ETV Bharat / city

ਵੋਟਾਂ ਨੂੰ ਲੈਕੇ ਸਾਬਕਾ ਪ੍ਰਧਾਨ ਮੰਤਰੀ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ, ਕਿਹਾ...

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਵਲੋਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੇ ਲੋਕਾਂ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਪੰਜਾਬ 'ਚ ਕਾਂਗਰਸ ਨੂੰ ਬਹੁਮਤ ਦੇਣ ਦੀ ਅਪੀਲ ਵੀ ਕੀਤੀ ਹੈ।

author img

By

Published : Feb 17, 2022, 1:39 PM IST

ਸਾਬਕਾ ਪ੍ਰਧਾਨ ਮੰਤਰੀ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ

ਨਵੀਂ ਦਿੱਲੀ:ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਪ੍ਰਚਾਰ ਸਿਖਰਾਂ 'ਤੇ ਹੈ। ਇਸ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੰਦੇਸ਼ ਜਾਰੀ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਆਪਣਾ ਸੰਦੇਸ਼ ਪੱਤਰ ਜਾਰੀ ਕਰਦਿਆਂ ਕਿਹਾ ਕਿ ਅੱਜ ਦੇਸ਼ ਅਤੇ ਸੂਬਾ ਇੱਕ ਨਾਜ਼ੁਕ ਮੋੜ 'ਤੇ ਖੜ੍ਹਾ ਹੈ। ਮੇਰੀ ਬਹੁਤ ਇੱਛਾ ਸੀ ਕਿ ਮੈਂ ਤੁਹਾਡੇ ਵਿਚਕਾਰ ਆ ਕੇ ਅੱਜ ਦੇ ਹਾਲਾਤਾਂ 'ਤੇ ਚਰਚਾ ਕਰਾਂ, ਪਰ ਮੌਜੂਦਾ ਸਥਿਤੀ ਵਿੱਚ ਡਾਕਟਰਾਂ ਦੀ ਰਾਏ ਨੂੰ ਦੇਖਦੇ ਹੋਏ ਮੈਂ ਇਸ ਵੀਡੀਓ ਸੰਦੇਸ਼ ਰਾਹੀਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ।

ਆਪਣੀਆਂ ਗਲਤੀਆਂ ਤੋਂ ਭੱਜ ਰਹੀ ਕੇਂਦਰ ਸਰਕਾਰ

ਅੱਜ ਦੇਸ਼ ਦੀ ਸਥਿਤੀ ਬਹੁਤ ਚਿੰਤਾਜਨਕ ਹੈ। ਕੋਰੋਨਾ ਦੇ ਪ੍ਰਭਾਵ ਦਰਮਿਆਨ ਕੇਂਦਰ ਸਰਕਾਰ ਦੀਆਂ ਕੋਝੀਆਂ ਨੀਤੀਆਂ ਕਾਰਨ ਜਿੱਥੇ ਇੱਕ ਪਾਸੇ ਲੋਕ ਡਿਗਦੀ ਆਰਥਿਕਤਾ, ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਸਾਡੇ ਅੱਜ ਦੇ ਹਾਕਮ ਸਾਢੇ ਸੱਤ ਸਾਲ ਸਰਕਾਰ ਚਲਾਉਣ ਦੇ ਬਾਵਜੂਦ ਉਨ੍ਹਾਂ ਦੀਆਂ ਆਪਣੀਆ ਗਲਤੀਆਂ ਨੂੰ ਮੰਨਦੇ ਹੋਏ ਸੁਧਾਰਨ ਦੀ ਬਜਾਏ,ਸਮੱਸਿਆਵਾਂ ਲਈ ਸਾਡੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਬੋਲਣ ਤੋਂ ਵੱਧ ਕੰਮ ਨੂੰ ਦਿੱਤੀ ਤਰਜੀਹ

ਮੈਂ ਸਪੱਸ਼ਟ ਤੌਰ 'ਤੇ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਆਪਣੀ ਸ਼ਾਨ ਹੁੰਦੀ ਹੈ ਅਤੇ ਇਤਿਹਾਸ ਨੂੰ ਦੋਸ਼ ਦੇਣ ਨਾਲ ਕੋਈ ਵਿਅਕਤੀ ਆਪਣੇ ਪਾਪਾਂ ਨੂੰ ਘੱਟ ਨਹੀਂ ਕਰ ਸਕਦਾ। ਪ੍ਰਧਾਨ ਮੰਤਰੀ ਦੇ ਤੌਰ 'ਤੇ 10 ਸਾਲ ਕੰਮ ਕਰਦੇ ਹੋਏ ਮੈਂ ਖੁਦ ਜ਼ਿਆਦਾ ਬੋਲਣ ਦੀ ਬਜਾਏ ਆਪਣੇ ਕੰਮ ਬਾਰੇ ਬੋਲਣ ਨੂੰ ਤਰਜੀਹ ਦਿੱਤੀ। ਅਸੀਂ ਆਪਣੇ ਸਿਆਸੀ ਫਾਇਦੇ ਲਈ ਕਦੇ ਦੇਸ਼ ਦੀ ਵੰਡ ਨਹੀਂ ਕੀਤੀ, ਕਦੇ ਸੱਚਾਈ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਦੇ ਦੇਸ਼ ਅਤੇ ਅਹੁਦੇ ਦੀ ਸ਼ਾਨ ਨੂੰ ਘੱਟ ਨਹੀਂ ਹੋਣ ਦਿੱਤਾ। ਹਰ ਮੁਸ਼ਕਿਲ ਦੇ ਬਾਵਜੂਦ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਅਤੇ ਭਾਰਤੀਆਂ ਦਾ ਮਾਨ ਵਧਾਇਆ ਹੈ।

ਲੋਕਪਾਲ ਦੇ ਨਾਂ 'ਤੇ ਝੂਠੇ ਦੋਸ਼

2010 ਤੋਂ 2014 ਦੇ ਦਰਮਿਆਨ ਭਾਜਪਾ, ਆਰ.ਐਸ.ਐਸ ਅਤੇ ਕੁਝ ਤਾਕਤਾਂ ਨੇ ਆਪਣੇ ਸਮਰਥਨ ਨਾਲ ਸੁਆਰਥੀ ਰਾਜਨੀਤੀ ਕਰ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਪਾਲ ਦੇ ਨਾਂ 'ਤੇ ਝੂਠੇ ਦੋਸ਼ਾਂ ਰਾਹੀਂ ਦੇਸ਼ ਨੂੰ ਸਾਡੀ ਸਰਕਾਰ ਵਿਰੁੱਧ ਗੁੰਮਰਾਹ ਕੀਤਾ। ਹੈਰਾਨੀ ਦੀ ਗੱਲ ਹੈ ਕਿ ਲੋਕਪਾਲ ਦੇ ਨਾਂ 'ਤੇ ਦਿੱਲੀ ਅਤੇ ਕੇਂਦਰ 'ਚ ਸੱਤਾ 'ਤੇ ਕਾਬਜ਼ ਲੋਕਾਂ ਨੇ ਆਪਣੀ ਸਰਕਾਰ ਬਣਦਿਆਂ ਹੀ ਲੋਕਪਾਲ ਨੂੰ ਪੂਰੀ ਤਰ੍ਹਾਂ ਬੇਸ਼ਰਮੀ ਨਾਲ ਵਿਸਾਰ ਦਿੱਤਾ ਹੈ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੇਰੇ 'ਤੇ 'ਚੁੱਪ' ਰਹਿਣ, ਕਮਜ਼ੋਰ ਹੋਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੀ ਭਾਜਪਾ ਅਤੇ ਇਸ ਦੀਆਂ ਬੀ-ਸੀ ਟੀਮਾਂ ਦਾ ਪ੍ਰਚਾਰ ਅੱਜ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ ਅਤੇ ਦੇਸ਼ ਅੱਜ ਸਾਡੇ ਚੰਗੇ ਕੰਮਾਂ ਨੂੰ ਯਾਦ ਕਰ ਰਿਹਾ ਹੈ।

ਸੁਰੱਖਿਆ ਦੇ ਨਾਮ 'ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼

ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਂ 'ਤੇ ਭਾਜਪਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਇੱਥੋਂ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਕਿਸੇ ਵੀ ਪੱਖੋਂ ਸਹੀ ਅਮਲ ਨਹੀਂ ਮੰਨਿਆ ਜਾ ਸਕਦਾ। ਪੰਜਾਬ ਦੇ ਲੋਕਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਸੱਤਾ ਦੀ ਦੌੜ ਵਿੱਚ ਦੋ ਹੋਰ ਖੇਤਰੀ ਪਾਰਟੀਆਂ ਨੇ ਸਹੀ-ਗਲਤ ਦਾ ਭੇਦ ਭੁਲਾ ਕੇ ਸੁਰੱਖਿਆ ਕੁਤਾਹੀ ਦੇ ਨਾਂ ’ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦਿਆਂ ਭਾਜਪਾ ਦੀ ਬੋਲੀ ਬੋਲ ਦਿੱਤੀ।

ਪੰਜਾਬੀਆਂ ਦੀ ਦੇਸ਼ ਭਗਤੀ ਨੂੰ ਦੁਨੀਆ ਸਲਾਮ ਕਰਦੀ

ਅਸੀਂ ਇਹ ਵੀ ਦੇਖਿਆ ਕਿ ਕਿਸਾਨ ਅੰਦੋਲਨ ਦੌਰਾਨ ਵੀ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਨ੍ਹਾਂ ਦੀ ਦਲੇਰੀ, ਬਹਾਦਰੀ, ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਪੂਰੀ ਦੁਨੀਆ ਸਲਾਮ ਕਰਦੀ ਹੈ ਉਹਨਾਂ ਪੰਜਾਬੀਆਂ ਬਾਰੇ ਕੀ ਕੁਝ ਨਹੀਂ ਕਿਹਾ ਗਿਆ। ਪੰਜਾਬ ਦੀ ਬਹਾਦਰ ਧਰਤੀ ਤੋਂ ਪੈਦਾ ਹੋਏ ਇੱਕ ਸੱਚੇ ਭਾਰਤੀ ਹੋਣ ਦੇ ਨਾਤੇ, ਮੈਂ ਇਸ ਸਾਰੀ ਘਟਨਾ ਤੋਂ ਦੁਖੀ ਹਾਂ।

ਮੌਜੂਦਾ ਕੇਂਦਰ ਸਰਕਾਰ ਨੂੰ ਆਰਥਿਕਤਾ ਦੀ ਨਹੀਂ ਸਮਝ

ਮੈਨੂੰ ਇਹ ਕਹਿਣ ਵਿੱਚ ਕੋਈ ਇਤਰਾਜ਼ ਨਹੀਂ ਹੈ ਕਿ ਮੌਜੂਦਾ ਕੇਂਦਰ ਸਰਕਾਰ ਨੂੰ ਆਰਥਿਕਤਾ ਦੀ ਕੋਈ ਸਮਝ ਨਹੀਂ ਹੈ। ਉਨ੍ਹਾਂ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਆਰਥਿਕ ਸੰਕਟ ਦੀ ਲਪੇਟ 'ਚ ਆ ਚੁੱਕਾ ਹੈ। ਕਿਸਾਨ, ਵਪਾਰੀ, ਵਿਦਿਆਰਥੀ, ਔਰਤਾਂ ਸਭ ਪਰੇਸ਼ਾਨ ਹਨ। ਅੱਜ ਪੂਰੇ ਦੇਸ਼ 'ਚ ਬੇਰੁਜ਼ਗਾਰੀ ਆਪਣੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ। ਦੇਸ਼ ਵਿਚ ਸਮਾਜਿਕ ਅਸਮਾਨਤਾ ਵਧ ਰਹੀ ਹੈ। ਲੋਕਾਂ 'ਤੇ ਕਰਜ਼ਾ ਲਗਾਤਾਰ ਵਧ ਰਿਹਾ ਹੈ, ਜਦਕਿ ਕਮਾਈ ਘਟਦੀ ਜਾ ਰਹੀ ਹੈ। ਜਿਸ ਦੇ ਸਿੱਟੇ ਵਜੋਂ ਅਮੀਰ ਹੋਰ ਅਮੀਰ,ਗਰੀਬ ਹੋਰ ਗਰੀਬ ਹੋ ਰਿਹਾ ਹੈ।

ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ ਵਿੱਚ ਨੁਕਸ

ਇਸ ਸਰਕਾਰ ਦੀ ਨੀਤੀ ਅਤੇ ਨੀਅਤ ਦੋਵਾਂ ਵਿੱਚ ਨੁਕਸ ਹੈ। ਹਰ ਨੀਤੀ ਵਿੱਚ ਸਵਾਰਥ ਹੁੰਦਾ ਹੈ, ਜਦੋਂ ਕਿ ਨੀਅਤ ਵਿੱਚ ਨਫ਼ਰਤ ਅਤੇ ਵੰਡ ਹੁੰਦੀ ਹੈ। ਆਪਣੇ ਸੁਆਰਥ ਲਈ ਲੋਕਾਂ ਨੂੰ ਜਾਤ-ਪਾਤ, ਧਰਮ ਅਤੇ ਖੇਤਰ ਦੇ ਨਾਂ 'ਤੇ ਵੰਡਿਆ ਜਾ ਰਿਹਾ ਹੈ। ਉਨ੍ਹਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਇਸ ਸਰਕਾਰ ਦਾ ਨਕਲੀ ਰਾਸ਼ਟਰਵਾਦ ਜਿੰਨਾ ਖੋਖਲਾ ਹੈ, ਉਨਾਂ ਹੀ ਖਤਰਨਾਕ ਵੀ ਹੈ। ਉਨ੍ਹਾਂ ਦਾ ਰਾਸ਼ਟਰਵਾਦ 'ਪਾੜੋ ਅਤੇ ਰਾਜ ਕਰੋ' ਦੀ ਬ੍ਰਿਟਿਸ਼ ਨੀਤੀ 'ਤੇ ਟਿਕਿਆ ਹੋਇਆ ਹੈ। ਇਸ ਸਰਕਾਰ ਨੂੰ ਸਾਡੇ ਲੋਕਤੰਤਰ ਦੇ ਆਧਾਰ ਸੰਵਿਧਾਨ ਵਿੱਚ ਕੋਈ ਭਰੋਸਾ ਨਹੀਂ ਹੈ। ਸੰਵਿਧਾਨਕ ਸੰਸਥਾਵਾਂ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ।

ਸਰਕਾਰ ਵਿਦੇਸ਼ ਨੀਤੀ ਦੇ ਮੋਰਚੇ 'ਤੇ ਵੀ ਪੂਰੀ ਤਰ੍ਹਾਂ ਫੇਲ੍ਹ

ਮਸਲਾ ਸਿਰਫ਼ ਦੇਸ਼ ਅੰਦਰਲੀ ਸਮੱਸਿਆ ਦਾ ਹੀ ਨਹੀਂ ਹੈ, ਇਹ ਸਰਕਾਰ ਵਿਦੇਸ਼ ਨੀਤੀ ਦੇ ਮੋਰਚੇ 'ਤੇ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਚੀਨੀ ਫੌਜੀ ਪਿਛਲੇ ਇਕ ਸਾਲ ਤੋਂ ਸਾਡੀ ਪਵਿੱਤਰ ਧਰਤੀ 'ਤੇ ਬੈਠੇ ਹਨ, ਪਰ ਇਸ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਰਾਣੇ ਦੋਸਤ ਲਗਾਤਾਰ ਸਾਡੇ ਨਾਲੋਂ ਟੁੱਟਦੇ ਜਾ ਰਹੇ ਹਨ, ਜਦਕਿ ਗੁਆਂਢੀ ਦੇਸ਼ਾਂ ਨਾਲ ਵੀ ਸਾਡੇ ਸਬੰਧ ਵਿਗੜਦੇ ਜਾ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਹੁਣ ਸੱਤਾਧਾਰੀਆਂ ਨੂੰ ਇਹ ਸਮਝ ਆ ਗਈ ਹੋਵੇਗੀ ਕਿ ਨੇਤਾਵਾਂ ਨੂੰ ਜ਼ਬਰਦਸਤੀ ਜੱਫੀ ਪਾਉਣ, ਝੂਮਣ ਜਾਂ ਬਿਨਾਂ ਬੁਲਾਏ ਬਿਰਯਾਨੀ ਖਾਣ ਨਾਲ ਦੇਸ਼ਾਂ ਦੇ ਆਪਸੀ ਰਿਸ਼ਤੇ ਨਹੀਂ ਸੁਧਰਦੇ।

ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ

ਅੰਤ ਵਿੱਚ ਮੈਂ ਪੰਜਾਬ ਦੇ ਵੀਰਾਂ-ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੁਝ ਸਿਆਸੀ ਤਾਕਤਾਂ 'ਇਕ ਮੌਕਾ ਦੇਣ' ਦੇ ਨਾਂ 'ਤੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ। ਮੇਰਾ ਸਪੱਸ਼ਟ ਵਿਚਾਰ ਹੈ ਕਿ ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ ਹੈ, ਜਿੱਥੇ ਆਪਣੇ ਲੋਕਾਂ 'ਤੇ ਤਜ਼ਰਬੇ ਕੀਤੇ ਜਾ ਸਕਦੇ ਹਨ। ਅਸੀਂ ਇਸ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਰਹੱਦੀ ਖੇਤਰ ਵਿਚ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਦੇ ਮਾਮਲੇ ਵਿਚ ਕੋਈ ਜੋਖਮ ਨਹੀਂ ਲੈ ਸਕਦੇ। ਖਾੜਕੂਵਾਦ ਦੇ ਜ਼ਖਮਾਂ ਨੂੰ ਝੱਲਣ ਵਾਲੇ ਮੇਰੇ ਵੀਰ ਅਤੇ ਭੈਣਾਂ ਜਾਣਦੇ ਹਨ ਕਿ ਪੰਜਾਬ ਨੂੰ ਪਿਛਲੀ ਵਾਰ ਖਾੜਕੂਵਾਦ ਦੇ ਜ਼ਖਮਾਂ ਤੋਂ ਉਭਰਨ ਲਈ ਲੰਬਾ ਸਮਾਂ ਲੱਗਿਆ ਅਤੇ ਮੌਜੂਦਾ ਅਮਨ-ਸ਼ਾਂਤੀ ਨੂੰ ਕਾਇਮ ਰੱਖਣਾ ਸੂਬੇ ਲਈ ਕਿੰਨਾ ਜ਼ਰੂਰੀ ਹੈ।

ਕਾਂਗਰਸ ਦੀ ਜਿੱਤ ਦਾ ਮਤਲਬ ਗਰੀਬਾਂ ਅਤੇ ਕਮਜ਼ੋਰਾਂ ਦੀ ਜਿੱਤ

ਮੈਨੂੰ ਮਾਣ ਹੈ ਕਿ ਮੇਰੇ ਪੰਜਾਬ ਦੇ ਦੇਸ਼ ਭਗਤ ਭਰਾਵਾਂ ਅਤੇ ਭੈਣਾਂ ਨੇ ਵੰਡ ਪਾਉਣ ਵਾਲੀਆਂ ਤਾਕਤਾਂ ਨੂੰ ਕਦੇ ਵੀ ਪਸੰਦ ਨਹੀਂ ਕੀਤਾ। ਦੇਸ਼ ਵਿੱਚ ਮੌਕਾਪ੍ਰਸਤ ਸ਼ਕਤੀਆਂ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਕਾਂਗਰਸ ਦਾ ਜਿੱਤਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਂਗਰਸ ਕੋਲ ਸ਼ਾਂਤੀ ਸਥਾਪਤ ਕਰਨ ਦੀ ਸਪੱਸ਼ਟ ਨੀਤੀ, ਇਰਾਦਾ ਅਤੇ ਤਜ਼ਰਬਾ ਹੈ। ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਮਤਲਬ ਗਰੀਬਾਂ ਅਤੇ ਕਮਜ਼ੋਰਾਂ ਦੀ ਜਿੱਤ, ਕਿਸਾਨ ਦੀ ਜਿੱਤ, ਸ਼ਾਂਤੀ ਦੀ ਜਿੱਤ, ਹਰ ਅਮਨ ਪਸੰਦ ਪੰਜਾਬੀ ਅਤੇ ਪੰਜਾਬੀਅਤ ਦੀ ਜਿੱਤ ਹੋਵੇਗੀ।

ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ

ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਨੂੰ ਵੱਧ ਤੋਂ ਵੱਧ ਤਾਕਤ ਦਿਓ ਅਤੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਓ ਤਾਂ ਜੋ ਕਾਂਗਰਸ ਤੁਹਾਡੀ ਨਿਰਵਿਘਨ ਸੇਵਾ ਕਰ ਸਕੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇਹ ਸੰਦੇਸ਼ ਪੰਜਾਬ ਕਾਂਗਰਸ ਵਲੋਂ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਿਤੇ ਮੱਧ ਪ੍ਰਦੇਸ਼ ਜਹੀ ਤਾਂ ਨਹੀਂ ਹੋ ਜਾਵੇਗੀ ਪੰਜਾਬ ’ਚ ਕਾਂਗਰਸ ਦੀ ਸਥਿਤੀ ?

ETV Bharat Logo

Copyright © 2024 Ushodaya Enterprises Pvt. Ltd., All Rights Reserved.