ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਭਲਕੇ ਚੋਣ ਨਤੀਜੇ ਐਲਾਨੇ ਜਾਣਗੇ। ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਸੱਦੀ ਗਈ ਹੈ। ਸਿੱਧੂ ਵੱਲੋਂ ਇਹ ਮੀਟਿੰਗ ਸ਼ਾਮ 5 ਵਜੇ ਚੰਡੀਗੜ੍ਹ ਵਿਖੇ ਕਾਂਗਰਸ ਭਵਨ ਵਿੱਚ ਸੱਦੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਸਾਰੇ ਚੁਣੇ ਜਾਣ ਵਾਲੇ ਨਵੇਂ ਵਿਧਾਇਕਾਂ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਜਿਕਰਯੋਗ ਹੈ ਕਿ ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਸਿੰਗ ਬਲੀਏਵਾਲ ਵੱਲੋਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਪ੍ਰਿਤਪਾਲ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਹਾਊਸ ਤੋਂ ਸ਼ੋਅ ਚੱਲੇਗਾ।
-
It has been decided that the First Congress Legislative Party meeting will be held on 10th March at PPCC office (Congress Bhawan, Sector 15) at 5PM. All newly elected Punjab Congress MLAs are requested to attend: Punjab Congress chief Navjot Singh Sidhu#PunjabElections2022 pic.twitter.com/qWuDzpFlM8
— ANI (@ANI) March 9, 2022 " class="align-text-top noRightClick twitterSection" data="
">It has been decided that the First Congress Legislative Party meeting will be held on 10th March at PPCC office (Congress Bhawan, Sector 15) at 5PM. All newly elected Punjab Congress MLAs are requested to attend: Punjab Congress chief Navjot Singh Sidhu#PunjabElections2022 pic.twitter.com/qWuDzpFlM8
— ANI (@ANI) March 9, 2022It has been decided that the First Congress Legislative Party meeting will be held on 10th March at PPCC office (Congress Bhawan, Sector 15) at 5PM. All newly elected Punjab Congress MLAs are requested to attend: Punjab Congress chief Navjot Singh Sidhu#PunjabElections2022 pic.twitter.com/qWuDzpFlM8
— ANI (@ANI) March 9, 2022
ਲਗਾਤਾਰ ਬਲੀਏਵਾਲ ਚੋਣ ਨਤੀਜਿਆਂ ਨੂੰ ਲੈਕੇ ਵਿਰੋਧੀਆਂ ਨੂੰ ਤਾੜਨਾ ਕਰ ਰਹੇ ਹਨ। ਇਸਦੇ ਨਾਲ ਹੀ ਬਲੀਏਵਾਲ ਨੇ ਬੀਤੀ ਰਾਤ ਸਿਸਵਾਂ ਫਾਰਮ ਹਾਊਸ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਾਮਿਲ ਹੋਏ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲੈਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਜਿਸ ਤੋਂ ਬਾਅਦ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਅਤੇ ਆਪ ਦੇ ਵਿਧਾਇਕ ਪੰਜਾਬ ਲੋਕ ਕਾਂਗਰਸ ਜਾਂ ਭਾਜਪਾ ਵਿੱਚ ਜਾ ਸਕਦੇ ਹਨ।
ਇਸ ਦੇ ਨਾਲ ਹੀ ਪਿਛਲੇ ਦਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਨੂੰ ਲੈਕੇ ਸਿਆਸੀ ਪੰਡਿਤ ਕਈ ਤਰ੍ਹਾਂ ਦੇ ਮਾਇਨੇ ਕੱਢ ਰਹੇ ਹਨ।
ਇਸ ਸਾਰੀ ਚਰਚਾ ਦੌਰਾਨ ਪੰਜਾਬ ਕਾਂਗਰਸ ਨਵੇਂ ਚੁਣੇ ਵਿਧਾਇਕਾਂ ਨੂੰ ਸਿਆਸੀ ਖਰੀਦੋ ਫਰੋਖਤ ਤੋਂ ਦੂਰ ਰੱਖਣਾ ਚਾਹੁੰਦੀ ਹੈ। ਜਿਸਦੇ ਚੱਲਦੇ ਵੱਡੇ ਪੱਧਰ ਉੱਪਰ ਚਰਚਾ ਚੱਲ ਰਹੀ ਹੈ ਕਿ ਉਹ ਆਪਣੇ ਨਵੇਂ ਚੁਣੇ ਜਾਣ ਵਾਲੇ ਵਿਧਾਇਕਾਂ ਨੂੰ ਰਾਜਸਥਾਨ ਜਾਂ ਛੱਤੀਸਗੜ੍ਹ ਵਿੱਚ ਰੱਖ ਸਕਦੀ ਹੈ। ਫਿਲਹਾਲ ਇੰਨ੍ਹਾਂ ਚਰਚਾਵਾਂ ਦੌਰਾਨ ਕਾਂਗਰਸ ਵੱਲੋਂ ਭਲਕੇ ਨਵੇਂ ਚੁਣੇ ਜਾਣ ਵਾਲੇ ਵਿਧਾਇਕਾਂ ਨੂੰ ਪੰਜਾਬ ਕਾਂਗਰਸ ਭਵਨ ਵਿਖੇ ਮੀਟਿੰਗ ਲਈ ਬੁਲਾਇਆ ਹੈ।
ਇਹ ਵੀ ਪੜ੍ਹੋ: ਨਤੀਜਿਆਂ ਤੋਂ ਪਹਿਲਾਂ ਭਗਵੰਤ ਮਾਨ ਦਾ ਵੱਡਾ ਬਿਆਨ, ਕੀਤੇ ਸਾਰੇ ਹੈਰਾਨ