ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਹੁਣ ਸਰਕਾਰ ਵੱਲੋਂ ਬੂਸਟਰ ਡੋਜ਼ ਲਗਵਾਉਣ ਦੀਆਂ ਹਿਦਾਇਤਾਂ ਜਾਰੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਦੱਸ ਦਈਏ ਹੁਣ ਪ੍ਰਸ਼ਾਸਨ ਨੇ ਆਮ ਲੋਕ ਵੀ ਬੂਸਟਰ ਡੋਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆ ਰਹੇ ਹਨ।
ਅਜਿਹਾ ਹੀ ਕੁਝ ਚੰਡੀਗੜ੍ਹ ਚ ਦੇਖਣ ਨੂੰ ਮਿਲਿਆ ਜਿੱਥੇ ਸੈਕਟਰ 29 ਵਿੱਚ ਛੋਲੇ-ਭਟੂਰੇ ਵੇਚਣ ਵਾਲਾ ਵਿਅਕਤੀ ਸ਼ਹਿਰ ਵਾਸੀਆਂ ਨੂੰ ਕੋਰੋਨਾ ਬੂਸਟਰ ਡੋਜ਼ ਲਵਾਉਣ ’ਤੇ ਛੋਲੇ-ਭਟੂਰੇ ਮੁਫ਼ਤ ਖੁਆਉਣ ਦਾ ਆਫਰ ਦੇ ਰਿਹਾ ਹੈ।
ਛੋਲੇ-ਭਟੂਰੇ ਵੇਚਣ ਵਾਲੇ ਸੰਜੇ ਨੇ ਦੱਸਿਆ ਕਿ ਜਦੋ ਵੀ ਉਨ੍ਹਾਂ ਨੂੰ ਕੋਈ ਬੂਸਟਰ ਡੋਜ਼ ਲਗਾਉਣ ਦਾ ਮੈਸੇਜ ਦਿਖਾਉਂਦਾ ਹੈ ਤਾਂ ਉਹ ਉਸ ਨੂੰ ਉਹ ਮੁਫਤ ਚ ਛੋਲੇ-ਭਟੂਰੇ ਦੀ ਪਲੇਟ ਲਗਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਤੋਂ ਕੋਰੋਨਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਵੈਕਸੀਨ ਬਹੁਤ ਹੀ ਜਰੂਰੀ ਹੈ। ਸਾਰੀਆਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਦਿਨੀਂ ਕੋਰੋਨਾ ਵੈਕਸੀਨ ਲੈਣ ਵਾਲਿਆਂ ਨੂੰ ਛੋਲੇ ਅਤੇ ਭਟੂਰੇ ਮੁਫਤ ਖੁਆਏ ਸੀ। ਇਸ ਦੇ ਨਾਲ ਹੀ ਸੰਜੇ ਲੋਕਾਂ ਨੂੰ ਬੂਸਟਰ ਡੋਜ਼ ਦਿਵਾਉਣ ਲਈ ਇਸ ਜਾਗਰੂਕਤਾ ਪ੍ਰੋਗਰਾਮ ਨੂੰ ਫਿਰ ਤੋਂ ਚਲਾ ਰਹੇ ਹਨ। ਦੱਸ ਦਈਏ ਕਿ ਸੰਜੇ ਚੰਡੀਗੜ੍ਹ ਵਿੱਚ ਇੱਕ ਰਜਿਸਟਰਡ ਸਟ੍ਰੀਟ ਵਿਕਰੇਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 'ਮਨ ਕੀ ਬਾਤ' 'ਚ ਸੰਜੇ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ।
ਸੰਜੇ ਦਾ ਇਹ ਵੀ ਕਹਿਣਾ ਹੈ ਕਿ ਉਹ ਦੇਸ਼ ਨਾਲ ਪਿਆਰ ਕਰਦਾ ਹੈ ਅਤੇ ਆਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਰੱਖਦਾ ਹੈ। ਉਸਦੇ ਪਰਿਵਾਰ ’ਚ ਪਤਨੀ ਅਤੇ ਛੋਟੀ ਧੀ ਹੈ ਅਤੇ ਹਰ ਰੋਜ਼ ਉਹ ਛੋਲੇ ਭਟੂਰੇ ਵੇਚ ਕੇ 250 ਤੋਂ 300 ਉਹ ਆਪਣੇ ਪਿੱਛੇ ਪਤਨੀ ਅਤੇ ਛੋਟੀ ਬੇਟੀ ਛੱਡ ਗਿਆ ਹੈ। ਉਹ ਰੋਜ਼ਾਨਾ ਛੋਲੇ-ਭਟੂਰੇ ਵੇਚ ਕੇ 250 ਤੋਂ 300 ਰੁਪਏ ਕਮਾ ਰਿਹਾ ਹੈ।
ਇਹ ਵੀ ਪੜੋ: ਸੰਘਰਸ਼ ਭਰੀ ਹੈ ਵੇਟਲਿਫਟਰ ਹਰਜਿੰਦਰ ਕੌਰ ਦੀ ਜ਼ਿੰਦਗੀ, ਇੱਕ ਕਮਰੇ ’ਚ ਰਹਿੰਦਾ ਹੈ ਪਰਿਵਾਰ