ETV Bharat / city

ਭੂਤਪੂਰਵ ਵਿਦੇਸ਼ ਮਾਮਲਿਆਂ ਦੇ ਮੰਤਰੀ ਸਲਮਾਲ ਖੁਰਸ਼ੀਦ ਨਾਲ ਡੋਨਾਲਡ ਟਰੰਪ ਦੀ ਭਾਰਤ ਫ਼ੇਰੀ ਨੂੰ ਅਤੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨੂੰ ਲੈ ਕੇ ਗੱਲਬਾਤ

author img

By

Published : Feb 28, 2020, 8:58 AM IST

ਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਰਤ ਦੌਰਾ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਬਾਰੇ ਸੀ? ਕੁੱਝ ਲੋਕ ਕਹਿ ਰਹੇ ਹਨ ਕਿ ਉਹ ਆਪਣੀਆਂ ਚੋਣਾਂ ਬਾਰੇ ਚਿੰਤਤ ਹੈ। ਇਸ ਸਬੰਧੀ ਭੂਤਪੂਰਵ ਵਿਦੇਸ਼ ਮਾਮਲਿਆਂ ਦੇ ਮੰਤਰੀ ਸਲਮਾਲ ਖੁਰਸ਼ੀਦ ਨਾਲ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨੂੰ ਲੈ ਕੇ ਗੱਲਬਾਤ ਕੀਤੀ।

ਭੂਤਪੂਰਵ ਵਿਦੇਸ਼ ਮਾਮਲਿਆਂ ਦੇ ਮੰਤਰੀ ਸਲਮਾਲ ਖੁਰਸ਼ੀਦ ਨਾਲ ਡੋਨਲਡ ਟਰੰਪ ਦੀ ਭਾਰਤ ਫ਼ੇਰੀ ਨੂੰ ਅਤੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨੂੰ ਲੈ ਕੇ ਗੱਲਬਾਤ

ਚੰਡੀਗੜ੍ਹ: ਹਰ ਕੋਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੇਰੀ ਨੂੰ ਲੈ ਕੇ ਖੀਵਾ ਹੋ ਰਿਹਾ ਹੈ। ਮੋਦੀ ਸਰਕਾਰ ਇਸ ਯਾਤਰਾ ਤੋਂ ਭਾਰਤ ਦੀ ਵਿਦੇਸ਼ ਨੀਤੀ ਨੂੰ ਪ੍ਰਾਪਤ ਹੋਣ ਵਾਲੇ ਵੱਡੇ ਲਾਭ ਗਿਣਾ ਰਹੀ ਹੈ। ਤੁਸੀਂ ਇਸ ਫ਼ੇਰੀ ਦੇ ਪ੍ਰਭਾਵਾਂ ਦਾ ਮੁਲਾਂਕਣ ਕਿਵੇਂ ਕਰਦੇ ਹੋ?

ਖੈਰ ਮੈਂਨੂੰ ਇਹ ਸਾਰਾ ਕੁਝ, ਜਿਵੇਂ ਕਿ ਚੀਅਰਲੀਡਰਸ ਦਾ ਇਸਤੇਮਾਲ ਕੀਤਾ ਜਾਣਾ, ਬਹੁਤ ਸਾਰਾ ਪੈਸਾ ਅਜਾਈਂ ਹੀ ਖਰਚਿਆ ਜਾਣਾ ਅਤੇ ਬੇਲੋੜੀ ਰੰਗੀਨੀ ਦਾ ਹੋਣਾ, ਥੋੜਾ ਖੋਖਲਾ ਪ੍ਰਤੀਤ ਹੁੰਦਾ ਹੈ। ਕਿਸੇ ਮੁਲਕ ਦੀ ਹਉਮੈ ਲਈ ਇਹ ਠੀਕ ਹੋ ਸਕਦਾ ਹੈ ਕਿ ਕੁਝ ਚੋਟੀ ਦੇ ਵਿਦੇਸ਼ੀ ਨੇਤਾ ਇਥੇ ਆ ਕੇ ਭਾਰਤ ਦੇ ਨਾਲ ਐਨਾ ਦੋਸਤਾਨਾ ਦਿਖਾਉਣ, ਜੋ ਕਿ ਟਰੰਪ ਵਾਕਿਆ ਹੀ ਕਰਦਾ ਹੈ, ਪਰ ਜਦੋਂ ਇਹ ਸਭ ਰੰਗਾਰੰਗ ਸਮਾਗਮ ਸਮਾਪਤ ਹੋ ਜਾਂਦੇ ਹਨ ਤਾਂ ਇਹ ਸਭ ਕੁਝ ਹੋਣ ਤੋਂ ਬਾਅਦ, ਤੁਹਾਨੂੰ ਬੈਠ ਕੇ ਹਿਸਾਬ - ਕਿਤਾਬ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਤੁਸੀਂ ਇਸ ਗੱਲ ਦੀ ਪੜਚੋਲ ਤੇ ਮੁਲਾਂਕਣ ਕਰਦੇ ਹੋ ਕਿ ਕਿ ਤੁਸੀਂ ਹਾਸਲ ਕੀ ਕਰਨਾ ਚਾਹੁੰਦੇ ਸੀ ਅਤੇ ਤੁਹਾਨੂੰ ਮਿਲਿਆ ਕੀ ਹੈ। ਮੇਰੇ ਖਿਆਲ ਵਿੱਚ ਇਹਨਾਂ ਕੋਲ ਦਿਖਾਉਣ ਲਈ ਬਹੁਤ ਕੁਝ ਹੈ ਹੀ ਨਹੀਂ ਹੈ। ਮੈਨੂੰ ਲਗਦਾ ਹੈ ਕਿ ਇਹ ਸਰਕਾਰ ਖੋਖਲੀਆਂ ਚੀਜਾਂ ਤੇ ਗੱਲਾਂ ਨਾਲ ਕਾਫ਼ੀ ਸਹਿਜ ਮਹਿਸੂਸ ਕਰਦੀ ਹੈ, ਖਾਸਤੌਰ ’ਤੇ ਅਜਿਹੀਆਂ ਚੀਜਾਂ ਜਿਹੜੀਆਂ ਦੱਬ ਕੇ ਰੌਲਾ ਪਾਊ ਹੋਣ ਪਰ ਉਹਨਾਂ ਦੇ ਅੰਦਰ ਕੱਢਣ ਪਾਉਣ ਨੂੰ ਕੁਝ ਵੀ ਖਾਸ ਨਾ ਹੋਵੇ। ਅਤੇ ਇਸੇ ਤਰ੍ਹਾਂ ਹੀ ਮੈਂ ਇਸ ਫ਼ੇਰੀ ਤੇ ਮੁਲਾਕਾਤ ਦਾ ਵਰਣਨ ਕਰਾਂਗਾ। ਖੈਰ, ਜੋ ਵੀ ਸੀ, ਜਿਵੇਂ ਵੀ ਸੀ, ਡੋਨਲਡ ਟਰੰਪ ਲਈ ਇਹ ਸਭ ਬਹੁਤ ਵਧੀਆ ਰਿਹਾ।

ਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਰਤ ਦੌਰਾ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਬਾਰੇ ਸੀ? ਕੁਝ ਲੋਕ ਕਹਿ ਰਹੇ ਹਨ ਕਿ ਉਹ ਆਪਣੀਆਂ ਚੋਣਾਂ ਬਾਰੇ ਚਿੰਤਤ ਹੈ। ਇਸ ਬਾਰੇ ਤੁਹਾਡੀਆਂ ਟਿਪਣੀਆਂ!

ਬੇਸ਼ਕ, ਉਹ ਇਹਨਾਂ ਚੋਣਾਂ ਨੂੰ ਲੈ ਕੇ ਬਿਲਕੁਲ ਚਿੰਤਤ ਹਨ ਕਿਉਂਕਿ ਇਹ ਚੋਣਾਂ ਮਹਿਜ਼ ਛੇ ਮਹੀਨੇ ਹੀ ਦੂਰ ਹਨ। ਬੇਸ਼ਕ ਉਹ ਇਸ ਬਾਰੇ ਚਿੰਤਤ ਹਨ। ਮੁੱਲਕਾਂ ਦੇ ਸਬੰਧ ਕਿਸੇ ਵਿਅਕਤੀ ਖਾਸ ਦੇ ਨਾਲ ਨਾ ਜੁੜੇ ਹੋ ਕੇ ਸਗੋਂ ਕਿਸੇ ਦੂਜੇ ਮੁੱਲਕ ਦੇ ਅਵਾਮ ਨਾਲ ਜੁੜੇ ਹੁੰਦੇ ਹਨ, ਅਤੇ ਮੈਂ ਇਹ ਉਮੀਦ ਕਰਦਾ ਹਾਂ ਕਿ ਅਮਰੀਕਾ ਦੇ ਅਵਾਮ ਦੇ ਨਾਲ ਸਾਡਾ ਅਜਿਹਾ ਹੀ ਸਬੰਧ-ਜੋੜ ਹੈ। ਅਤੀਤ ਦੇ ਵਿੱਚ ਸਾਡੀਆਂ ਅਸਰੀਕਾ ਦੇ ਨਾਲ ਕਈ ਸਾਰੀਆਂ ਸਮੱਸਿਆਵਾਂ ਰਹੀਆਂ ਹਨ। ਅਸੀਂ ਅਮਰੀਕਾ ਦੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਤੋਂ ਅਸਹਿਮਤ ਸਾਂ ਅਤੇ ਨਾਲ ਹੀ ਸਾਡੀ ਅਸਹਿਮਤੀ ਇਸ ਦੀਆਂ ਕੁਝ ਖਾਸ ਨੀਤੀਆਂ ਦੇ ਨਾਲ ਵੀ ਰਹੀ ਹੈ। ਅਤੇ ਇਹੋ ਕਾਰਨ ਸੀ ਕਿ ਇਹਨਾਂ ਦੋਵੇਂ ਮਹਾਨ ਲੋਕਤੰਤਰਾਂ ਦੇ ਵਿਚਕਾਰ ਕਾਫ਼ੀ ਲੰਮਾ ਸਮਾਂ ਇੱਕ ਖਾਸ ਕਿਸਮ ਦੀ ਬੇਗਾਨਗੀ ਜਿਹੀ ਪਸਰੀ ਹੋਈ ਸੀ। ਪਰ, ਜੇਕਰ ਹੁਣ ਉਹਨਾਂ ਦੇ ਨਾਲ ਸਾਡੇ ਸਬੰਧ ਬਿਹਤਰ ਹੋ ਰਹੇ ਹਨ ਤਾਂ ਇਸ ਤੋਂ ਵੱਧੀਆ ਕੀ ਹੋ ਸਕਦਾ ਹੈ, ਤੇ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਸ਼ਿਕਾਇਤ ਨਹੀਂ ਹੋ ਸਕਦੀ, ਤੇ ਅਸੀਂ ਇਸ ਦੇ ਨਾਲ ਬੇਹਦ ਖੁਸ਼ ਹਾਂ। ਪਰ ਇੱਕ ਵੱਡਾ ਤੇ ਅਹਿਮ ਸਵਾਲ ਇਹ ਬਣਦਾ ਹੈ ਕਿ ਅਮਰੀਕਾ ਨਾਲ ਇਸ ਨੇੜਤਾ ਵਾਲੇ ਸਬੰਧ ਵਿੱਚੋਂ ਸਾਡਾ ਹਾਸਲ ਕੀ ਹੈ? ਤੇ ਮੈਨੂੰ ਇਸ ਵਿੱਚੋਂ ਕੁਝ ਜ਼ਿਆਦਾ ਹਾਸਲ ਹੁੰਦਾ ਨਹੀਂ ਜਾਪਦਾ।

ਭਾਰਤ ਦੇ ਦੂਜੇ ਮੁੱਲਕਾਂ ਜਿਵੇਂ ਕਿ ਚੀਨ, ਇੰਗਲੈਂਡ, ਆਸਟ੍ਰੇਲੀਆ, ਇਜ਼ਰਾਇਲ ਆਦਿ ਨਾਲ ਸਬੰਧਾਂ ਦੇ ਮੁਤੱਕਰ ਕੀ ਪ੍ਰਧਾਨ ਮੰਤਰੀ ਮੋਦੀ ਦਾ ਅਕਸ ਇੱਕ ਅਜਿਹੇ ਤਾਕਤਵਰ ਨੇਤਾ ਦਾ ਹੈ, ਜੋ ਭਾਰਤ ਦੇ ਆਲਮੀਂ ਰੁਤਬੇ ਨੂੰ ਹੋਰ ਬਿਹਤਰੀ ਵੱਲ ਲੈ ਕੇ ਜਾਣ ਵਿੱਚ ਮੱਦਦਗਾਰ ਸਾਬਿਤ ਹੋ ਰਿਹਾ ਹੋਵੇ?

ਕੀ ਇਹ ਵਾਪਰ ਰਿਹਾ ਹੈ? ਕੌਣ ਸਾਡੇ ਨਾਲ ਗੱਲ ਕਰ ਰਿਹਾ ਹੈ ਜਾਂ ਸਾਡੇ ਤੋਂ ਪੁੱਛ ਕੇ ਕੋਈ ਕੰਮ ਕਰ ਰਿਹਾ ਹੈ? ਕੀ ਕੋਈ ਹੈ ਜੋ ਇਹ ਕਹਿ ਰਿਹਾ ਹੋਵੇ ਕਿ ਪਹਿਲਾਂ ਅਸੀਂ ਹਿੰਦੋਸਤਾਨ ਨਾਲ ਗੱਲਬਾਤ ਕਰਾਂਗੇ ਤੇ ਫ਼ਿਰ ਫ਼ੈਸਲਾ ਕਰਾਂਗੇ ਕਿ ਅਸੀਂ ਜ਼ੇਰੂਸ਼ੇਲਮ ਦਾ ਕੀ ਕਰਨਾ ਹੈ। ਕੀ ਅਮਰੀਕਾ ਦੇ ਇਸੇ ਰਾਸ਼ਟਰਪਤੀ ਨੇ ਸਾਨੂੰ ਪੁੱਛਿਆ ਕਿ ਜ਼ੇਰੂਸ਼ੇਲਮ ਦਾ ਕੀ ਕਰਨਾ ਚਾਹੀਦਾ ਹੈ? ਕੀ ਉਹ ਉਸ ਵੇਲੇ ਸਾਡੇ ਤੋਂ ਫ਼ੋਨ ਕਰਕੇ ਇਹ ਪੁਛਦਾ ਹੈ ਕਿ ਉਸਦੇ ਕੀ ਕਰਨਾ ਬਣਦਾ ਹੈ ਜਦੋਂ ਚੀਨੀ ਸੜਕ ਬਣਾਉਣੀ ਚਾਹ ਰਹੇ ਸਨ ਆਦਿ? ਕੀ ਉਹ ਉਦੋਂ ਵੀ ਸਾਡੇ ਨਾਲ ਗੱਲ ਕਰ ਕੇ ਤੇ ਸਾਡੇ ਕੋਲੋਂ ਪੁੱਛ ਕੇ ਹੀ ਕੁਝ ਕਰ ਰਿਹਾ ਹੁੰਦਾ ਹੈ ਜਦੋਂ ਉਹ ਪਾਕਿਸਤਾਨ ਨੂੰ ਆਪਣਾ ਦੋਸਤ ਆਖ ਰਿਹਾ ਹੁੰਦਾ ਹੈ? ਇਸ ਰਿਸ਼ਤੇ ਜਾਂ ਗੂੜੀ ਦੋਸਤੀ ਤੋਂ ਹਾਸਲ ਹੋਣ ਵਾਲੇ ਉਹ ਲਾਭ ਜਾਂ ਉਹ ਨਿਵੇਸ਼ ਕਿੱਥੇ ਹਨ ਜਿਨ੍ਹਾਂ ਦਾ ਸਾਨੂੰ ਵਾਅਦਾ ਕੀਤਾ ਗਿਆ ਸੀ? ਮੈਂਨੂੰ ਇਸ ਗੱਲ ਦਾ ਰੱਤੀ ਭਰ ਵੀ ਯਕੀਨ ਨਹੀਂ ਹੈ ਕਿ ਸਾਨੂੰ ਇੱਕ ਮੁਲਕ ਦੇ ਵੱਜੋਂ ਇਸ ਰਿਸ਼ਤੇ ਤੋਂ ਕੁੱਝ ਖਾਸ ਹਾਸਲ ਹੋਇਆ ਹੈ। ਕੀ ਚੀਨੀ ਸਹਿਜ ਹਨ, ਕੀ ਜਾਪਾਨੀਆਂ ਨੂੰ ਵੀ ਇਸ ਗੱਲ ਨਾਲ ਤਸੱਲੀ ਹੈ ਜਿਵੇਂ ਅਸੀਂ ਚੀਨੀਆਂ ਨਾਲ ਪੇਸ਼ ਆ ਰਹੇ ਹਾਂ? ਇਹ ਲੋਕਾਂ ਦੇ ਲਈ ਅੱਛਾ ਹੈ ਕਿ ਉਹ ਭਾਰਤ ਨੂੰ ਆਪਣੀ ਹਿਮਾਇਤ ਜਾਰੀ ਰੱਖਣ, ਪਰ ਇਹ ਸਿਰਫ਼ ਇਹਨਾਂ ਪਿਛਲੇ ਚਾਰ ਜਾਂ ਪੰਜ ਸਾਲਾਂ ਦੀ ਹੀ ਪ੍ਰਾਪਤੀ ਨਹੀਂ ਹੈ। ਇਹ ਇੱਕ ਲੰਮੀਂ ਰਾਮ ਕਹਾਣੀ ਹੈ, ਅਤੇ ਇਸ ਦੇ ਵਾਸਤੇ ਬਹੁਤ ਕੁਝ ਵਾਪਰਿਆ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ’ਤੇ ਸੀਟੀਆਂ ਵਜਾਉਣ ਲੱਗ ਪਈਏ ਕਿ ਰਾਸ਼ਟਰਪਤੀ ਟਰੰਪ ਅਤੇ ਨਰਿੰਦਰ ਮੋਦੀ ਦੇ ਵਿਚਕਾਰ ਰਿਸ਼ਤੇ ਕਿੰਨੇਂ ਅਦਭੁੱਤ ਹਨ, ਸਾਨੂੰ ਉਹਨਾਂ ਦਿਨਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੌਨ ਕੈਨੇਡੀ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਲ ਹਮ-ਕਦਮ ਹੋਏ ਸਨ। ਸਾਨੂੰ ਉਹ ਵੇਲਾ ਵੀ ਨਹੀਂ ਭੁੱਲਣਾਂ ਚਾਹੀਦਾ ਜਦੋਂ ਜੈਕਲੀਨ ਕੈਨੇਡੀ ਨੂੰ ਖਾਸ ਤੌਰ ’ਤੇ ਭਾਰਤ ਭੇਜਿਆ ਗਿਆ ਸੀ। ਅਤੀਤ ਦੇ ਵਿੱਚ ਇਸ ਦੇਸ਼ ਵਿੱਚ ਅਜਿਹਾ ਬਹੁਤ ਕੁਝ ਵਾਪਰਿਆ ਹੈ, ਜਿਸ ਦੀ ਜਾਣਕਾਰੀ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਹੈ।

ਕੀ ਪਿਛਲੇ ਪੰਜਾਂ ਸਾਲਾਂ ਵਿੱਚ ਭਾਰਤ ਦਾ ਅਕਸ ਬਹੁਤ ਹੀ ਜ਼ਿਆਦਾ ਬਦਲ ਗਿਆ ਹੈ?

ਖੈਰ, ਭਾਰਤ ਦਾ ਰੁਤਬਾ ਹਮੇਸ਼ਾ ਤੋਂ ਹੀ ਉਚਾ ਰਿਹਾ ਹੈ। ਇਹ ਨਾ ਭੁੱਲੋ ਕਿ ਅਸੀਂ ਗੁੱਟ ਨਿਰਪੇਖ ਅੰਦੋਲਨ (Non-Aligned Movement (NAM)) ਦੇ ਮੋਹਰੀ ਤੇ ਮੋਢੀ ਸਾਂ। ਤਿੰਨ ਮੁਲਕ ਯੂਗੋਸਲਾਵਿਆ, ਮਿਸਰ, ਅਤੇ ਭਾਰਤ ਇਸ ਅੰਦੋਲਨ ਦੇ ਮੋਢੀ ਸਨ। ਸਾਡਾ ਰੁਤਬਾ ਉਦੋਂ ਵੀ ਬੜਾ ਉੱਚਾ ਸੀ ਜਦੋਂ ਅਸੀਂ ਬਰਿਕਸ ਦੇ ਮੋਹਰੀ ਮੁੱਲਕ ਬਣੇ ਅਤੇ ਸਾਰਕ ਖੇਤਰ ਦੇ ਸਭ ਤੋਂ ਮਹੱਤਵਪੂਰਣ ਅਤੇ ਸਭ ਤੋਂ ਵਰਿਸ਼ਠ ਦੇਸ਼ ਦੇ ਤੌਰ ’ਤੇ ਉੱਭਰੇ। ਆਸੀਆਨ (ASEAN) ਅਤੇ ਏਸ਼ੀਆ – ਪੈਸੇਫ਼ਿਕ (Asia – Pacific) ਦੇ ਵਿੱਚ ਸਾਡੀਆਂ ਗਤੀਵਿਧੀਆਂ ਆਦਿ ਸਭ ਸ਼੍ਰੀਮਾਨ ਮੋਦੀ ਦੇ ਆਉਣ ਤੋਂ ਪਹਿਲਾਂ ਵਾਪਰੀਆਂ। ਸਗੋਂ ਅਸੀਂ ਤਾਂ ਉਹਨਾਂ ਦੇ ਇਸ ਗੱਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀਆਂ ਇਹਨਾਂ ਪ੍ਰਾਪਤੀਆਂ ਨੂੰ ਗੁਆਇਆ ਨਹੀਂ, ਪਰ ਇਹ ਦੇਖਦਿਆਂ ਕਿ ਜਦੋਂ ਰਾਸ਼ਟਰਪਤੀ ਟਰੰਪ ਇਥੇ ਸਨ ਤਾਂ ਦਿੱਲੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਸੀ ਅਤੇ ਦਿੱਲੀ ਤੋਂ ਇਲਾਵਾ ਵੀ ਹੋਰ ਜਗ੍ਹਾ ਕੀ ਕੁਝ ਵਾਪਰ ਰਿਹਾ ਹੈ, ਮੈਂ ਉਮੀਦ ਕਰਦਾ ਹਾਂ, ਕਿ ਉਸ ਦੇ ਕਾਰਨ ਅਸੀਂ ਕਿਤੇ ਆਪਣਾ ਉਹ ਅਕਸ ਨਾ ਗੁਆ ਰਹੇ ਹੋਈਏ।

ਇਹ ਇੱਕ ਦਿਲਚਸਪ ਗੱਲ ਹੈ ਕਿ ਜਦੋਂ ਰਾਸ਼ਟਰਪਤੀ ਟਰੰਪ ਨੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ, ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਤਾਂ ਧੰਨਵਾਦ ਕੀਤਾ ਪਰ ਮਹਾਤਮਾ ਗਾਂਧੀ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ?

ਇਹ ਬਹੁਤ ਹੀ ਮੰਦਭਾਗਾ ਹੈ। ਜਾਂ ਤਾ ਕਿਸੇ ਨਾ ਰਾਸ਼ਟਰਪਤੀ ਟਰੰਪ ਨੂੰ ਇਸ ਬਾਰੇ ਬਰੀਫ਼ ਨਹੀਂ ਕੀਤਾ, ਤੇ ਜਾਂ ਉਸ ਮਹਾਨ ਆਤਮਾ ਜਿਸ ਨੂੰ ਤਮਾਮ ਦੁਨੀਆ ਪੂਜਦੀ ਹੈ, ਉਸ ਦਾ ਵਿਜ਼ਨ ਇਸ ਦੇ ਮਨ ਮਸ਼ਤਿਸ਼ਕ ਤੋਂ ਪਰੇ ਦੀ ਗੱਲ ਹੈ। ਜਿਸ ਤਰ੍ਹਾਂ ਦੀ ਰਾਜਨੀਤੀ ਦਾ ਟਰੰਪ ਮੁਦੱਈ ਹੈ, ਉਸ ਤੋਂ ਇਹ ਸਾਫ਼ ਤੌਰ ’ਤੇ ਜਾਹਿਰ ਹੋ ਜਾਂਦਾ ਹੈ ਕਿ ਉਸ ਨੂੰ ਮਹਾਤਮਾ ਗਾਂਧੀ ਨਾਲ ਤੇ ਉਹਨਾਂ ਦੀ ਸੋਚ ਦੇ ਨਾਲ ਕੋਈ ਵੀ ਲਗਾਵ ਨਹੀਂ ਹੈ।

ਤੁਸੀਂ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ਨੂੰ ਕਿਸ ਦਿਸ਼ਾ ’ਚ ਅੱਗੇ ਵੱਧਦਾ ਦੇਖ ਰਹੇ ਹੋ, ਖਾਸ ਤੌਰ ’ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਉਹ ਦੇਸ਼ ਭਾਰਤ ਦੀ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ਦੇ ਕੇਂਦਰ ਬਿੰਦੂ ਹੈ?

ਖੈਰ, ਮੈਂ ਇਸ ਬਾਰੇ ਨਹੀਂ ਜਾਣਦਾ ਕਿ...ਕੀ ਅਸੀਂ ਪਾਕਿਸਤਾਨ ਦੇ ਨਾਲ ਲੜਨਾ ਚਾਹੁੰਦੇ ਹਾਂ, ਕੀ ਅਸੀਂ ਪਾਕਿਸਤਾਨ ਨੂੰ ਮਸਲ ਕੇ ਰੱਖ ਦੇਣਾ ਚਾਹੁੰਦੇ ਹਾਂ ਜਾਂ ਅਸੀਂ ਪਾਕਿਸਤਾਨ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦੇ ਹਾਂ ਜਾਂ ਆਪਣੇ ਆਪ ਨੂੰ ਪਾਕਿਸਤਾਨ ਤੋਂ ਬਚਾਉਣਾ ਚਾਹੁੰਦੇ ਹਾਂ।

ਅਕਸਰ ਅਜਿਹੇ ਦਾਅਵੇ ਕੀਤੇ ਜਾਂਦੇ ਹਨ ਕਿ ਜੰਮੂ ਅਤੇ ਕਸ਼ਮੀਰ ਵਿੱਚੋਂ ਅਨੁਛੇਦ 370 ਦਾ ਖਾਤਮਾ ਕਰਨ ਤੋਂ ਬਾਅਦ, ਭਾਰਤ ਸਰਕਾਰ ਪਾਕਿਸਤਾਨ ਮਕਬੂਜਾ ਕਸ਼ਮੀਰ ਨੂੰ ਮੁੜ ਹਾਸਲ ਕਰੇਗੀ। ਕੀ ਤੁਹਾਨੂੰ ਇਹਨਾਂ ਦਾਅਵਿਆਂ ’ਚ ਕੋਈ ਤੰਤ ਪ੍ਰਤੀਤ ਹੁੰਦਾ ਹੈ?

ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਇਉਂ ਨਾ ਕਰੋ। ਤੁਸੀਂ ਸਾਨੂੰ ਇਸ ਗੱਲ ਦੀਆਂ ਧਮਕੀਆਂ ਕਿਉਂ ਦੇ ਰਹੇ ਹੋ ਕਿ ਅਸੀਂ ਇਹ ਕਰਾਂਗੇ ਜਾਂ ਅਸੀਂ ਉਹ ਕਰਾਂਗੇ? ਜੇ ਵਾਕਿਆ ਹੀ ਤੁਸੀਂ ਕੁਝ ਕਰਨਾ ਹੈ ਤਾਂ ਬਸ ਜਾਓ ਤੇ ਕਰ ਵਿਖਾਓ। ਅਸੀਂ ਸੰਸਦ ਦੇ ਵਿੱਚ ਇੱਕ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਸੀ। ਇਸ ਮਤੇ ਨੂੰ ਪੜੋ, ਅੱਗੇ ਵੱਧੋ ਤੇ ਕਰ ਵਿਖਾਓ। ਪਰ ਸਾਨੂੰ ਇਸ ਤੋਂ ਅੱਗਲੇ ਕਦਮ ਵਾਰੇ ਵੀ ਜ਼ਰੂਰ ਸੋਚ ਲੈਣਾ ਚਾਹੀਦਾ ਹੈ। ਜਦ ਤੁਸੀਂ ਪਾਕਿ ਮਕਬੂਜਾ ਕਸ਼ਮੀਰ ਨੂੰ ਮੁੜ ਜਿੱਤ ਲਓਗੇ ਤਾਂ ਉਸ ਤੋਂ ਬਾਅਦ ਉਥੇ ਦੇ ਲੋਕਾਂ ਦਾ ਕੀ ਕਰੋਂਗੇ? ਕੀ ਉਹ ਸਾਡੇ ਮੁੱਲਕ ਦੇ ਚੰਗਾ, ਦੋਸਤੀ ਪਸੰਦ ਨਾਗਰਿਕ ਬਨਣਗੇ ਜਾਂ ਫ਼ਿਰ ਸਾਡੇ ਲਈ ਇੱਕ ਸਿਆਪੇ ਦਾ ਸਬੱਬ ਬਣਨਗੇ?

ਦੱਖਣੀ ਏਸ਼ੀਆ ਖਿੱਤੇ ਦੀ ਗੱਲ ਕਰੀਏ, ਤਾਂ ਕੀ ਤੁਹਨੂੰ ਲੱਗਦਾ ਹੈ ਕਿ ਅਸੀਂ ਤਰੱਕੀ ਕੀਤੀ ਹੈ?

ਖੈਰ, ਸਾਰਕ (SAARC) ਤਾਂ ਅਲੋਪ ਹੀ ਹੋ ਗਈ ਹੈ। ਮੇਰੇ ਸੋਚਣ ਮੁਤਾਬਿਕ, ਜਿਸ ਕਿਸਮ ਦਾ ਵਿਸ਼ਵਾਸ਼ ਅਤੇ ਸੰਜੀਦਾ ਹਿਮਾਇਤ ਸਾਨੂੰ ਆਪਣੇ ਪੜੋਸ ਵਿੱਚੋਂ ਹਾਸਲ ਕਰਨਾ ਚਾਹੀਦਾ ਸੀ, ਉਸ ਵਿੱਚ ਕਈ ਸੰਕੋਚ, ਝਾਕੇ ਅਤੇ ਰੁਕਾਵਟਾਂ ਹਨ। ਅਤੇ ਇਹ ਮੰਦਭਾਗਾ ਹੈ। ਪਰ ਜੇ ਸਾਡੇ ਸਬੰਧ ਅੱਛੇ ਬਣੇ ਰਹਿੰਦੇ ਹਨ ਤਾਂ ਅਤੇ ਅਸੀਂ ਸਾਰੇ ਇਹਨਾਂ ਜਸ਼ਨ ਮਨਾਉਂਦੇ ਹਾਂ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤੇ ਕਿ ਇਸ ਦਾ ਸਿਹਰਾ ਕਿਸ ਨੂੰ ਦਿੱਤਾ ਜਾ ਰਿਹਾ ਹੈ ਤਾਂ ਉਹ ਸਾਡੇ ਲਈ ਸਭ ਤੋਂ ਬਿਹਤਰ ਹੋਵੇਗਾ।

ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੇ ਟੀਚੇ ਕੀ ਹੋਣੇ ਚਾਹੀਦੇ ਹਨ?

ਖੈਰ ਸਭ ਤੋਂ ਪਹਿਲਾਂ ਤਾਂ ਇੱਕ ਵਿਦੇਸ਼ ਨੀਤੀ ਦੇ ਹੋਣ ਵਾਸਤੇ...ਵਿਦੇਸ਼ ਨੀਤੀ ਹੋਣੀ ਚਾਹੀਦੀ ਹੈ ਸਾਡੇ ਆਪਣੇ ਹਿੱਤਾਂ ਅਤੇ ਮੁਫ਼ਾਦਾਂ ਦੀ ਪੂਰਤੀ ਵਾਸਤੇ ਤੇ ਉਹਨਾਂ ਨੂੰ ਅੱਗੇ ਵਧਾਉਣ ਲਈ। ਸਾਡੀ ਵਿਦੇਸ਼ ਨੀਤੀ ਦਾ ਦਾਰਸ਼ਨਿਕ ਤੱਤ ਤਾਂ ਹਮੇਸ਼ਾ ਤੋਂ ਹੀ ਦੁਨੀਆਂ ਵੱਲੋਂ ਸਰਾਹਿਆ ਗਿਆ ਹੈ। ਇਹ ਸੱਚ ਹੈ ਕਿ ਅਸੀਂ ਰੂਸ, ਅਮਰੀਕਾ, ਜਾਂ ਚੀਨ ਦੀ ਤਰਾਂ ਇੱਕ ਮਹਾਨ ਸੈਨਿਕ ਸ਼ਕਤੀ ਤਾਂ ਨਹੀਂ ਬਣ ਸਕਦੇ। ਪਰ ਅਸੀਂ ਸਭਿਆਚਾਰਕ ਪ੍ਰਭਾਵ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਕਿਤੇ ਵੱਡੀ ਤਾਕਤ ਬਣ ਸਕਦੇ ਹਾਂ। ਅਸੀਂ ਇਸ ਚੀਜ਼ ਨੂੰ ਆਪਣਾ ਮੰਤਵ ਕਿਉਂ ਨਹੀਂ ਬਣਾਉਂਦੇ? ਇਹ ਗੱਲ ਗੱਲ ’ਤੇ ਅਤੇ ਬਿੰਦੇ ਝੱਟੇ ਹਿੱਕ ਥਾਪੜਨਾ ਕੋਈ ਬਹੁਤ ਵੱਧੀਆ ਗੱਲ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.