ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਲੁਭਾਉਣ ਲਈ ਉਨ੍ਹਾਂ ਨੂੰ ਮੁਫ਼ਤ 'ਚ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ। ਕਾਂਗਰਸ ਵੱਲੋਂ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਨੌਜਵਾਨਾਂ ਨਾਲ ਕੀਤੇ ਵਾਦਿਆਂ ਤੋਂ ਸਰਕਾਰ ਬਚਦੀ ਹੋਈ ਨਜ਼ਰ ਆਈ। ਹੁਣ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਹੋਏ ਢਾਈ ਸਾਲ ਹੋ ਗਏ ਹਨ। ਢਾਈ ਸਾਲ ਬਾਅਦ ਇੱਕ ਬਾਰ ਮੁੜ ਤੋਂ ਕਾਂਗਰਸ ਨੇ ਸਮਾਰਟਫੋਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕੀਤੀ ਹੈ।
ਪੰਜਾਬ ਸਰਕਾਰ ਦੀਵਾਲੀ ਮੌਕੇ ਨੌਜਵਾਨਾਂ ਨੂੰ ਮੁਫ਼ਤ 'ਚ ਸਮਾਰਟ ਫ਼ੋਨ ਦੀ ਗੱਲ ਕਰ ਰਹੀ ਹੈ। ਇਸ ਸਬੰਧੀ ਸਰਕਾਰ ਨੇ 130 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ਦੀਵਾਲੀ ਮੌਕੇ ਆਪਣਾ ਚੋਣ ਵਾਅਦਾ ਪੂਰੇ ਕਰਦੇ ਹੋਏ ਨੌਜਵਾਨਾਂ ਨੂੰ ਫ਼ੋਨ ਵੰਡੇ ਜਾਣਗੇ।
ਦੁਬਈ ਵਾਂਗ ਹੁਣ ਭਾਰਤ ਵਿੱਚ ਵੀ ਕਰਾਇਆ ਜਾਵੇਗਾ ਮੈਗਾ ਸ਼ਾਪਿੰਗ ਫੈਸਟੀਵਲ
ਦੱਸਣਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਹਾਈਕਮਾਨ ਨੇ ਪੰਜਾਬ ਸਰਕਾਰ ਵੱਲੋਂ 161 ਵਾਦਿਆਂ ਵਿਚੋਂ 140 ਵਾਦਿਆਂ ਨੂੰ ਪੂਰਾ ਕਰਨ ਦੀ ਸ਼ਲਾਘਾ ਕੀਤੀ ਸੀ। ਕਾਂਗਰਸ ਦੇ ਸੀਨੀਅਰ ਲੀਡਰ ਗੁਰਕੀਰਤ ਸਿੰਘ ਕੋਟਲੀ ਨੇ ਇਸ ਬਾਰੇ ਕਿਹਾ ਹੈ ਕਿ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਉਸ ਵਿੱਚ ਜਨਤਾ ਦੇ ਸਾਰੇ ਮੁੱਦਿਆਂ ਨੂੰ ਚੁੱਕਿਆ ਗਿਆ ਹੈ। ਸਰਕਾਰ ਵੱਲੋਂ ਜਨਤਾ ਦੀ ਪ੍ਰੇਸ਼ਾਨੀਆਂ ਦਾ ਹੱਲ ਵੀ ਕੀਤਾ ਜਾ ਰਿਹਾ ਹੈ।
ਕੋਟਲੀ ਨੇ ਕਿਹਾ ਕਿ ਨਸ਼ਾ ਘੱਟ ਗਿਆ ਹੈ ਪਰ ਬਿਲਕੁਲ ਖ਼ਤਮ ਕਰਨ ਦੀ ਗੱਲ ਕੀਤੀ ਜਾਵੇ ਤਾਂ ਉਹ ਨਹੀਂ ਹੋਇਆ ਕਿਉਂਕਿ ਸਾਬਕਾ ਸਰਕਾਰ ਵੇਲੇ ਨਸ਼ੇ ਨੂੰ ਲੈ ਕੇ ਜੋ ਪਕੜ ਪੰਜਾਬ ਦੇ ਵਿੱਚ ਬਣ ਗਈ ਸੀ ਉਹ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤੀ ਜਾ ਸਕਦੀ ਹੈ। ਪਰ ਫ਼ਿਰ ਵੀ ਸਰਕਾਰ ਮੁਸਤੈਦੀ ਦੇ ਨਾਲ ਜਿੰਮੇਵਾਰੀ ਨਿਭਾ ਰਹੀ ਹੈ।