ETV Bharat / city

ਪੰਜਾਬ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਵਿਜੀਲੈਂਸ ਦੀ ਕਮਾਨ

ਪੰਜਾਬ ਸਰਕਾਰ ਵਲੋਂ ਗੁਰਪ੍ਰੀਤ ਕੌਰ ਦਿਓ ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ਼ ਵਿਜੀਲੈਂਸ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਵਿਜੀਲੈਂਸ ਦੀ ਕਮਾਨ
ਪੰਜਾਬ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਵਿਜੀਲੈਂਸ ਦੀ ਕਮਾਨ
author img

By

Published : Mar 25, 2022, 9:13 PM IST

ਚੰਡੀਗੜ੍ਹ: ਪੰਜਾਬ ਪੁਲਿਸ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ ਫੇਰ ਬਦਲ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਗੁਰਪ੍ਰੀਤ ਕੌਰ ਦਿਓ ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ਼ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਡੀ.ਜੀ.ਪੀ ਵੀ.ਕੇ ਭਵਰਾ ਵਲੋਂ ਜਾਰੀ ਕੀਤੇ ਗਏ ਹਨ।

ਪੰਜਾਬ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਵਿਜੀਲੈਂਸ ਦੀ ਕਮਾਨ
ਪੰਜਾਬ ਸਰਕਾਰ ਨੇ ਗੁਰਪ੍ਰੀਤ ਕੌਰ ਦਿਓ ਨੂੰ ਸੌਂਪੀ ਵਿਜੀਲੈਂਸ ਦੀ ਕਮਾਨ

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿਚ ਡੀ.ਜੀ.ਪੀ. ਪੰਜਾਬ ਦਫ਼ਤਰ ਨੇ ਆਈ.ਪੀ.ਐੱਸ. ਰੈਂਕ ਦੇ ਮਹਿਲਾ ਪੁਲਿਸ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਨੂੰ ਚੀਫ਼ ਵਿਜੀਲੈਂਸ ਅਫ਼ਸਰ ਪੰਜਾਬ ਨਿਯੁਕਤ ਕੀਤਾ ਹੈ। ਉਹਨਾਂ ਦੀ ਨਿਯੁਕਤੀ ਆਈ.ਪੀ.ਐੱਸ. ਅਧਿਕਾਰੀ ਈਸ਼ਵਰ ਸਿੰਘ ਏ.ਡੀ.ਜੀ.ਪੀ. ਕਮ ਡਾਇਰੈਕਟਰ ਵਿਜਲੈਂਸ ਬਿਊਰੋ ਪੰਜਾਬ ਦੀ ਥਾਂ ’ਤੇ ਹੋਈ ਹੈ।

ਜਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਨੇ ਆਈਪੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ। ਅੱਜ ਪੰਜਾਬ ਸਰਕਾਰ ਨੇ ਤਿੰਨ ਸੀਨੀਅਰ ਆਈਪੀਐਸ ਅਫ਼ਸਰਾਂ ਦੇ ਤਬਾਦਲਿਆਂ ਦੇ ਨਾਲ ਵਿਭਾਗ ਵੀ ਬਦਲ ਦਿੱਤੇ ਹਨ। ਜਿਨ੍ਹਾਂ ਤਿੰਨ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ, ਉਨ੍ਹਾਂ 'ਚ 1998 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ, 1994 ਬੈਚ ਦੇ ਆਈਪੀਐਸ ਅਧਿਕਾਰੀ ਐਸਐਸ ਸ੍ਰੀਵਾਸਤਵਾ ਅਤੇ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ: 'ਕੱਲ੍ਹ ਤੋਂ ਖਰਾਬ ਨਰਮੇ ਦਾ ਦਿੱਤਾ ਜਾਵੇਗਾ ਮੁਆਵਜ਼ਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.