ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2016 ਵਿੱਚ ਸਰਕਾਰ ਛੱਡਣ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਸਿਰ ਚੜ੍ਹਾਏ 31,000 ਕਰੋੜ ਦੇ ਕਰਜ਼ੇ ਦਾ ਜਵਾਬ ਕਾਂਗਰਸ ਅਕਾਲੀ ਦਲ ਤੋਂ ਮੰਗੇਗੀ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਮਾਰਚ ਤੋਂ ''ਪੰਜਾਬ ਮੰਗਦਾ ਹੈ ਜਵਾਬ'' ਮੁਹੰਮ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਅਕਾਲੀ ਦਲ ਤੋਂ ਜਵਾਬ ਮੰਗਿਆ ਜਾਵੇਗਾ ਇਸ ਸਬੰਧੀ ਸੁਨੀਲ ਜਾਖੜ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਣੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ।
ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਵਿੱਤ ਮੰਤਰੀ ਰਹੇ ਪਰਮਿੰਦਰ ਢੀਂਡਸਾ ਵੱਲੋਂ ਵੀ ਕਾਂਗਰਸ ਸਰਕਾਰ ਦੇ ਆਉਣ ਵਾਲੇ ਬਜਟ ਤੇ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਤੋਂ ਵੀ ਜਵਾਬ ਮੰਗਿਆ ਜਾਵੇਗਾ ਕੀ ਸਰਕਾਰ ਛੱਡਣ ਤੋਂ ਪਹਿਲਾਂ 31,000 ਕਰੋੜ ਦਾ ਕਰਜ਼ਾ ਕਿਸ ਦੇ ਕਹਿਣ 'ਤੇ ਚੜ੍ਹਵਾਇਆ।
ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਮਾਮਲੇ 'ਚ ਵੀਡੀਓ ਜਾਰੀ ਕਰ ਸੱਚਾਈ ਦੱਸਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਉਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਵੀਡੀਓ ਬਣਾ ਕੇ ਬੀਜੇਪੀ ਦੀ ਹਮਾਇਤ ਕੀਤੀ ਗਈ ਸੀ।
ਸੁਨੀਲ ਜਾਖੜ ਨੇ ਗੱਠਜੋੜ ਸਰਕਾਰ ਸਮੇਂ ਸੂਬੇ 'ਤੇ ਕਰਜ਼ ਬਾਰੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਨਾ ਕਰ ਸਕੇ। ਇਸੇ ਕਾਰਨ ਅਕਾਲੀਆਂ ਵੱਲੋਂ ਜਾਂਦੇ ਜਾਂਦੇ ਸੂਬੇ ਸਿਰ ਜਾਣਬੁੱਝ ਕੇ ਕਰਜ਼ਾ ਚੜ੍ਹਾਇਆ ਗਿਆ, ਜਿਸਦਾ ਖ਼ਮਿਆਜ਼ਾ ਸਾਲਾਨਾ 3240 ਕਰੋੜ ਵਿਆਜ ਭਰ ਕੇ ਚੁੁਕਾ ਰਹੀ ਹੈ।