ਫਰੀਦਕੋਟ: ਸ਼ਹਿਰ 'ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਅਤੇ ਇੱਥੇ ਵਰਤੇ ਜਾ ਰਹੇ ਮੈਟੀਰੀਅਲ ਦੀ ਗੁਣਵਕਤਾ ਚੈਕ ਕਰਨ ਇੰਟਲਾਕਿੰਗ ਟਾਈਲਾਂ ਦੇ ਸੈਂਪਲ ਲਏ ਅਤੇ ਇਸ ਦੇ ਨਾਲ ਹੀ ਸਿਵਲ ਹਸਪਤਾਲ ਸੰਜੇ ਨਗਰ ਅਤੇ ਮੇਨ ਵਾਟਰ ਵਰਕਸ ਫਰੀਦਕੋਟ ਦੀ ਚੈਕਿੰਗ ਕੀਤੀ ਗਈ।
ਸ਼ਹਿਰ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਰਫਤਾਰ ਅਤੇ ਗੁਣਵੱਤਾ ਜਾਂਚਣ ਲਈ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਤਹਿਤ ਉਹਨਾਂ ਸਿਵਲ ਹਸਪਤਾਲ ਅੰਦਰ ਚਲ ਰਹੇ ਇੰਟਰਲੋਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਇੰਟਰਲੋਕਿੰਗ ਟਾਈਲਾਂ ਦੀ ਗੁਣਵਕਤਾ ਜਾਂਚਨ ਲਈ ਕੁਝ ਟਾਈਲਾਂ ਵੀ ਕਬਜ਼ੇ ਵਿਚ ਲਈਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਸੰਜੇ ਨਗਰ ਫਰੀਦਕੋਟ ਵਿਚ ਚੱਲ ਰਹੇ ਸੀਵਰੇਜ ਸਿਸਟਮ ਦੇ ਕੰਮ ਦਾ ਜਾਇਜ਼ਾ ਲਿਆ ਇਸ ਦੇ ਨਾਲ ਹੀ ਫਰੀਦਕੋਟ ਸ਼ਹਿਰ ਨੂੰ ਪੀਣ ਵਾਲਾ ਸਾਫ ਪਾਣੀ ਮੁੱਹਈਆ ਕਰਵਾਉਣ ਵਾਲੇ ਮੇਨ ਵਾਟਰ ਵਰਕਸ ਦਾ ਵੀ ਜਾਇਜ਼ਾ ਲਿਆ ਜਿਸ 'ਤੇ ਪਾਈਆਂ ਗਈਆਂ ਉਣਤਾਈਆਂ ਨੂੰ ਜਲਦ ਦੂਰ ਕਰਨ ਲਈ ਵਿਭਾਗ ਨੂੰ ਹਦਾਇਤ ਕੀਤੀ।
ਇਹ ਵੀ ਪੜੋ: ਨਿਗਮਬੋਧ ਘਾਟ 'ਤੇ ਹੋਵੇਗਾ ਜੇਟਲੀ ਦਾ ਅੰਤਿਮ ਸਸਕਾਰ
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਮੇਨ ਵਾਟਰ ਵਰਕਸ ਦੀ ਵੀ ਜਾਂਚ ਕੀਤੀ ਗਈ ਸੀ ਜਿਥੇ ਕੁਝ ਉਣਤਾਈਆਂ ਪਾਈਆਂ ਜਿਨ੍ਹਾਂ ਸਬੰਧੀ ਹਦਾਇਤ ਕਰ ਦਿੱਤੀ ਗਈ ਹੈ।