ETV Bharat / city

'ਗੁਰੂ' ਤਾਂ ਹੋ ਗਏ ਸ਼ੁਰੂ, ਹੁਣ 'ਕੈਪਟਨ ਕੀ ਕਰੂ' ? - ਸੋਨੀਆ ਗਾਂਧੀ

ਸ਼ੁਕਰਵਾਰ ਨੂੰ ਸਿੱਧੂ ਤੇ ਕੈਪਟਨ ਵੱਲੋਂ ਕੀਤੀਆਂ ਬੈਠਕਾਂ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਥੀ ਹੈ, ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਜੇਕਰ ਇੱਕ ਜੁੱਟ ਨਾ ਹੋਈ ਤਾਂ ਕਾਂਗਰਸ ਨੂੰ ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ।

ਹੁਣ 'ਕੈਪਟਨ ਕੀ ਕਰੂ' ?
ਹੁਣ 'ਕੈਪਟਨ ਕੀ ਕਰੂ' ?
author img

By

Published : Jul 18, 2021, 7:46 AM IST

ਚੰਡੀਗੜ੍ਹ: ਇੱਕ ਪਾਸੇ ਜਿੱਥੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਹਨ। ਉੱਥੇ ਹੀ ਅਜਿਹੇ ਵਿੱਚ ਇਹ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਦਾਅਵਾ ਕਰਦੇ ਨਜ਼ਰ ਆ ਰਹੇ ਹਨ, ਕਿ ਹਾਈ ਕਮਾਨ ਦੇ ਹਰ ਹੁਕਮ ਨੂੰ ਮੰਨਿਆ ਜਾਵੇਗਾ, ਪਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਨਵੀਂ ਛਿੜੀ ਹੈ, ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡ ਸਕਦੇ ਹਨ ਵੱਡੀ ਗੇਮ ?

ਅਕਾਲੀ ਦਲ ਦੇ ਸੀਨੀਅਰ ਲੀਡਰ ਨਰੇਸ਼ ਗੁਜਰਾਲ ਵੱਲੋਂ ਇੱਕ ਇੰਟਰਵਿਊ ਵਿੱਚ ਕੀਤੇ ਗਏ ਖੁਲਾਸੇ ਦੌਰਾਨ ਇਹ ਕਿਹਾ ਗਿਆ ਹੈ, ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਪਣਾ ਵੋਟ ਕਾਂਗਰਸ ਨੂੰ ਸ਼ਿਫਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਚਰਚਾਵਾਂ ਇਹ ਹਨ, ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਾਏ ਜਾਣ ਤੋਂ ਖਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2017 ਦਾ ਕਰਜ਼ ਅਕਾਲੀ ਦਲ ਨੂੰ ਵੋਟਾਂ ਪੁਆਕੇ ਚੁਕਾ ਸਕਦੇ ਹਨ।

ਕਿਉਂਕਿ ਨਵਜੋਤ ਸਿੱਧੂ ਲਗਾਤਾਰ ਪਚੱਤਰ ਪੱਚੀ ਸਣੇ ਇਹ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਹਨ। ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਸੂਬੇ ਵਿੱਚ ਰਲ ਕੇ ਸਿਆਸਤ ਕਰਦੇ ਹਨ, ਅਤੇ ਇੱਕ ਦੂਜੇ ਦੇ ਵਪਾਰ ਨੂੰ ਬਚਾਉਂਦੇ ਹਨ।

ਪੰਜਾਬ ਕਾਂਗਰਸ ਵਿੱਚ ਪਿਛਲੇ ਕਈ ਦਿਨਾਂ ਤੋਂ ਹੰਗਾਮਾ ਚੱਲ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਦਰਅਸਲ, ਹੁਣ ਤਕ ਪ੍ਰਤਾਪ ਸਿੰਘ ਬਾਜਵਾ ਖੁੱਲ੍ਹੇਆਮ ਸੀਐਮ ਅਮਰਿੰਦਰ ਦਾ ਵਿਰੋਧ ਕਰ ਰਹੇ ਸਨ। ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਰਾਣਾ ਗੁਰਮੀਤ ਅਤੇ ਰਾਣਾ ਕੇਪੀ ਵੀ ਮੀਟਿੰਗ ਵਿੱਚ ਮੌਜੂਦ ਸਨ। ਇਹ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵਿਖੇ ਹੋਈ।

ਹੁਣ 'ਕੈਪਟਨ ਕੀ ਕਰੂ' ?
ਹੁਣ 'ਕੈਪਟਨ ਕੀ ਕਰੂ' ?

ਉਥੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦੋਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੂੰ ਅਗਲਾ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਨ ਦੀਆਂ ਅਟਕਲਾਂ ਚਲ ਰਹੀਆਂ ਹਨ। ਇਹ ਮੁਲਾਕਾਤ ਅੱਧੇ ਘੰਟੇ ਤੋਂ ਵੱਧ ਚੱਲੀ ਅਤੇ ਇਸ ਤੋਂ ਬਾਅਦ ਸਿੱਧੂ ਨੇ ਜਾਖੜ ਨੂੰ ਆਪਣਾ ਵੱਡਾ ਭਰਾ ਅਤੇ ਮਾਰਗ ਦਰਸ਼ਕ ਦੱਸਿਆ। ਉਥੇ ਹੀ ਜਾਖੜ ਨੇ ਸਿੱਧੂ ਨੂੰ ਇਕ ਸਮਰੱਥ ਵਿਅਕਤੀ ਕਿਹਾ।

ਹੁਣ 'ਕੈਪਟਨ ਕੀ ਕਰੂ' ?
ਹੁਣ 'ਕੈਪਟਨ ਕੀ ਕਰੂ' ?

ਇਹ ਵੀ ਪੜੋ:ਕੀ ਕੈਪਟਨ ਅਮਰਿੰਦਰ ਸਿੰਘ 2022 ’ਚ ਬਣਵਾ ਦੇਣਗੇ ਅਕਾਲੀ ਦਲ ਦੀ ਸਰਕਾਰ ?

ETV Bharat Logo

Copyright © 2025 Ushodaya Enterprises Pvt. Ltd., All Rights Reserved.