ਚੰਡੀਗੜ੍ਹ: ਅਪਰੈਲ ਮਹੀਨੇ ਵਿਆਹ ਦੇ ਸੀਜ਼ਨ ਸਮੇਂ ਸੋਨੇ ਦੇ ਭਾਅ ਘੱਟ ਹੋਣਾ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਸੋਨਾ ਖ਼ਰੀਦਣ ਅਤੇ ਇਨਵੈਸਮੈਂਟ ਦੇ ਲਿਹਾਜ਼ ਨਾਲ ਇਹ ਚੰਗਾ ਸਮਾਂ ਹੈ ਕਿਉਂਕਿ ਸੋਨਾ ਆਪਣੇ ਆਲ ਟਾਈਮ ਹਾਈ ਰੇਟ ਜੋ ਕਿ 56,254 ਹੈ ਤੋਂ ਕਰੀਬ 11,500 ਰੁਪਏ ਪ੍ਰਤੀ 10 ਗਰਾਮ (ਤੋਲਾ) ਸਸਤਾ ਹੋਇਆ ਹੈ। ਜੇਕਰ ਅਜ ਦੀ ਗੱਲ ਕੀਤੀ ਜਾਏ ਤਾਂ 22 ਕੈਰੇਟ ਸੋਨੇ ਦਾ ਭਾਅ 43,500 ਹੈ ਜਦਕਿ 24 ਕੈਰਟ ਦਾ ਰੇਟ 46,000 ਚੱਲ ਰਿਹਾ ਹੈ।
ਚੰਡੀਗੜ੍ਹ ਜਵੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਤਲਵਾਰ ਨੇ ਦੱਸਿਆ ਕਿ ਫਰਵਰੀ ਦੇ ਮੁਕਾਬਲੇ ਮਾਰਚ ਦੇ ਮਹੀਨੇ ਸੋਨੇ ਦੇ ਰੇਟ 10 ਫ਼ੀਸਦ ਘਟੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ ਜਿਵੇਂ ਵਿਦੇਸ਼ਾਂ 'ਚ ਸੋਨਾ ਸਸਤਾ ਹੋਇਆ, ਇਸ ਦਾ ਸਿੱਧਾ ਅਸਰ ਭਾਰਤ ਵਿੱਚ ਵੀ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਸੋਨੇ ਦਾ ਰੇਟ ਹੋਰ ਘੱਟ ਹੋਵੇ ਤਾਂ ਜੋ ਲੋਕ ਸੋਨਾ ਖਰੀਦਣ ਲਈ ਜ਼ਿਆਦਾ ਤੋਂ ਜ਼ਿਆਦਾ ਆਉਣ।
ਉਨ੍ਹਾਂ ਨੇ ਕਿਹਾ ਕਿ ਹਾਲੇ ਕਿਉਂਕਿ ਕੋਈ ਵੀ ਵਿਆਹ ਨਹੀਂ ਹੈ ਅਤੇ ਇਸ ਮਹੀਨੇ ਸੋਨਾ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਕਰਕੇ ਜ਼ਿਆਦਾ ਗਾਹਕ ਨਹੀਂ ਆ ਰਹੇ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਲੋਕਾਂ ਦੀ ਚਿੰਤਾ ਹਾਲੇ ਘੱਟ ਨਹੀਂ ਹੋਈ, ਜਿਸ ਵਜਾ ਕਰਕੇ ਲੋਕ ਇਨਵੈਸਟਮੈਂਟ ਦੇ ਲਿਹਾਜ਼ ਤੋਂ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੋਨੇ ਦੀ ਬਜਾਏ ਲੋਕੀਂ ਪੈਸਾ ਜੋੜ ਰਹੇ ਹਨ।
ਇਹ ਵੀ ਪੜ੍ਹੋ : ਰਾਹੁਲ ਦਾ ਮੋਦੀ ਸਰਕਾਰ 'ਤੇ ਹਮਲਾ, ਕਿਹਾ; ਰੋਜ਼ੀ-ਰੋਟੀ ਹੱਕ ਹੈ, ਅਹਿਸਾਨ ਨਹੀਂ।