ਚੰਡੀਗੜ੍ਹ: ਮੌੜ ਮੰਡੀ ਬੰਬ ਧਮਾਕੇ ’ਚ ਸਰਕਾਰ ਖ਼ਿਲਾਫ਼ ਦਾਖਲ ਕੰਟੈਂਪਟ ਪਟੀਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਮਾਮਲੇ ਨੂੰ ਹਾਈਕੋਰਟ ਨੇ ਡਿਸਪੋਜ਼ ਆਫ ਕਰ ਦਿੱਤਾ ਹੈ। ਦੱਸ ਦੇਈਏ ਪਿਛਲੀ ਸੁਣਵਾਈ ਦੇ ਦੌਰਾਨ ਹਾਈਕੋਰਟ ਵਿੱਚ ਦੋਨਾਂ ਧਿਰਾਂ ਵੱਲੋਂ ਬਹਿਸ ਪੂਰੀ ਹੋ ਗਈ ਸੀ ਤੇ ਹਾਈ ਕੋਰਟ ਨੇ ਫੈਸਲਾ ਰਾਖਵਾ ਰੱਖ ਲਿਆ ਸੀ। ਪਿਛਲੀ ਸੁਣਵਾਈ ਵਿੱਚ ਪੰਜਾਬ ਪੁਲਿਸ ਦੀ ਜਾਂਚ ਟੀਮ ਵੱਲੋਂ ਸੀਲਬੰਦ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਸੀ। ਇਸ ਨੂੰ ਇਗਜ਼ਾਮੀਨਰ ਕਰ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ।
ਇਹ ਵੀ ਪੜੋ: ਕੇਂਦਰ ਤੇ ਦਿੱਲੀ ਸਰਕਾਰ ਨੇ ਸਿੱਖ ਕੌਮ ’ਤੇ ਕੀਤਾ ਵੱਡਾ ਵਾਰ: ਸੁਖਬੀਰ
ਪਟੀਸ਼ਨਕਰਤਾ ਨੇ ਹਾਈ ਕੋਰਟ ਦੇ ਸਾਹਮਣੇ ਖੜ੍ਹੇ ਕੀਤੇ ਕਈ ਸਵਾਲ
ਪਟੀਸ਼ਨਕਰਤਾ ਗੁਰਜੀਤ ਸਿੰਘ ਪਾਤੜਾ ਨੇ ਕਿਹਾ ਕਿ ਚਾਰ ਸਾਲ ਹੋ ਗਏ ਇਸ ਘਟਨਾ ਨੂੰ ਪਰ ਹੁਣ ਤੱਕ ਪੰਜਾਬ ਸਰਕਾਰ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਚਲਾਨ ਵੀ ਪੇਸ਼ ਕਰ ਦਿੱਤਾ ਹੈ ਪਰ ਇਹ ਸਾਜ਼ਿਸ਼ ਕਿਸਨੇ ਰਚੀ ਅਤੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਕੌਣ ਹਨ ਇਹ ਜਾਂਚ ਵਿੱਚ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਐੱਸਆਈਟੀ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ
ਗੁਰਜੀਤ ਸਿੰਘ ਪਾਤੜਾ ਨੇ ਕਿਹਾ ਕਿ ਬਲਾਸਟ ਦੇ ਤਾਰ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋਏ ਇਹੀ ਕਾਰਨ ਹੈ ਕਿ ਹੁਣ ਤਕ ਜਾਂਚ ਮੁਕੰਮਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਨੇ ਪਹਿਲਾਂ ਮਾਮਲੇ ’ਚ ਜਾਂਚ ਕਰ ਰਹੀ ਐੱਸਆਈਟੀ ਨੂੰ ਭੰਗ ਕਰ ਦੂਜੀ ਐੱਸਆਈਟੀ ਬਣਾਈ ਪਰ ਹਾਲੇ ਤੱਕ ਜਾਂਚ ਪੂਰੀ ਨਹੀਂ ਹੋ ਸਕੀ।
ਕੀ ਸੀ ਮਾਮਲਾ ?
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 31 ਜਨਵਰੀ 2017 ਨੂੰ ਮੌੜ ਮੰਡੀ ਵਿੱਚ ਇੱਕ ਗੱਡੀ ’ਚ ਬਲਾਸਟ ਹੋਇਆ ਸੀ। ਜਿਸ ’ਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 25 ਲੋਕ ਜ਼ਖ਼ਮੀ ਹੋ ਗਏ ਸੀ। ਉਸ ਸਮੇਂ ਤੋਂ ਮਾਮਲੇ ਦੀ ਜਾਂਚ ਜਾਰੀ ਹੈ ਜਦਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਕੌਣ ਹੈ ਅਤੇ ਉਨ੍ਹਾਂ ਦਾ ਕੀ ਮਕਸਦ ਸੀ ਹਾਲੇ ਤਕ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।
ਇਹ ਵੀ ਪੜੋ: 10 ਅਪ੍ਰੈਲ ਤੋਂ ਖਰੀਦ ਹੋਵੇਗੀ ਸ਼ੁਰੂ, ਸੂਬੇ ਵਿਚ 3972 ਮੰਡੀਆਂ ਨੋਟੀਫਾਈ