ਚੰਡੀਗੜ੍ਹ: ਅੱਜ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਪੈ ਰਹੀਆਂ ਹਨ। 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਇਸ ਚੋਣ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ।
10 ਵਜੇ ਤੱਕ ਪੰਜਾਬ ਭਰ ਵਿੱਚ ਕਿੰਨੀ ਫੀਸਦ ਵੋਟਿੰਗ:
ਸਵੇਰ ਦੇ 10 ਵਜੇ ਤੱਕ ਸੰਗਰੂਰ ਦੇ ਸੁਨਾਮ ਵਿੱਚ 13 ਫੀਸਦ, ਲੋਗੋਂਵਾਲ ਵਿੱਚ 21.88 , ਲਹਿਰਾਗਾਗਾ ਵਿੱਚ 20.02, ਭਵਾਨੀਗੜ੍ਹ ਵਿੱਚ 17.30 ਫੀਸਦ, ਧੂਰੀ 16.07, ਅਹਿਮਦਗੜ੍ਹ ਵਿੱਚ 14.54 ਫੀਸਦ, ਅਮਰਗੜ੍ਹ ਵਿੱਚ 25.42 ਫੀਸਦ, ਮਲੇਰਕੋਟਲਾ ਵਿੱਚ 14.00 ਫੀਸਦ ਵੋਟਰਾਂ ਨੇ ਵੋਟ ਪਾਈ। ਸੰਗਰੂਰ ਵਿੱਚ ਕੁਲ ਵੋਟਿੰਗ 14.25 ਫੀਸਦ ਹੋਈ।
ਸਵੇਰ ਦੇ 10 ਵਜੇ ਤੱਕ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ 'ਚ 13 ਫੀਸਦ, ਬੰਗਾ ਵਿੱਚ 15.19 ਫੀਸਦ, ਰਾਹੋਂ ਵਿੱਚ 19.78 ਫੀਸਦ ਵੋਟਿੰਗ ਹੋਈ। ਸ਼ਹੀਦ ਭਗਤ ਸਿੰਘ ਨਗਰ 'ਚ ਕੁੱਲ ਵੋਟਿੰਗ 15.02 ਫੀਸਦ ਹੋਈ।
ਫ਼ਰੀਦਕੋਟ ਵਿੱਚ 10 ਵਜੇ ਤੱਕ 13.50 ਫੀਸਦ, ਜੈਤੋ ਵਿੱਚ 18 ਫੀਸਦ ਪੋਲਿੰਗ ਹੋ ਗਈ ਹੈ।
ਮੋਗਾ ਦੇ ਬੰਧਨੀ ਕਲਾਂ ਵਿੱਚ 10 ਵਜੇ ਤੱਕ 28 ਫੀਸਦ, ਨਿਹਾਲ ਸਿੰਘ ਵਾਲਾ ਵਿੱਚ 22.62 ਫੀਸਦ ਅਤੇ ਕੋਟ ਇਸੇ ਖਾਨ ਵਿੱਚ 24.58 ਫੀਸਦ ਪੋਲਿੰਗ ਹੋ ਗਈ ਹੈ।
ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ 20 ਫੀਸਦ ਵੋਟਿੰਗ ਹੋ ਗਈ ਹੈ। ਚੋਣਾਂ ਸ਼ਾਤੀ ਪੂਰਵਕ ਹੋ ਹਰੀਆਂ ਹਨ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਹੈ। ਅਜਨਾਲਾ ਵਿੱਚ ਪਹਿਲੇ 2 ਘੰਟਿਆਂ ਵਿੱਚ 17 ਫੀਸਦ ਵੋਟਾਂ ਪੋਲ ਹੋਈਆਂ ਹਨ।
ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 25 ਫੀਸਦ, ਜਲਾਲਾਬਾਦ ਵਿੱਚ 19.5 ਫੀਸਦ, ਅਬੋਹਰ ਵਿੱਚ 13 ਫੀਸਦ ਅਤੇ ਅਰਨੀਵਾਲ ਵਿੱਚ 27 ਫੀਸਦ ਪੋਲਿੰਗ ਹੋ ਚੁੱਕੀ ਹੈ।
ਮੋਹਾਲੀ ਦੇ ਖਰੜ 'ਚ 10 ਫੀਸਦ, ਨਯਾ ਗਾਓ 'ਚ 17 ਫੀਸਦ, ਕੁਰਾਲੀ ਵਿੱਚ 13 ਫੀਸਦ, ਲਾਲਰੂ ਵਿੱਚ 19.69 ਫੀਸਦ, ਡੇਰਾਬੱਸੀ ਵਿੱਚ 14.48 ਫੀਸਦ, ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਵਿੱਚ 12 ਫੀਸਦ, ਬਨੂਰ ਵਿੱਚ 15 ਫੀਸਦ, ਜ਼ੀਰਕਪੁਰ ਵਿੱਚ 12 ਫੀਸਦ, ਐਸਏਐਸ ਦੇ ਵਾਰਡ ਨੰਬਰ 26 ਤੋਂ 50 ਵਿੱਚ 13 ਫੀਸਦ ਪੋਲਿੰਗ ਹੋ ਗਈ ਹੈ।
ਪਟਿਆਲਾ ਦੇ ਸਮਾਣਾ ਵਿੱਚ 14.69 ਫੀਸਦ, ਨਾਭਾ ਵਿੱਚ 16 ਫੀਸਦ, ਪਾਤੜਾਂ ਵਿੱਚ 13.5 ਫੀਸਦ, ਰਾਜਪੁਰਾ 'ਚ 14 ਫੀਸਦ ਵੋਟਰਾਂ ਨੇ ਪੋਲਿੰਗ ਕਰ ਦਿੱਤੀ ਹੈ।
ਰੂਪਨਗਰ ਦੇ ਨੰਗਲ ਵਿੱਚ 14 ਫੀਸਦ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 18 ਫੀਸਦ ਵੋਟਿੰਗ ਹੋ ਗਈ ਹੈ। ਕੀਰਤਪੁਰ ਸਾਹਿਬ ਵਿੱਚ 27.40 ਫੀਸਦ ਵੋਟਰਾਂ ਨੇ ਵੋਟਿੰਗ ਕਰ ਦਿੱਤੀ ਹੈ।
ਲੁਧਿਆਣਾ ਦੇ ਜਗਰਾਂਓ ਵਿੱਚ ਹੁਣ ਤੱਕ 13 ਫੀਸਦ ਵੋਟਰਾਂ ਵੋਟ ਪਾ ਦਿੱਤੀ ਹੈ। ਪਾਇਲ ਵਿੱਚ 14.6 ਫੀਸਦ, ਸਾਹਣੇਵਾਲ ਵਿੱਚ ਹੁਣ ਤੱਕ 16.81 ਫੀਸਦ ਵੋਟਰਾਂ ਨੇ ਆਪਣੀ ਵੋਟ ਪਾ ਦਿੱਤੀ ਹੈ। ਲੁਧਿਆਣਾ ਦੇ ਦਾਖਾ ਦੇ ਵਾਰਡ ਨੰਬਰ 8 ਵਿੱਚ 16.17 ਫੀਸਦ ਵੋਟਰਾਂ ਨੇ ਵੋਟ ਪਾ ਦਿੱਤੀ ਹੈ। ਇੱਥੋਂ ਦੇ ਦੋਰਾਹਾ ਵਿੱਚ 17 ਫੀਸਦ ਵੋਟਿੰਗ ਹੋ ਗਈ ਹੈ। ਰਾਏਕੋਟ ਵਿੱਚ 20 ਫੀਸਦ ਪੋਲਿੰਗ ਹੋ ਗਈ ਹੈ।
12 ਵਜੇ ਤੱਕ ਵੋਟਿੰਗ
ਦੁਪਹਿਰ ਦੇ 12 ਵਜੇ ਤੱਕ ਸੰਗਰੂਰ ਦੇ ਸੁਨਾਮ ਵਿੱਚ 31 ਫੀਸਦ, ਅਹਿਮਦਗੜ੍ਹ ਵਿੱਚ 34.60 ਫੀਸਦ ਵੋਟਿੰਗ ਹੋ ਗਈ ਹੈ।
ਦੁਪਹਿਰ ਦੇ 12 ਵਜੇ ਤੱਕ ਫ਼ਰੀਦਕੋਟ ਜ਼ਿਲ੍ਹੇ ਵਿੱਚ 32 ਫੀਸਦ, ਜੈਤੋ ਵਿੱਚ 34 ਫੀਸਦ, ਕੋਟਕਪੁਰਾ ਵਿੱਚ 32 ਫੀਸਦ ਵੋਟਿੰਗ ਹੋ ਗਈ ਹੈ।
ਦੁਪਹਿਰ ਦੇ 12 ਵਜੇ ਤੱਕ ਫ਼ਰੀਦਕੋਟ ਜ਼ਿਲ੍ਹੇ ਵਿੱਚ 32 ਫੀਸਦ, ਜੈਤੋ ਵਿੱਚ 34 ਫੀਸਦ, ਕੋਟਕਪੁਰਾ ਵਿੱਚ 32 ਫੀਸਦ ਵੋਟਿੰਗ ਹੋ ਗਈ ਹੈ।
ਦੁਪਹਿਰ ਦੇ 12 ਵਜੇ ਤੱਕ ਬਰਨਾਲਾ ਦੇ ਭਦੌੜ 'ਚ 47 ਫੀਸਦ, ਤਪਾ ਨਗਰ 'ਚ 43 ਫੀਸਦ ਵੋਟਿੰਗ ਹੋਈ।
ਦੁਪਹਿਰ ਦੇ 12 ਵਜੇ ਤੱਕ ਕਪੂਰਥਲਾ ਵਿੱਚ 33.37 ਫੀਸਦ, ਸੁਲਤਾਨਪੁਰ ਲੋਧੀ ਵਿੱਚ 37.75 ਫੀਸਦ ਵੋਟਿੰਗ ਹੋਈ ਹੈ। ਕਪੂਰਥਲਾ ਵਿੱਚ ਕੁੱਲ 34.06 ਫੀਸਦ ਵੋਟਿੰਗ ਹੋਈ।
ਦੁਪਹਿਰ ਦੇ 12 ਵਜੇ ਤੱਕ ਮਾਨਸਾ ਵਿੱਚ 38.50 ਫੀਸਦ, ਬੁਢਲਾਡਾ ਵਿੱਚ 45.00 ਫੀਸਦ, ਬਰੇਟਾ ਵਿੱਚ 39.10 ਫੀਸਦ, ਬੋਹਾ ਵਿੱਚ 55.00 ਫੀਸਦ, ਜੋਗਾ ਵਿੱਚ 61.81 ਫੀਸਦ ਵੋਟਿੰਗ ਹੋਈ ਹੈ। ਮਾਨਸਾ ਵਿੱਚ ਕੁੱਲ 47.88 ਫੀਸਦ ਵੋਟਿੰਗ ਹੋਈ।
ਦੁਪਹਿਰ ਦੇ 12 ਵਜੇ ਤੱਕ ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ 50.21 ਫੀਸਦ, ਕੋਟ ਇਸੇ ਖਾਨ ਵਿੱਚ 50.08 ਫੀਸਦ, ਬੱਧਨੀ ਕਲਾਂ ਵਿੱਚ 57.7 ਫੀਸਦ ਵੋਟਿੰਗ ਹੋ ਗਈ ਹੈ।
ਦੁਪਹਿਰ ਦੇ 2 ਵਜੇ ਤੱਕ ਵੋਟਿੰਗ
ਦੁਪਹਿਰ ਦੇ 2 ਵਜੇ ਤੱਕ ਫ਼ਰੀਦਕੋਟ ਵਿੱਚ 51.60 ਫੀਸਦੀ, ਜੈਤੋ ਵਿੱਚ 51.55 ਫੀਸਦੀ, ਕੋਟਕਪੂਰਾ ਵਿੱਚ 52.34 ਫੀਸਦੀ ਵੋਟਿੰਗ ਹੋਈ।
ਦੁਪਹਿਰ ਦੇ 2 ਵਜੇ ਤੱਕ ਬਠਿੰਡਾ ਵਿੱਚ 66.93 ਫੀਸਦ ਵੋਟਿੰਗ ਹੋ ਗਈ ਹੈ।
ਦੁਪਹਿਰ ਦੇ 2 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ 57 ਫੀਸਦ, ਨੰਗਲ ਵਿੱਚ 55 ਫੀਸਦ, ਕੀਰਤਪੁਰ ਸਾਹਿਬ 76 ਫੀਸਦ ਵੋਟਿੰਗ ਕੀਤੀ ਹੈ।
ਦੁਪਹਿਰ ਦੇ 2 ਵਜੇ ਤੱਕ ਮੋਗਾ ਦੇ ਕੋਟ ਇਸੇ ਖਾਨ ਵਿੱਚ 66.63 ਫੀਸਦ, ਬੰਧਨੀ ਕਲਾਂ ਵਿੱਚ 75.18 ਫੀਸਦ, ਨਿਹਾਲ ਸਿੰਘ ਵਾਲਾ ਵਿੱਚ 73.37 ਫੀਸਦ ਵੋਟਿੰਗ ਹੋਈ ਹੈ।
ਦੁਪਹਿਰ ਦੇ 2 ਵਜੇ ਤੱਕ ਤਰਨ ਤਾਰਨ ਦੇ ਭਿੱਖੀਵਿੰਡ ਵਿੱਚ 60 ਫੀਸਦ ਵੋਟਿੰਗ ਹੋ ਗਈ ਹੈ।
ਦੁਪਹਿਰ ਦੇ 2 ਵਜੇ ਤੱਕ ਕਪੂਰਥਲਾ ਵਿੱਚ 49.44 ਫੀਸਦ, ਸੁਲਤਾਨਪੁਰ ਲੋਧੀ ਵਿੱਚ 58.47 ਫੀਸਦ ਵੋਟਿੰਗ ਹੋਈ ਹੈ।
ਜ਼ਿਕਰਯੋਗ ਹੈ ਕਿ ਨਗਰ ਨਿਗਮ 2021 ਦੀ ਚੋਣ ਬਠਿੰਡਾ ਵਿੱਚ ਸਭ ਤੋਂ ਵਧ ਹੋਈਆਂ ਹਨ ਤੇ ਸਭ ਤੋਂ ਘੱਟ ਵੋਟਿੰਗ ਮੋਹਾਲੀ ਵਿੱਚ ਹੋਈ ਹੈ।