ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿਆਸਤ 'ਚ ਭੂਚਾਲ ਆ ਗਿਆ। ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਿੰਘ ਅਮਰਿੰਦਰ ਨੂੰ ਕਰੜੇ ਹੱਥੀਂ ਲਿਆ ਜਾ ਰਿਹਾ ਉਥੇ ਹੀ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਇੱਕ ਟਵੀਟ ਕੀਤਾ ਜਿਸਦੇ ਵਿੱਚ ਇੱਕ ਲਾਇਨ ਚ ਹੀ ਲਿਖੀਆ 'This was the Congress !' ਇਹ ਸੀ ਕਾਂਗਰਸ ! ਨਾਲ ਹੀ ਤਿਵਾੜੀ ਨੇ 2 ਤਸਵੀਰਾਂ ਵੀ ਸਾਝੀਆਂ ਕੀਤੀਆਂ।
ਜ਼ਿਕਰਯੋਗ ਹੈ ਕਿ ਹੁਣ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ ਕਿ ਹੁਣ ਮੁੱਖ ਮੰਤਰੀ ਚਿਹਰੇ ਵਜੋਂ ਕਿਸ ਦੀ ਚੋਣ ਕੀਤੀ ਜਾਂਦੀ ਹੈ। ਉਧਰ ਹਾਈਕਮਾਨ ਵਲੋਂ ਬਣਾਈ ਕਮੇਟੀ ਵਲੋਂ ਸੀਐਲਪੀ ਦੀ ਮੀਟਿੰਗ ਸੱਦੀ ਗਈ ਸੀ, ਜਿਸ 'ਚ ਦੋ ਮਤੇ ਪਾਸ ਕੀਤੇ ਗਏ। ਉਸ 'ਚ ਪਹਿਲੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਦਾ ਧੰਨਵਾਦ ਕੀਤਾ ਗਿਆ।
-
This was the Congress ! pic.twitter.com/4yLQitX4Db
— Manish Tewari (@ManishTewari) September 19, 2021 " class="align-text-top noRightClick twitterSection" data="
">This was the Congress ! pic.twitter.com/4yLQitX4Db
— Manish Tewari (@ManishTewari) September 19, 2021This was the Congress ! pic.twitter.com/4yLQitX4Db
— Manish Tewari (@ManishTewari) September 19, 2021
ਉਥੇ ਹੀ ਦੂਜੇ ਮਤੇ 'ਚ ਨਵੇਂ ਮੁੱਖ ਮੰਤਰੀ ਲਈ ਨਾਮ ਚੁਣੇ ਗਏ , ਜਿਸ 'ਤੇ ਪਾਰਟੀ ਹਾਈਕਮਾਨ ਮੋਹਰ ਲਗਾਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਚੰਡੀਗੜ੍ਹ ਹੀ ਰੁਕਣਗੇ ਅਤੇ ਕੱਲ੍ਹ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਤੋਂ ਬਾਅਦ ਹੀ ਉਹ ਮੁੜ ਪਰਤਣਗੇ।
ਇਹ ਵੀ ਪੜ੍ਹੋ: ਕੈਪਟਨ ਦੇ ਕਈ ਕਰੀਬੀ ਅਧਿਕਾਰੀਆਂ ਨੇ ਵੀ ਦਿੱਤਾ ਅਸਤੀਫ਼ਾ
ਮੁੜ ਸੱਦੀ ਗਈ ਸੀਐਲਪੀ
ਸੂਤਰਾਂ ਦਾ ਕਹਿਣਾ ਕਿ ਮੁੜ ਸੀਐਲਪੀ ਦੀ ਮੀਟਿੰਗ ਕਾਂਗਰਸ ਭਵਨ ਚੰਡੀਗੜ੍ਹ (Congress Bhawan Chandigarh) 'ਚ 19 ਸਤੰਬਰ ਨੂੰ 11 ਵਜੇ ਸੱਦੀ ਗਈ ਹੈ। ਜਿਸ 'ਚ ਸਾਰੇ ਵਿਧਾਇਕਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੀਐਲਪੀ ਦੀ ਇਸ ਮੀਟਿੰਗ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਮੁੱਖ ਮੰਤਰੀ ਦੀ ਚੋਣ ਕਰਨ ਦਾ ਆਖ਼ਰੀ ਫੈਸਲਾ ਹਾਈਕਮਾਨ ਦਾ ਹੀ ਹੋਵੇਗਾ।
ਇਹ ਵੀ ਪੜ੍ਹੋ: ਅੱਜ ਮੁੜ ਹੋਵੇਗੀ CLP ਦੀ ਮੀਟਿੰਗ, ਮੁੱਖ ਮੰਤਰੀ ਚਿਹਰੇ 'ਤੇ ਲੱਗੇਗੀ ਮੋਹਰ !