ਚੰਡੀਗੜ੍ਹ: ਹਰਿਆਣਾ ਕਾਂਗਰਸ ਵਿਚ ਵਿਵਾਦ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਹ ਵਿਵਾਦ ਹੁਣ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੱਕ ਪਹੁੰਚ ਗਿਆ ਹੈ। ਇਸ ਮੁੱਦੇ 'ਤੇ ਅੱਜ ਯਾਨੀ ਸੋਮਵਾਰ ਨੂੰ ਹਰਿਆਣਾ ਕਾਂਗਰਸ ਦੇ ਵਿਧਾਇਕ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕਰਨ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਕਿ ਹੁੱਡਾ ਸਮਰਥਕ ਵਿਧਾਇਕ ਅੱਜ ਦੁਪਹਿਰ ਨੂੰ ਕਾਂਗਰਸ ਮੁੱਖ ਦਫਤਰ ’ਚ ਕੇਸੀ ਵੇਣੂਗੋਪਾਲ ਤੋਂ ਮਿਲਣਗੇ। ਇਸ ਤੋਂ ਪਹਿਲਾਂ ਹਰਿਆਣਾ ਕਾਂਗਰਸ ਪ੍ਰਦੇਸ਼ ਪ੍ਰਧਾਨ ਕੁਮਾਰੀ ਸੈਲਜਾ ਦੀ ਵੀ ਕੇਸੀ ਵੇਣੂਗੋਪਾਲ ਤੋਂ ਮੁਲਾਕਾਤ ਹੋਈ ਸੀ। ਸਿਆਸੀ ਗਲੀਆਰੇ ’ਚ ਚਰਚਾ ਹੈ ਕਿ ਇਹ ਵਿਵਾਦ ਖਤਮ ਨਹੀਂ ਹੋਵੇਗਾ
ਮੀਟਿੰਗ ’ਚ 20 ਤੋਂ ਜਿਆਦਾ ਨੇਤਾ ਹੋਣਗੇ ਸ਼ਾਮਿਲ
ਦੱਸ ਦਈਏ ਕਿ ਕੁਝ ਦਿਨ ਪਹਿਲੇ ਹੁੱਡਾ ਗੁੱਟ ਦੇ 19 ਵਿਧਾਇਕਾਂ ਨੇ ਇੰਚਾਰਜ ਵਿਵੇਕ ਬੰਸਲ ਤੋਂ ਮਿਲ ਕੇ ਪ੍ਰਦੇਸ਼ ਅਗਵਾਈ ਨੂੰ ਲੈ ਕੇ ਕਈ ਸਵਾਲ ਚੁੱਕੇ ਸੀ। ਜਿਸ ਤੋਂ ਬਾਅਦ ਹਰਿਆਣਾ ਕਾਂਗਰਸ ਚ ਗੁੱਟਬਾਜ਼ੀ ਵਧ ਗਈ ਹੈ। ਅੱਜ ਦੀ ਮੀਟਿੰਗ ਵਿੱਚ ਵੀ ਰਾਜ ਵਿਧਾਇਕਾਂ ਦੀਆਂ ਮੰਗਾਂ ਇਨ੍ਹਾਂ ਵਿਧਾਇਕਾਂ ਦੇ ਵੱਲੋਂ ਚੁੱਕੀ ਜਾ ਸਕਦੀ ਹੈ। ਅੱਜ ਸੰਭਾਵਨਾ ਹੈ ਕਿ 20 ਤੋਂ ਵੱਧ ਹੁੱਡਾ ਸਮਰਥਕ ਵਿਧਾਇਕ ਕੇਸੀ ਵੇਣੂਗੋਪਾਲ ਨੂੰ ਮਿਲਣਗੇ।
ਇਹ ਵੀ ਪੜੋ: ਲੋਕ ਸਭਾ 'ਚ ਸਾਂਸਦ ਨੇਤਾ ਅਹੁਦੇ ਤੋਂ ਰੰਜਨ ਚੌਧਰੀ ਨੂੰ ਕੀਤਾ ਜਾ ਸਕਦੇ ਲਾਂਬੇ !
ਕੀ ਹੈ ਵਿਵਾਦ?
ਚਰਚਾ ਹੈ ਕਿ ਹੁੱਡਾ ਸਮਰਥਕਾਂ ਦਾ ਕਹਿਣਾ ਹੈ ਕਿ ਹਰਿਆਣਾ ਦੀ ਸੂਬਾ ਪ੍ਰਧਾਨ ਕੁਮਾਰੀ ਸੈਲਜਾ ਰਾਜ ਵਿੱਚ ਪਾਰਟੀ ਦੀ ਅਗਵਾਈ ਨਹੀਂ ਕਰ ਪਾ ਰਹੀ ਹੈ, ਇਸ ਲਈ ਉਨ੍ਹਾਂ ਨੂੰ ਹਟਾ ਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਜਾਵੇ। ਸਾਬਕਾ ਸੀਐਮ ਓਮਪ੍ਰਕਾਸ਼ ਚੌਟਾਲਾ ਦੀ ਰਿਹਾਈ ਤੋਂ ਬਾਅਦ, ਕਾਂਗਰਸੀ ਵਿਧਾਇਕਾਂ ਨੇ ਇਨੈਲੋ ਦੀ ਤਾਕਤ ਚ ਵਾਧਾ ਹੋਣ ’ਤੇ ਅਤੇ ਕਾਂਗਰਸ ਦਾ ਸਮਰਥਨ ਟੁੱਟਣ ਦਾ ਖਦਸ਼ਾ ਜਤਾਇਆ ਹੈ।
ਇਹ ਵੀ ਪੜੋ: ਪੰਜਾਬ ਤੇ ਯੂਪੀ 'ਚ ਦਿਖਾਵਾਂਗੇ ਹੁਣ ਬੀਜੇਪੀ ਨੂੰ ਹੱਥ :ਰਾਕੇਸ਼ ਟਿਕੈਤ