ETV Bharat / city

ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ, ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ

author img

By

Published : May 29, 2022, 7:59 AM IST

ਪੰਜਾਬ ਸਰਕਾਰ ਵਲੋਂ ਸੁਰੱਖਿਆ ਕਟੌਤੀ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵਲੋਂ ਆਪਣੀ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ, ਜਿਸ ਤੋਂ ਬਾਅਦ ਵਿਰੋਧੀਆਂ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।

ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ
ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ

ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਭਾਵੇਂ ਕੁਝ ਘੰਟਿਆਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਪਰ ਉਨ੍ਹਾਂ ਨੇ ਪੰਜਾਬ ਪੁਲੀਸ ਤੋਂ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਲੋਂ ਵੀ ਆਪਣੇ ਸੁਰੱਖਿਆ ਮੁਲਾਜ਼ਮ ਵਾਪਸ ਭੇਜ ਦਿੱਤੇ ਹਨ। ਦੋਵਾਂ ਜਥੇਦਾਰਾਂ ਦੀ ਸੁਰੱਖਿਆ ਹੁਣ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਕਰੇਗੀ।

ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ
ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ

ਸੁਰੱਖਿਆ ਕੀਤੀ ਵਾਪਸ: ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ-ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੀ ਅੱਧੀ ਸੁਰੱਖਿਆ ਵੀ ਵਾਪਸ ਲੈ ਲਈ ਗਈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਿਵੇਂ ਹੀ ਬਾਕੀ ਸੁਰੱਖਿਆ ਕਰਮੀਆਂ ਨੂੰ ਨਾਲ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਵੀ ਆਪਣੇ ਬਾਕੀ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ। ਹੁਣ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘੁਬੀਰ ਸਿੰਘ ਦੀ ਸੁਰੱਖਿਆ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਦੇ ਮੈਂਬਰਾਂ ਵਲੋਂ ਕੀਤੀ ਜਾਵੇਗੀ।

ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ
ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ

SGPC ਟਾਸਕ ਫੋਰਸ ਨੇ ਸੰਭਾਲਿਆ ਮੋਰਚਾ: ਸ਼੍ਰੋਮਣੀ ਕਮੇਟੀ ਦੇ ਉਪ ਸਕੱਤਰ ਤਜਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਪ੍ਰਧਾਨ ਐਚ.ਐਸ.ਧਾਮੀ ਦੀਆਂ ਹਦਾਇਤਾਂ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸੁਰੱਖਿਆ ਲਈ ਉਨ੍ਹਾਂ ਦੇ ਘਰ 4 ਹਥਿਆਰਬੰਦ ਸਿੱਖ ਅਤੇ ਇੱਕ ਡਿਪਟੀ ਸਕੱਤਰ ਤਾਇਨਾਤ ਕੀਤੇ ਗਏ ਹਨ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਵੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ
ਸੁਰੱਖਿਆ ਕਟੌਤੀ ਦਾ ਗਰਮਾਇਆ ਮੁੱਦਾ

ਸਰਕਾਰ ਦੇ ਕੰਮ 'ਚ ਦਖ਼ਲ ਨਹੀਂ ਦੇਣਾ ਚਾਹੁੰਦੀ SGPC: ਉਪ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਦੇ ਵੀ ਸਰਕਾਰ ਦੇ ਕੰਮ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ। ਕਿਸੇ ਦੀ ਸੁਰੱਖਿਆ ਵਾਪਸ ਲੈਣੀ ਹੈ ਜਾਂ ਨਹੀਂ, ਇਹ ਸਰਕਾਰ ਦਾ ਆਪਣਾ ਫੈਸਲਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਵਾਪਸ ਲੈਣੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ।

ਵਿਰੋਧੀ ਧਿਰ ਵਲੋਂ ਮੁੱਖ ਮੰਤਰੀ ਦੇ ਇਸ ਫੈਸਲੇ ਦਾ ਵਿਰੋਧ: ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ ਸਿੱਖਾਂ 'ਚ ਗੁੱਸਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਵੀ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਕਠਪੁਤਲੀ ਕਿਹਾ ਹੈ, ਉਥੇ ਹੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿਆਸਤ ਹੇਠਲੇ ਪੱਧਰ ਤੱਕ ਪਹੁੰਚ ਚੁੱਕੀ ਹੈ।

  • With its decision & flip flop on the withdrawal of official security to the highly respected Jathedar Sahiban of Khalsa Panth's venerated Takhts, including Sri Akal Takht Sahib, @AAPPunjab govt has merely exposed itself as a stooge of anti-Punjab & anti-Panth @ArvindKejrival.1/3 pic.twitter.com/cc1Mpg3dKB

    — Sukhbir Singh Badal (@officeofssbadal) May 28, 2022 " class="align-text-top noRightClick twitterSection" data=" ">

'ਆਪ' ਸਰਕਾਰ ਪੰਥ ਵਿਰੋਧੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ: ਇਸ ਮੁੱਦੇ ਨੂੰ ਲੈਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਦੀ ਸਰਕਾਰੀ ਸੁਰੱਖਿਆ ਵਾਪਸ ਲੈ ਕੇ ਆਪਣੇ ਆਪ ਨੂੰ ਪੰਜਾਬ ਵਿਰੋਧੀ ਅਤੇ ਪੰਥ ਵਿਰੋਧੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਵਜੋਂ ਨੰਗਾ ਕੀਤਾ ਹੈ। ਇਸ ਘਿਣਾਉਣੇ ਨਾਟਕ ਨੇ ਸਿੱਖ ਸੰਸਥਾਵਾਂ ਪ੍ਰਤੀ ਉਨ੍ਹਾਂ ਦੀ ਨਫ਼ਰਤ ਅਤੇ ਨਿਰਾਦਰ ਨੂੰ ਨੰਗਾ ਕਰ ਦਿੱਤਾ ਹੈ। ਜਥੇਦਾਰ ਸਾਹਿਬਾਨ ਅਕਾਲ ਪੁਰਖ, ਗੁਰੂ ਸਾਹਿਬਾਨ ਅਤੇ ਪੰਥ ਦੀ ਬਖਸ਼ਿਸ਼ ਸਦਕਾ ਸੁਰੱਖਿਅਤ ਹਨ। ਉਹਨਾਂ ਦੇ ਨਾਲ ਸੁਰੱਖਿਆ ਉਹਨਾਂ ਦੇ ਸਰਵ-ਵਿਆਪਕ ਤੌਰ 'ਤੇ ਸਤਿਕਾਰਤ ਅਹੁਦਿਆਂ ਲਈ ਸਮਾਜ ਦੇ ਸਨਮਾਨ ਦੇ ਚਿੰਨ੍ਹ ਵਜੋਂ ਹੀ ਰੱਖੀ ਗਈ ਸੀ।

  • Punjab Govt stoops down to cheapest level of politics by withdrawing security of Jathedar Sri Akal Takht Sahib. But I congratulate Giani Harpreet Singh Ji for graceful response. We support his decision of surrendering Govt security. Each Sikh stands committed for his security. https://t.co/bU2xfCdI5n

    — Manjinder Singh Sirsa (@mssirsa) May 28, 2022 " class="align-text-top noRightClick twitterSection" data=" ">

ਹੇਠਲੇ ਪੱਧਰ 'ਤੇ ਆ ਚੁੱਕੀ ਸਿਆਸਤ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਰੱਖਿਆ ਵਾਪਿਸ ਲੈ ਕੇ ਸਿਆਸਤ ਦੀ ਸਸਤੀ ਤੇ ਨੀਵੇਂ ਪੱਧਰ 'ਤੇ ਗਿਰ ਗਈ ਹੈ, ਪਰ ਉਨ੍ਹਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਲਈ ਵਧਾਈ ਦਿੱਤੀ। ਸਰਕਾਰੀ ਸੁਰੱਖਿਆ ਸਰਕਾਰ ਨੂੰ ਵਾਪਸ ਕਰਨ ਦੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕਰਦੇ ਹਾਂ। ਹਰ ਸਿੱਖ ਉਨ੍ਹਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

  • @BhagwantMann vip ਕਲਚਰ ਖ਼ਤਮ ਕਰਨਾ ਚੰਗੀ ਗੱਲ ਹੈ । ਪਰ ਜੱਥੇਦਾਰ ਸਾਹਿਬਾਨ ਦੀਆਂ ਇਕ ਸਨਮਾਨ ਦੇ ਤੌਰ ਤੇ ਦਿਤੀ ਸੁਰੱਖਿਆ ਵਾਪਿਸ ਲੈਣੀ ਗੱਲਤ ਹੈ। ਸਰਵਉੱਚ ਧਾਰਮਿਕ ਸ਼ਖਸੀਅਤਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਪੰਜਾਬ ਪੁਲੀਸ ਲਈ ਮਾਨ ਦੀ ਗੱਲ ਹੈ। ਜੱਥੇਦਾਰ ਸਾਹਿਬਾਨ ਨੂੰ VIP ਕਲਚਰ ਨਾਲ ਨਾ ਜੋੜਿਆ ਜਾਵੇ।

    — Gurjeet Singh Aujla (@GurjeetSAujla) May 28, 2022 " class="align-text-top noRightClick twitterSection" data=" ">

ਜਥੇਦਾਰ ਸਾਹਿਬ ਨੂੰ ਵੀ.ਆਈ.ਪੀ ਕਲਚਰ ਨਾਲ ਨਾ ਜੋੜਿਆ ਜਾਵੇ: ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਚੰਗੀ ਗੱਲ ਹੈ, ਪਰ ਜਥੇਦਾਰ ਸਾਹਿਬ ਨੂੰ ਸਨਮਾਨ ਵਜੋਂ ਦਿੱਤੀ ਗਈ ਸੁਰੱਖਿਆ ਵਾਪਸ ਲੈਣਾ ਗਲਤ ਹੈ। ਪੰਜਾਬ ਪੁਲਿਸ ਲਈ ਇਸ ਮਹਾਨ ਧਾਰਮਿਕ ਹਸਤੀ ਨੂੰ ਸੁਰੱਖਿਆ ਪ੍ਰਦਾਨ ਕਰਨਾ ਮਾਣ ਵਾਲੀ ਗੱਲ ਹੈ। ਜਥੇਦਾਰ ਸਾਹਿਬ ਨੂੰ ਵੀ.ਆਈ.ਪੀ ਕਲਚਰ ਨਾਲ ਨਾ ਜੋੜਿਆ ਜਾਵੇ।

ਇਹ ਵੀ ਪੜ੍ਹੋ: ਬੱਚੇ ਨੇ SSP ਬਣਦਿਆਂ ਹੀ ਦਿੱਤੀ ਇਹ ਵੱਡੀ ਚਿਤਾਵਨੀ ! ਅਫਸਰਾਂ ਨੇ ਮਾਰੇ ਸਲੂਟ

ETV Bharat Logo

Copyright © 2024 Ushodaya Enterprises Pvt. Ltd., All Rights Reserved.