ਚੰਡੀਗੜ੍ਹ: ਮੰਗਲਵਾਰ ਨੂੰ ਪੰਜਾਬ ਦੇ ਖੁੰਖਾਰ ਗੈਂਗਸਟਰ ਜੈਪਾਲ ਭੁੱਲਰ (jaipal bhullar) ਦੀ ਲਾਸ਼ ਦਾ ਮੁੜ ਤੋਂ ਪੋਸਟਮਾਰਟਮ ਦੇ ਲਈ ਚੰਡੀਗੜ੍ਹ ਪੀਜੀਆਈ ਲਾਇਆ ਗਿਆ। ਜੈਪਾਲ ਭੁੱਲਰ ਦਾ ਬੀਤੀ 13 ਜੂਨ ਨੂੰ ਕੋਲਕਾਤਾ ਚ ਕਥਿਤ ਐਨਕਾਉਂਟਰ ਕਰ ਦਿੱਤਾ ਗਿਆ ਸੀ। ਪਰ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੈ ਕਿ ਜੈਪਾਲ ਭੁੱਲਰ ਨੂੰ ਪੁਲਿਸ ਨੇ ਪਹਿਲਾਂ ਫੜਿਆ, ਉਸਨੂੰ ਟਾਰਚਰ ਕੀਤਾ, ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸਤੋਂ ਬਾਅਦ ਜੈਪਾਲ ਨੂੰ ਜਾਨ ਤੋਂ ਮਾਰ ਦਿੱਤਾ ਗਿਆ।
ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਅਤੇ ਉਸਦੇ ਸਾਥੀ ਦਾ ਕੋਲਕਾਤਾ ’ਚ ਐਨਕਾਉਂਟਰ ਕੀਤਾ ਗਿਆ। ਐਨਕਾਉਂਟਰ ਤੋਂ ਬਾਅਦ ਨਾ ਤਾਂ ਸਾਨੂੰ ਮ੍ਰਿਤ ਸਰੀਰ ਦਿਖਾਇਆ ਗਿਆ ਅਤੇ ਨਾ ਹੀ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਗਈ। ਸਾਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਨੇ ਇਨ੍ਹਾਂ ਦੋਹਾਂ ਮੁੰਡਿਆ ਦਾ ਐਨਕਾਉਂਟਰ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਨੂੰ ਬਹੁਤ ਹੀ ਟਾਰਚਰ ਕੀਤਾ ਅਤੇ ਬੇਰਹਿਮੀ ਨਾਲ ਉਨ੍ਹਾਂ ਦਾ ਕਤਲ ਕੀਤਾ ਹੈ।
ਇਹ ਵੀ ਪੜੋ: ਚੰਗਾ ਖਿਡਾਰੀ ਸੀ ਗੈਂਗਸਟਰ ਜੈਪਾਲ ਭੁੱਲਰ, ਪਿੰਡ ਦੇ ਲੋਕਾਂ ਨੇ ਸੁਣਾਈਆਂ ਬਚਪਨ ਦੀਆਂ ਕਹਾਣੀਆਂ
ਜੈਪਾਲ ਭੁੱਲਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਲਾਸ਼ ਦਾ ਮੁੜ ਤੋਂ ਪੋਸਟਮਾਰਟ ਦੇ ਲਈ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਅਸੀਂ ਮ੍ਰਿਤ ਸਰੀਰ ਨੂੰ ਮੁੜ ਤੋਂ ਪੋਸਟਮਾਰਟ ਦੇ ਲਈ ਚੰਡੀਗੜ੍ਹ ਪੀਜੀਆਈ ਚ ਲੈ ਕੇ ਆਏ ਹਨ। ਜੈਪਾਲ ਦੇ ਪਿਤਾ ਨੇ ਕਿਹਾ ਕਿ ਉਹ ਇਸ ਵਾਰਦਾਤ ਦੇ ਖਿਲਾਫ ਸਬੂਤ ਜੁਟਾਉਣਗੇ ਅਤੇ ਮੁਲਜਮਾਂ ਦੇ ਖਿਲਾਫ ਕਾਰਵਾਈ ਦੇ ਲਈ ਉਹ ਕੋਰਟ ਵੀ ਜਾਣਗੇ, ਕਿਉਂਕਿ ਇਹ ਐਨਕਾਉਂਟਰ ਨਹੀਂ ਹੈ ਇਹ ਮਾਮਲਾ ਕਤਲ ਦਾ ਹੈ।
ਇਹ ਵੀ ਪੜੋ: PGI ’ਚ ਹੋਵੇਗਾ ਗੈਂਗਸਟਰ ਜੈਪਾਲ ਭੁੱਲਰ ਦਾ ਪੋਸਟਮਾਰਟਮ
ਭੁਪਿੰਦਰ ਭੁੱਲਰ ਨੇ ਕਿਹਾ ਹੈ ਕਿ ਇਸ ਮਾਮਲੇ ’ਤੇ ਪੰਜਾਬ ਦੇ ਡੀਜੀਪੀ ਵੀ ਵੱਖ ਵੱਖ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਕੋਲਕਾਤਾ ਚ ਐਸਟੀਐਫ ਦੇ ਨਾਲ ਮਿਲ ਕੇ ਸਾਡੇ ਟੀਮ ਨੇ ਐਨਕਾਉਂਟਰ ਕੀਤਾ ਹੈ, ਜਦਕਿ ਬਾਅਦ ਚ ਉਹ ਕਹਿੰਦੇ ਹਨ ਕਿ ਐਨਕਾਉਂਟਰ ਐਸਟੀਐਫ ਨੇ ਕਿਹਾ ਹੈ ਕਿ ਸਾਡੀ ਟੀਮ ਉੱਥੇ ਬਾਅਦ ਚ ਪਹੁੰਚੀ। ਉਹ ਕਈ ਵਾਰ ਆਪਣਾ ਬਿਆਨ ਬਦਲ ਚੁੱਕੇ ਹਨ।