ਚੰਡੀਗੜ੍ਹ : ਨਗਰ ਨਿਗਮ ਚੋਣਾਂ ਲਈ, ਫਗਵਾੜਾ ਨਗਰ ਨਿਗਮ ਲਈ ਵੋਟਰ ਲਿਸਟ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ। ਚੋਣ ਕਮਿਸ਼ਨ ਵੱਲੋਂ ਤਿਆਰ ਇਸ ਵੋਟਰ ਲਿਸਟ 'ਚ ਵਾਰਡ ਸਬੰਧੀ ਤੇ ਹੋਰਨਾਂ ਕਈ ਖਾਮਿਆਂ ਪਾਈਆਂ ਗਈਆਂ ਹਨ। ਇਸ ਵੋਟਰ ਲਿਸਟ 'ਚ ਵਿਕਾਰ ਦੇ ਆਧਾਰ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜਨਤਕ ਪਟੀਸ਼ਨ ਦਾਖਲ ਕੀਤੀ ਗਈ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਜਵਾਬ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਉੱਤੇ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ
ਵੋਟਰ ਲਿਸਟ 'ਚ ਖਾਮਿਆਂ
ਪਟੀਸ਼ਨਕਰਤਾ ਨੇ ਮੁੱਖ ਤੌਰ 'ਤੇ ਚੋਣ ਕਮਿਸ਼ਨ ਵੱਲੋਂ ਤਿਆਰ ਵੋਟਰ ਲਿਸਟ 'ਚ ਕਈ ਖਾਮਿਆਂ ਵਿਖਾਇਆਂ ਹਨ। ਪਟੀਸ਼ਨ ਵਿੱਚ ਦੱਸਿਆ ਗਿਆ ਕਿ ਫਗਵਾੜਾ ਨਗਰ ਨਿਗਮ ਚੋਣਾਂ ਲਈ ਵੋਟਰ ਲਿਸਟ ਸੂਬੇ ਦੇ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਸੀ। ਇਸ ਲਿਸਟ ਵਿੱਚ ਵਾਰਡ 44 ਦੇ 369 ਵੋਟਰਾਂ ਨੂੰ ਵਾਰਡ 39 'ਚ ਦਾਖਲ ਵਿਖਾਇਆ ਗਿਆ ਹੈ। ਇਹ 369 ਵੋਟਰ ਫਗਵਾੜਾ ਦੇ ਪ੍ਰੀਤ ਨਗਰ ਇਲਾਕੇ ਦੇ ਵਸਨੀਕ ਹਨ। ਜੋ ਕਿ ਵਾਰਡ 39 ਤੋਂ 500 ਮੀਟਰ ਦੂਰ ਸਥਿਤ ਹੈ। ਇਸ ਤੋਂ ਇਲਾਵਾ ਵਾਰਡ 31 (ਹੁਣ 33) ਦੇ 138 ਵੋਟਰਾਂ ਨੂੰ ਵਾਰਡ 26 (ਹੁਣ 28) ਵਿੱਚ ਦਿਖਾਇਆ ਗਿਆ ਹੈ। ਜਦੋਂ ਕਿ ਦੋਹਾਂ ਵਾਰਡਾਂ ਵਿਚਾਲੇ 1 ਕਿੱਲੋਮੀਟਰ ਦੀ ਦੂਰੀ ਹੈ। ਪਟੀਸ਼ਨਕਰਤਾ ਨੇ ਇਹ ਵੀ ਦੱਸਿਆ ਕਿ ਵਾਰਡ 19 'ਚ ਜੋ ਰਾਖਵੇਂ ਵਾਰਡ ਹਨ, ਹੁਣ ਉਥੇ ਰਾਖਵੇਂ ਲੋਕਾਂ ਦੀ ਗਿਣਤੀ ਘੱਟ ਗਈ ਹੈ। ਹੁਣ ਇਥੇ ਆਮ ਲੋਕਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।