ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਖਤਮ ਹੋ ਚੁੱਕੀ ਹੈ। ਇਹ ਮੀਟਿੰਗ ਲਗਭਗ 3 ਘੰਟੇ ਤੋਂ ਵੱਧ ਸਮਾਂ ਤੱਕ ਜਾਰੀ ਰਹੀ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਹਰੀਸ਼ ਰਾਵਤ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਮੰਤਰੀਆਂ ਦੇ ਨਾਰਾਜ਼ਗੀਆਂ ਦੇ ਪਹਿਲੂਆਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਰਾਜ਼ਗੀਆਂ ਨੂੰ ਦੂਰ ਕਰਨਾ ਹੁਣ ਮੁੱਖ ਮੰਤਰੀ ਦੇ ਹੱਥ ਹੈ।
ਕਾਂਗਰਸੀ ਕਲੇਸ਼ ‘ਤੇ ਰਾਵਤ ਦਾ ਬਿਆਨ
ਮੰਤਰੀਆਂ ਵੱਲੋਂ ਸੀਐੱਮ ਚਿਹਰੇ ਨੂੰ ਬਦਲਣ ਦੇ ਬਿਆਨ ‘ਤੇ ਰਾਵਤ ਨੇ ਕਿਹਾ ਕਿ ਉਹ ਪਾਰਟੀ ਦੇ ਲੋਕਾਂ ਨਾਲ ਮੀਡੀਆ ਦੇ ਮਾਧਿਅਮ ਨਾਲ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਕੁਝ ਕਿਹਾ ਤਾਂ ਉਨ੍ਹਾਂ ਨੂੰ ਕਿਹਾ ਤੇ ਉਹ ਪਾਰਟੀ ਲੀਡਰਸ਼ਿੱਪ ਸਾਹਮਣੇ ਸਪੱਸ਼ਟ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਾਰੇ ਮਿਲਜੁਲ ਕੇ ਕੰਮ ਕਰਨਗੇ।
ਸਿੱਧੂ ਦੇ ਦਿੱਲੀ ਦੌਰੇ ‘ਤੇ ਬੋਲੇ ਰਾਵਤ
ਰਾਵਤ ਨੇ ਸਿੱਧੂ ਦੇ ਦਿੱਲੀ ਦੌਰੇ ‘ਤੇ ਬੋਲਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਸਿੱਧੂ ਆਪਣੇ ਕਿਸੇ ਕੰਮ ਦੇ ਲਈ ਦਿੱਲੀ ਗਏ ਹੋ ਸਕਦੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਸਿੱਧੂ ਨਾਲ ਮੁਲਾਕਾਤ ਹੋ ਚੁੱਕੀ ਹੈ।
ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਚਰਚਾ
ਇਸਦੇ ਨਾਲ ਹੀ ਰਾਵਤ ਨੇ ਦੱਸਿਆ ਕਿ ਉਨ੍ਹਾਂ ਦੀ ਪੰਜਾਬ ਦੇ ਹੋਰ ਵੀ ਅਹਿਮ ਮੁੱਦਿਆਂ ਨੂੰ ਲੈਕੇ ਚਰਚਾ ਹੋਈ ਹੈ। ਉਨ੍ਹਾਂ ਦੱਸਿਆ ਕਿ ਬਰਗਾੜੀ ਮਾਮਲੇ ਦੇ ਵਿੱਚ ਉੁਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪੱਧਰ ‘ਤੇ ਅਤੇ ਪ੍ਰਸ਼ਾਸਨ ਦੀ ਮੱਦਦ ਨਾਲ ਬਣਦੀ ਕਾਰਵਾਈ ਜ਼ਰੂਰ ਕਰਨ।
ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਕੈਪਟਨ ਨੂੰ ਗਵਰਨਰ ਨਾਲ ਮੁਲਾਕਾਤ ਦੀ ਅਪੀਲ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਲੈਕੇ ਵੀ ਉਨ੍ਹਾਂ ਦੀ ਮੁੱਖ ਮੰਤਰੀ ਦੇ ਨਾਲ ਚਰਚਾ ਹੋਈ ਹੈ। ਰਾਵਤ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਫਿਰ ਤੋਂ ਇਸ ਮਸਲੇ ਨੂੰ ਲੈਕੇ ਗਵਰਨਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਕਿ ਹਰ ਸੰਭਵ ਕਾਰਵਾਈ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਜਾ ਸਕੇ ਕਿ ਸਾਰਾ ਦੇਸ਼ ਉਨ੍ਹਾਂ ਦੇ ਨਾਲ ਹੈ।
ਬਿਜਲੀ ਮੁੱਦੇ ‘ਤੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਅਪੀਲ
ਬਿਜਲੀ ਮੁੱਦੇ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਬਿਜਲੀ ਨੂੰ ਲੈਕੇ ਦਲਿਤ ਭਾਈਚਾਰੇ ਤੋਂ ਇਲਾਵਾ ਆਮ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ।
ਨਸ਼ੇ ਨੂੰ ਲੈਕੇ ਰਾਵਤ ਦੀ ਕੈਪਟਨ ਨਾਲ ਚਰਚਾ
ਨਾਲ ਹੀ ਉਨ੍ਹਾਂ ਦੱਸਿਆ ਕਿ ਬੱਸ ਪਰਮਿਟਾਂ ਅਤੇ ਨਸ਼ੇ ਨੂੰ ਖਤਮ ਨੂੰ ਕਰਨ ਨੂੰ ਲੈਕੇ ਵੀ ਉਨ੍ਹਾਂ ਦੀ ਮੁੱਖ ਮੰਤਰੀ ਦੇ ਨਾਲ ਚਰਚਾ ਹੋਈ ਹੈ।
ਇਹ ਵੀ ਪੜ੍ਹੋ:3 ਘੰਟੇ ਦੀ ਮੁਲਾਕਾਤ ਮਗਰੋਂ ਬੋਲੇ ਰਾਵਤ: CM ਨੂੰ ਦੱਸੀ ਮੰਤਰੀਆਂ ਦੀ ਨਾਰਾਜ਼ਗੀ