ETV Bharat / city

ਬਿਆਨਾਂ ਨਾਲ ਬਿਨਾ ਵਜ੍ਹਾ ਫਸ ਜਾਂਦੇ ਨੇ ਹਰੀਸ਼ ਰਾਵਤ, ਹੁਣ ਸੰਭਲਦੇ ਨਜ਼ਰ ਆਏ - ਸੋਨੀਆ ਗਾਂਧੀ

ਬਿਨਾ ਵਜ੍ਹਾ ਆਪਣੇ ਅਣਜਾਣਪੁਣੇ ਵਿੱਚ ਦਿੱਤੇ ਬਿਆਨਾਂ ਨਾਲ ਵਿਵਾਦਾਂ ‘ਚ ਪਿਛਲੇ ਦਿਨਾਂ ਤੋਂ ਘਿਰਦੇ ਆ ਰਹੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੁਣ ਮੀਡੀਆ ਮੁਹਰੇ ਸੰਭਲਦੇ ਨਜਰ ਆ ਰਹੇ ਹਨ।

ਬਿਆਨਾਂ ਨਾਲ ਬਿਨਾ ਵਜ੍ਹਾ ਫਸ ਜਾਂਦੇ ਨੇ ਹਰੀਸ਼ ਰਾਵਤ

author img

By

Published : Sep 1, 2021, 8:49 PM IST

ਚੰਡੀਗੜ੍ਹ: ਹਰੀਸ਼ ਰਾਵਤ ਆਪਣੇ ਬਿਆਨਾਂ ਕਾਰਨ ਉਹ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੇ ਨਿਸ਼ਾਨੇ ‘ਤੇ ਆ ਚੁੱਕੇ ਹਨ ਤੇ ਜਦੋਂ ਕਦੇ ਵੀ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿੱਚ ਬਿਆਨ ਦਿੱਤਾ ਤਾਂ ਸਿੱਧੂ ਧੜੇ ਨੇ ਉਨ੍ਹਾਂ ਨੂੰ ਘੇਰ ਲਿਆ। ਇਹੋ ਨਹੀਂ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਹਾਈਕਮਾਂਡ ਦੀ ਨਰਾਜਗੀ ਵੀ ਝੱਲਣੀ ਪਈ ਹੈ ਤੇ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਉਨ੍ਹਾਂ ਇਥੋਂ ਤੱਕ ਤੌਬਾ ਕਰ ਲਈ ਕਿ ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਦੀ ਜਿੰਮੇਵਾਰੀ ਤੋਂ ਮੁਕਤੀ ਚਾਹੁੰਦੇ ਹਨ, ਭਾਵੇਂ ਉਨ੍ਹਾਂ ਇਸ ਪਿੱਛੇ ਆਪਣੇ ਗ੍ਰਹਿ ਸੂਬੇ ਉਤਰਾਖੰਡ ਵੱਲ ਧਿਆਨ ਦੇਣ ਨੂੰ ਇਸ ਦੀ ਵਜ੍ਹਾ ਦੱਸਿਆ।

ਤਿਂਨ ਵਾਰ ਘਿਰ ਚੁੱਕੇ ਹਨ ਵਿਵਾਦ ਵਿੱਚ

ਸਭ ਤੋਂ ਪਹਿਲਾਂ ਰਾਵਤ ਉਸ ਵੇਲੇ ਘਿਰੇ ਜਦੋਂ ਉਨ੍ਹਾਂ ਸਿੱਧੂ ਦੀ ਪ੍ਰਧਾਨਗੀ ਤੋਂ ਪਹਿਲਾਂ ਹੀ ਬਿਆਨ ਦੇ ਦਿੱਤਾ ਕਿ ਹਾਈਕਮਾਂਡ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਂਡ ਦੇਣ ਜਾ ਰਿਹਾ ਹੈ। ਇਸੇ ਕਾਰਨ ਕਾਂਗਰਸ ਦੀ ਕਾਰਜਕਾਰੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਖ਼ਤੀ ਵਰਤੇ ਜਾਣ ‘ਤੇ ਰਾਵਤ ਨੂੰ ਸਪਸ਼ਟੀਕਰਨ ਦੇਣਾ ਪਿਆ ਸੀ।

ਇਸ ਉਪਰੰਤ ਉਨ੍ਹਾਂ ਦੇਹਰਾਦੂਨ ਵਿਖੇ ਉਨ੍ਹਾਂ ਨੂੰ ਮਿਲਣ ਗਏ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਉਪਰੰਤ ਕਹਿ ਦਿੱਤਾ ਸੀ ਕਿ ਪੰਜਾਬ ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀ ਜਾਵੇਗੀ। ਇਸ ਬਿਆਨ ਉਪਰੰਤ ਸਿੱਧੂ ਧੜਾ ਖਾਸਾ ਔਖਾ ਭਾਰਾ ਹੋਇਆ ਤੇ ਸਿੱਧੂ ਨੇ ਤਾਂ ਫੈਸਲੇ ਲੈਣ ਦੀ ਖੁੱਲ੍ਹ ਨਾ ਮਿਲਣ ਦੀ ਸੂਰਤ ਵਿੱਚ ਇੱਟ ਨਾਲ ਇੱਟ ਖੜਕਾਉਣ ਦੀ ਧਮਕੀ ਤੱਕ ਦੇ ਦਿੱਤੀ। ਰਾਵਤ ਨੂੰ ਆਪਣੇ ਪਹਿਲੇ ਬਿਆਨ ਤੋਂ ਬਚਾਅ ਕਰਨ ਲਈ ਮੀਡੀਆ ਵਿੱਚ ਮੁੜ ਸਪਸ਼ਟੀ ਕਰਨ ਦੇਣਾ ਪਿਆ।

ਇਸ ਵਾਰ ਸੰਭਲੇ ਨਜਰ ਆਏ

ਹੁਣ ਤਾਜਾ ਮਾਮਲੇ ਵਿੱਚ ਉਨ੍ਹਾਂ ਨੂੰ ਮੁੜ ਮਾਫੀ ਮੰਗਣੀ ਪੈ ਗਈ ਹੈ। ਉਨ੍ਹਾਂ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ ਪੰਜ ਪਿਆਰੇ ਕਹਿ ਦਿੱਤਾ, ਜਿਸ ਕਾਰਨ ਉਹ ਫੇਰ ਵਿਵਾਦ ‘ਚ ਘਿਰ ਗਏ ਤੇ ਉਨ੍ਹਾਂ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਅਣਜਾਣੇ ਵਿੱਚ ਇਹ ਬਿਆਨ ਦੇ ਗਏ ਤੇ ਇਹ ਇੱਕ ਵੱਡੀ ਗਲਤੀ ਹੈ, ਜਿਸ ਦਾ ਪਛਤਾਵਾ ਉਹ ਗੁਰਦੁਆਰੇ ਵਿੱਚ ਝਾੜੂ ਲਗਾਉਣ ਦੀ ਸੇਵਾ ਕਰਕੇ ਕਰਨਗੇ।

ਇਸ ਉਪਰੰਤ ਹੁਣ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਸਿੱਧੂ ਤੇ ਕੈਪਟਨ ਨਾਲ ਮੁਲਾਕਾਤ ਕੀਤੀ। ਕੈਪਟਨ ਨਾਲ ਮੁਲਾਕਾਤ ਉਪਰੰਤ ਉਨ੍ਹਾਂ ਆਪਣੇ ਪੁਰਾਣੇ ਅੰਦਾਜ ਵਿੱਚ ਮੀਡੀਆ ਨੂੰ ਕਹਿ ਦਿੱਤਾ ਕਿ ਉਹ ਪਾਰਟੀ ਵਰਕਰਾਂ ਤੇ ਹਾਈਕਮਾਂਡ ਵਿਚਾਲੇ ਕਿਸੇ ਵੀ ਗੱਲਬਾਤ ਨੂੰ ਜਾਹਰ ਕਰਨ ਲਈ ਮੀਡੀਆ ਦਾ ਜਰੀਆ ਨਹੀਂ ਅਪਣਾਉਂਦੇ। ਹਾਲਾਂਕਿ ਉਨ੍ਹਾਂ ਇਹ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਸੁਝਾਅ ਤੇ ਸ਼ਿਕਾਇਤਾਂ ਦੱਸੀਆਂ ਹਨ ਤੇ ਮੁੱਖ ਮੰਤਰੀ ਹੀ ਇਨ੍ਹਾਂ ਸਮੱਸਿਆਵਾਂ ਦਾ ਨਿਬੇੜਾ ਕਰਨਗੇ।

ਇਹ ਵੀ ਪੜ੍ਹੋ:ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਦਾ ਕਾਂਗਰਸੀ ਕਲੇਸ਼ ‘ਤੇ ਵੱਡਾ ਬਿਆਨ

ETV Bharat Logo

Copyright © 2025 Ushodaya Enterprises Pvt. Ltd., All Rights Reserved.