ਚੰਡੀਗੜ੍ਹ: ਪਿਛਲੇ 17 ਦਿਨਾਂ ਤੋਂ ਸੈਕਟਰ 4 ਦੇ ਐਮਐਲਏ ਹੋਸਟਲ ਨੇੜੇ (Near MLA Hostel) ਮੋਬਾਈਲ ਟਾਵਰ(Mobile tower) ’ਤੇ ਚੜ੍ਹਿਆ ਈਟੀਟੀ ਅਧਿਆਪਕ (ETT teachers) ਸ਼ਨੀਵਾਰ ਨੂੰ ਵੀ ਟਾਵਰ ’ਤੇ ਚੜ੍ਹਿਆ ਹੋਇਆ ਸੀ।
ਜਿਸ ਨੂੰ ਮਿਲਣ ਆਪ ਆਗੂ ਹਰਪਾਲ ਚੀਮਾ ਪਹੁੰਚੇ 'ਤੇ ਮੋਬਾਈਲ ਟਾਵਰ 'ਤੇ ਚੜ੍ਹੇ ਅਧਿਆਪਕ ਸੋਹਨ ਲਾਲ (ETT teacher Sohan Singh) ਨੂੰ ਪਹੁੰਚੇ ਆਪ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 17 ਦਿਨਾਂ ਤੋਂ ਨੌਜਵਾਨ ਬਿਨਾਂ ਕੁਝ ਖਾਧੇ ਮੋਬਾਈਲ ਟਾਵਰ 'ਤੇ ਚੜ੍ਹੇ ਹਨ, ਸਰਕਾਰ ਇਨ੍ਹਾਂ ਅਧਿਆਪਕਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ। ਇਸ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਅੱਗੇ ਰੱਖ ਕੇ ਹੱਲ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਸੜਕਾਂ 'ਤੇ ਹੈ, ਖਾਸ ਕਰਕੇ ਅਧਿਆਪਕ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ, ਇਹ ਸਰਕਾਰ ਸਿਰਫ ਝੂਠ ਬੋਲ ਰਹੀ ਹੈ, ਇਨ੍ਹਾਂ ਦੇ ਹੱਥ ਕੁਝ ਨਹੀਂ ਰਹੇਗਾ। ਸੱਚਾ ਸਿੰਘ ਛੋਟੇਪੁਰ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਅਸੀਂ ਕੁਝ ਨਹੀਂ ਕਿਹਾ ਪਰ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬੋਲ ਰਹੇ ਹਾਂ, ਇਹ ਸਭ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰ ਰਹੇ ਹਨ।
ਕੀ ਹੈ ਮਾਮਲਾ ?
ਦੱਸ ਦਈਏ ਕਿ ਪਿਛਲੇ 17 ਦਿਨਾਂ ਤੋਂ ਸੈਕਟਰ 4 ਦੇ ਐਮਐਲਏ ਹੋਸਟਲ ਨੇੜੇ (Near MLA Hostel) ਮੋਬਾਈਲ ਟਾਵਰ(Mobile tower) ’ਤੇ ਚੜ੍ਹਿਆ ਈਟੀਟੀ ਅਧਿਆਪਕ(ETT teachers) ਸ਼ਨੀਵਾਰ ਨੂੰ ਵੀ ਟਾਵਰ ’ਤੇ ਚੜ੍ਹਿਆ ਹੋਇਆ ਸੀ।
ਈ.ਟੀ.ਟੀ ਅਧਿਆਪਕ ਸੋਹਣ ਸਿੰਘ (ETT teacher Sohan Singh) ਨੇ ਸਰਕਾਰ ਨੂੰ ਕੁੱਝ ਦਿਨਾਂ ਦਾ ਸਮਾਂ ਦਿੱਤਾ ਸੀ। ਪਰ ਅਜੇ ਤੱਕ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨਾਲ ਕੋਈ ਗੱਲਬਾਤ ਹੋਈ ਹੈ, ਹਾਲਾਂਕਿ ਟਾਵਰ ਦੇ ਬਾਹਰ ਬਚਾਅ ਟੀਮਾਂ ਅਤੇ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜ੍ਹੀਆਂ ਹਨ, ਤਾਂ ਜੋ ਕੋਈ ਵੀ, ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਸੋਹਨ ਲਾਲ ਨੇ ਅੱਗ ਲਾਉਣ ਦੀ ਧਮਕੀ ਦਿੱਤੀ ਸੀ
ਦੱਸ ਦਈਏ ਕਿ ਕੁੱਝ ਦਿਨ ਪਹਿਲਾ ਉਕਤ ਵਿਅਕਤੀ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਵਾਰ-ਵਾਰ ਇਹ ਕਹਿ ਕੇ ਕਿ ਉਹ ਰੈਗੂਲਰ ਅਧਿਆਪਕ ਹੈ, ਉਸ ਦੀ ਤਨਖ਼ਾਹ 65000 ਤੋਂ ਘਟਾ ਕੇ 25000 ਕਰ ਦਿੱਤੀ ਗਈ ਹੈ, ਜਿਸ ਕਾਰਨ ਉਸ ਦੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ।
ਉਸ ਵੱਲੋਂ ਕਈ ਦਲੀਲਾਂ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਉਹ ਸਿੱਖਿਆ ਵਿਭਾਗ (Education Department) ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ, ਪਰ ਕਿਸੇ ਨੇ ਨਹੀਂ ਸੁਣੀ ਅਤੇ ਆਖ਼ਰਕਾਰ ਉਸ ਨੂੰ ਇਹ ਰਾਹ ਚੁਣਨਾ ਪਿਆ।
ਇਹ ਵੀ ਪੜੋ:- ਸੀਐੱਮ ਚੰਨੀ ਦਾ ਵਿਰੋਧ ਕਰ ਰਹੇ ਬੇਰੁਜ਼ਗਾਰਾਂ ਨੂੰ ਭਜਾ ਭਜਾ ਕੁੱਟਿਆ, ਦੇਖੋ ਵੀਡੀਓ