ਜਵਾਬ ਤਲਬ ਕੀਤਾ ਹੈ।
ਕੈਮਜ਼ ਉਰਫ ਕੰਵਲਪ੍ਰੀਤ, ਪੰਜਾਬ ਦਾ ਇੱਕ ਟੈਟੂ ਆਰਟਿਸਟ ਹੈ, ਉਸ ਦੇ ਮੈਨੇਜਰ ਨੇ ਉਸ ਬਾਂਦਰ ਨੂੰ ਰੈਸਕਿਊ ਕੀਤਾ ਸੀ ਤੇ ਹੁਣ ਉਹ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ। ਇੱਕ ਸਾਲ ਤੋਂ ਇਹ ਬਾਂਦਰ ਕੈਮਜ਼ ਦੇ ਨਾਲ ਸੀ ਕੇ ਉਸ ਨੇ ਬਾਂਦਰ ਦੇ ਨਾਲ ਇੱਤ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ।
ਇੱਕ ਦਿਨ ਉਸ ਦੇ ਮੈਨੇਜਰ ਨੂੰ ਮੇਨਕਾ ਗਾਂਧੀ ਦਾ ਫੋਨ ਆਇਆ ਕਿ ਉਹ ਬਾਂਦਰ ਨੂੰ ਨਹੀਂ ਰੱਖ ਸਕਦੇ ਉਸ ਨੂੰ ਛੱਡਿਆ ਜਾਵੇ। ਕੈਮਜ਼ ਦੇ ਮੈਨੇਜਰ ਨੇ ਇਸ ਬਾਂਦਰ ਨੂੰ ਛੱਤਬੀੜ ਜ਼ੂ ਦੇ ਕੋਲ ਛੱਡ ਦਿੱਤਾ। ਇਸ ਤੋਂ ਬਾਅਦ ਜਾਨਵਰਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਨੇ ਵਾਈਲਡ ਲਾਈਫ ਤੇ ਪੁਲਿਸ ਦੇ ਨਾਲ ਮਿਲ ਕੇ ਉਨ੍ਹਾਂ ਦੇ ਸੈਕਟਰ 35 ਦਫ਼ਤਰ ਵਿੱਚ ਛਾਣਬੀਣ ਕੀਤੀ ਅਤੇ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਉਸ ਤੋਂ ਬਾਅਦ ਸੈਕਟਰ 36 ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਕੈਮਜ਼ ਨੇ ਦੱਸਿਆ ਕਿ ਉਸ ਉੱਤੇ ਦੋਸ਼ ਹਨ ਕਿ ਉਸ ਨੇ ਬਾਂਦਰ ਨੂੰ ਮਾਰ ਦਿੱਤਾ ਹੈ ਉਸ ਦਾ ਸ਼ਿਕਾਰ ਕੀਤਾ ਹੈ ਜਿਸ ਕਾਰਨ ਉਸ ਨੂੰ ਤੇ ਉਸ ਦੇ ਮੈਨੇਜਰ ਨੂੰ ਰਾਤ ਭਰ ਥਾਣੇ ਵਿੱਚ ਰੱਖਿਆ ਗਿਆ। ਕੈਮਜ਼ ਦੇ ਵਕੀਲ ਗਗਨਦੀਪ ਜੰਮੂ ਨੇ ਦੱਸਿਆ ਕਿ ਉਸ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ।