ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਜੇਕਰ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਨੂੰ ਡਿਸਮਿਸ ਕਰ ਦੇਂਦਾ ਹੈ ਤਾਂ ਵੀ ਉਹ ਮਿਸ਼ਨ ਪੰਜਾਬ ਤੇ ਕੰਮ ਕਰਨਗੇ ਨਾਲ ਹੀ ਉਹ ਕਿਸਾਨ ਅੰਦੋਲਨ ਦੇ ਲਈ ਵੀ ਕੰਮ ਜਾਰੀ ਰੱਖਣਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹੈ ਇੱਥੇ ਧਰਮ ਤੇ ਜਾਤੀ ਦੇ ਆਧਾਰ ਤੇ ਵੋਟ ਨਹੀਂ ਦਿੱਤੀ ਜਾਂਦੀ ਇਸ ਕਰਕੇ ਉਹ ਮਿਸ਼ਨ ਪੰਜਾਬ ਦੀ ਅਪੀਲ ਪੰਜਾਬ ਦੇ ਵਿੱਚ ਕਰ ਰਹੇ ਨੇ ਜੇਕਰ ਇਹ ਮਾਡਲ ਇੱਥੇ ਸਫਲ ਹੋ ਜਾਂਦਾ ਹੈ ਤਾਂ ਉਹ ਮਿਸ਼ਨ ਭਾਰਤ ਵੀ ਲੋਕ ਸਭਾ ਚੋਣਾਂ ਦੇ ਲਈ ਕਰਨਗੇ ।
32 ਜਥੇਬੰਦੀਆਂ ਦੇ ਨਾਲ ਉਨ੍ਹਾਂ ਦਾ ਮਨ ਮੁਟਾਵ ਜ਼ਰੂਰ ਹੋ ਗਿਐ : ਚਡੂਨੀ
ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦੇ ਵਿਚ ਪੂਰੀ ਤਰ੍ਹਾਂ ਕੰਮ ਕਰਦੇ ਰਹਿਣਗੇ ਅਜਿਹਾ ਨਹੀਂ ਹੈ ਕਿ ਮਿਸ਼ਨ ਪੰਜਾਬ ਦੇ ਨਾਲ ਉਹ ਅੰਦੋਲਨ ਤੋਂ ਦੂਰ ਹੋ ਗਏ ਹਨ। 32 ਜਥੇਬੰਦੀਆਂ ਦੇ ਨਾਲ ਉਨ੍ਹਾਂ ਦਾ ਮਨ ਮੁਟਾਵ ਜ਼ਰੂਰ ਹੋ ਗਿਐ ਪਰ ਅੰਤਰ ਸਿਰਫ਼ ਵਿਚਾਰਧਾਰਾ ਦਾ ਹੀ ਹੈ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਹਨ ਵਿੱਚ ਬਦਲਾਅ ਉਹ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਦੀ ਕੋਈ ਮੁੱਖ ਮੰਤਰੀ ਬਣਨ ਦੀ ਇੱਛਾ ਹੈ ਪਰ ਜੇਕਰ ਪੰਜਾਬ ਦੇ ਲੋਕ ਇਹ ਚਾਹੁਣਗੇ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਾ ਤਾਂ ਮੈਂ ਜ਼ਰੂਰ ਕਰਾਂਗਾ ਹਾਲਾਂਕਿ ਪੰਜਾਬ ਦੇ ਲੋਕਾਂ ਉੱਤੇ ਮੈਂ ਕੋਈ ਚੀਜ਼ ਥੋਪਾਂਗੇ ਨਹੀਂ ।
ਜ਼ਿਕਰਯੋਗ ਹੈ ਕਿ ਰਾਜਨੀਤਿਕ ਬਿਆਨਬਾਜ਼ੀ ਕਰਨ ਅਤੇ ਪੰਜਾਬ ਦੇ ਕਿਸਾਨ ਸੰਗਠਨਾਂ ਨੂੰ ਉਕਸਾਉਣ ਦੇ ਆਰੋਪ ਵਿੱਚ ਜੁਲਾਈ ਨੂੰ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਸੱਤ ਦਿਨ ਦੇ ਲਈ ਨਿਲੰਬਿਤ ਕਰ ਦਿੱਤਾ ਸੀ ।ਜਿਸ ਦੇ ਮੁਤਾਬਕ ਉਹ ਇਕ ਹਫ਼ਤੇ ਤਕ ਕਿਸੇ ਵੀ ਮੰਚ ਤੇ ਨਹੀਂ ਜਾ ਸਕਣਗੇ ਅਤੇ ਨਾ ਹੀ ਕਿਸੀ ਬੈਠਕ ਦੇ ਵਿੱਚ ਹਿੱਸਾ ਲੈ ਸਕਦੇ ਨੇ ।ਚੜੂਨੀ ਨੇ ਇਸ ਫੈਸਲੇ ਨੂੰ ਗਲਤ ਦੱਸਿਆ ਸੀ,ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਫ਼ੈਸਲਾ ਪੂਰੀ ਤਰ੍ਹਾਂ ਤੋਂ ਗਲਤ ਹੈ ਕਿਉਂਕਿ ਕਿਸੇ ਵਿਚਾਰਧਾਰਾ ਦੇ ਲਈ ਕੋਈ ਦਬਾਅ ਨਹੀਂ ਦੇ ਸਕਦਾ ।
ਮਿਸ਼ਨ ਯੂਪੀ ਕਰਨਾ ਹੈ ਕਮਿਸ਼ਨ ਪੰਜਾਬ ਵੀ ਕਰਨਾ ਪਵੇਗਾ ਅਤੇ ਅੰਦੋਲਨ ਜਿੱਤਣ ਦੇ ਲਈ ਰਣਨੀਤੀ ਵੀ ਬਦਲਣੀ ਪਵੇਗੀ ।ਉਨ੍ਹਾਂ ਨੇ ਕਿਹਾ ਸੀ ਕਿ ਮੈਂ ਪਹਿਲਾਂ ਹੀ ਮੰਚ ਤੇ ਘੱਟ ਜਾਂਦਾ ਸੀ ਅਤੇ ਮੋਨੂੰ ਮੰਚ ਦਾ ਕੋਈ ਲਾਲਚ ਨਹੀਂ ਹੈ।
ਇਹ ਵੀ ਪੜ੍ਹੋ : 200 ਕਿਸਾਨ ਪਹੁੰਚਣਗੇ ਜੰਤਰ-ਮੰਤਰ, ਸਾਰਿਆਂ ਕੋਲ ਕਿਸਾਨ ਮੋਰਚਾ ਕਾਰਡ ਹੋਵੇਗਾ