ਚੰਡੀਗੜ੍ਹ: ਕਿਸਾਨ ਅੰਦੋਲਨਾਂ ਦੇ 9 ਮਹੀਨੇ ਮੁਕੰਮਲ ਹੋ ਗਏ। ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਲੱਖਾਂ ਕਿਸਾਨ ਅਤੇ ਉਨ੍ਹਾਂ ਦੇ ਸਮਰਥਕ ਦਿੱਲੀ ਦੀਆਂ ਸਰਹੱਦਾਂ ਤੇ ਸ਼ਾਮਲ ਹੋਏ। ਇਸ ਬੇਮਿਸਾਲ ਅੰਦੋਲਨ ਨੇ ਭਾਰਤ ਵਿੱਚ ਕਿਸਾਨਾਂ ਦੇ ਮੁੱਦਿਆਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਗੰਭੀਰ ਰੂਪ ਨਾਲ ਜਨਤਕ ਬਹਿਸ ਤੱਕ ਲਿਆ ਦਿੱਤਾ ਹੈ। ਲੋਕ ਲਹਿਰ ਬਣੇ ਅੰਦੋਲਨ ਨੇ ਲੋਕਤੰਤਰ ਵਿੱਚ ਨਾਗਰਿਕ ਸ਼ਕਤੀ ਵਿੱਚ ਵਿਸ਼ਵਾਸ ਬਹਾਲ ਕੀਤਾ ਹੈ। ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਮਹਾਂਪੰਚਾਇਤ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਲਹਿਰ ਕਰਨਾਲ ਦੇ ਮਿੰਨੀ ਸਕੱਤਰੇਤ ਤੱਕ ਪਹੁੰਚ ਗਈ ਹੈ।
ਇਸ ਤੋਂ ਇਲਾਵਾਂ ਕਿਸਾਨਾਂ ਦੇ ਹੱਕ 'ਚ ਹਰਫ ਚੀਮਾ ਤੇ ਕੰਵਰ ਗਰੇਵਾਲ ਨੇ ਇੱਕ ਅਹਿਮ ਫ਼ੈਸਲਾ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਹੁਣ ਗਾਇਕ ਹਰਫ ਚੀਮਾ ਆਪਣੇ ਜੱਦੀ ਪਿੰਡ ਚੀਮਾਂ ਮੰਡੀ 'ਚ ਪਹੁੰਚ ਰਹੇ ਹਨ। ਜਿੱਥੇ ਹਰਫ ਚੀਮਾ ਵੀ ਕੰਵਰ ਗਰੇਵਾਲ ਇਕੱਠੇ ਪਹੁੰਚਣਗੇ। ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਾਲ ਹੀ 'ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਅਪੀਲ ਕੀਤੀ ਹੈ।
- " class="align-text-top noRightClick twitterSection" data="
">
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਫ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 9 ਸਤੰਬਰ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਕੰਵਰ ਗਰੇਵਾਲ ਵੀ ਪਹੁੰਚਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਇਹ ਕਬੱਡੀ ਟੂਰਨਾਮੈਂਟ ਕਿਸਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ। ਹਰਫ ਚੀਮਾ ਅਤੇ ਕੰਵਰ ਗਰੇਵਾਲ ਨੇ ਇਸ ਟੂਰਨਾਮੈਂਟ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਇਸ ਟੂਰਨਾਮੈਂਟ 'ਚ ਇਹ ਦੋਵੇਂ ਸਿਤਾਰੇ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨ੍ਹਣਗੇ।
ਦੱਸ ਦਈਏ ਕਿ ਕਰਨਾਲ ਦੇ ਮਿੰਨੀ ਸਕੱਤਰੇਤ ਵਿਖੇ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਗਿਆ ਹੈ ਪੂਰੀ ਰਾਤ ਤੋਂ ਕਿਸਾਨ ਸਕੱਤਰੇਤ ਦੇ ਬਾਹਰ ਡਟੇ ਹੋਏ ਹਨ। ਬੀਤੇ ਦਿਨ ਵੀ ਕਿਸਾਨਾਂ ਦੀ ਪ੍ਰਸਾਸ਼ਨ ਨਾਲ ਮੀਟਿੰਗ ਹੋਈ ਸੀ ਪਰ ਬੇਸਿੱਟਾ ਹੀ ਰਹੀ ਸੀ। ਇੱਕ ਵਾਰ ਫਿਰ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਸੀ ਕਿਸਾਨ ਅਤੇ ਪ੍ਰਸ਼ਾਸਨ ਆਪਣੇ ਸਟੈਂਡ 'ਤੇ ਡਟੇ ਹੋਏ ਹਨ। ਜਿਸ ਕਾਰਨ ਗੱਲਬਾਤ 'ਚ ਕੋਈ ਸਮਝੌਤਾ ਨਹੀਂ ਹੋ ਸਕਿਆ ਸੀ। ਮੁੜ ਕਿਸਾਨਾਂ ਤੇ ਪ੍ਰਸਾਸ਼ਨ ਨਾਲ ਮੀਟਿੰਗ ਬੇਸਿੱਟਾ ਰਹੀ।
ਇਹ ਵੀ ਪੜ੍ਹੋ:- ਦੂਜੇ ਦਿਨ ਵੀ ਨਹੀਂ ਮੰਨੀ ਖੱਟਰ ਸਰਕਾਰ ਨੇ ਕਿਸਾਨਾਂ ਦੀ ਗੱਲ, ਕਿਸਾਨਾਂ ਨੇ ਕੀਤਾ ਵੱਡਾ ਐਲਾਨ