ਚੰਡੀਗੜ੍ਹ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਜਿੱਥੇ ਪਿਛਲੇ ਕਈ ਦੀਨਾਂ ਤੋਂ ਕਿਸਾਨਾਂ ਨਾਲ ਧਰਨਾ ਲਈ ਬੈਠੇ ਹਨ। ਉਥੇ ਹੀ ਮੰਗਲਵਾਰ ਨੂੰ ਕਿਸਾਨਾਂ ਨਾਲ ਉਣਾ ਨੇ ਚੰਡੀਗੜ੍ਹ ਮਟਕਾ ਚੋਕ ਵਿੱਖੇ ਸ਼ਾਂਤੀਪੂਰਨ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਵਿੱਚ ਜੋ ਕੁੱਝ ਬੋਲਿਆ ਗਿਆ ਉਹ ਬੜਾ ਗਲਤ ਹੈ।
ਜੇਲ੍ਹ ਵਿੱਚ ਬੰਦ ਅਤੇ ਲਾਪਤਾ ਨੌਜਵਾਨਾਂ ਬਾਰੇ ਬੋਲਦਿਆਂ ਰਾਜੇਵਾਲ ਨੇ ਕਿਹਾ ਕਿ ਇਸ ਵਾਸਤੇ ਵਕੀਲਾਂ ਦੀ ਇੱਕ ਟੀਮ ਤਿਆਰ ਕੀਤੀ ਗਈ ਹੈ ਜੋ ਲਗਾਤਾਰ ਇਸ ਨੂੰ ਦੇਖ ਰਹੀਂ ਹੈ। ਉਨ੍ਹਾਂ ਕਿਹਾ ਕਿ ਛੇ ਨੌਜਵਾਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਤਕਰੀਬਨ 122 ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ 25 ਦੇ ਕਰੀਬ ਲੋਕ ਗਾਇਬ ਹਨ। ਇਸ ਮੌਕੇ ਵੱਡੀ ਤਾਦਾਦ ਵਿੱਚ ਲੋਕ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ।
ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹੁਣ ਸਿਰਫ਼ ਕਿਸਾਨਾਂ ਦਾ ਅੰਦੋਲਨ ਨਹੀਂ ਬਲਕਿ ਲੋਕਾਂ ਦਾ ਅੰਦੋਲਨ ਬਣ ਗਿਆ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਹ ਬੈਠਕ ਤੋਂ ਸਿਰਫ਼ ਇੱਕ ਫੋਨ ਕਾਲ ਦੀ ਦੂਰੀ 'ਤੇ ਹਨ ਪਰ ਸਾਨੂੰ ਅਜੇ ਤੱਕ ਉਨ੍ਹਾਂ ਦਾ ਨੰਬਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਮਿਲ ਜਾਵੇ ਤਾਂ ਉਨ੍ਹਾਂ ਲੋਕਾਂ ਦੇ ਫ਼ੋਨ ਕੜੇ ਦੀ ਝੜੀ ਲੱਗ ਜਾਵੇਗੀ, ਜੋ ਖੇਤੀ ਕਾਨੂੰਨ ਵਾਪਸ ਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਕਹਿਣਗੇ। ਉੱਥੇ ਹੀ ਵਿਦੇਸ਼ੀ ਕਲਾਕਾਰਾਂ ਵੱਲੋਂ ਅੰਦੋਲਨ ਨੂੰ ਦਿੱਤੇ ਜਾ ਰਹੇ ਸਮਰਥਨ ਦਾ ਵੀ ਬਲਬੀਰ ਸਿੰਘ ਰਾਜੇਵਾਲ ਨੇ ਸਵਾਗਤ ਕੀਤਾ।