ਚੰਡੀਗੜ੍ਹ: ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਡੈਮੋਕ੍ਰੇਟਿਕ) ਪਾਰਟੀਆਂ ਦੇ ਗਠਜੋੜ ਕੀਤੇ ਜਾਣ ਨੂੰ ਲੈ ਕੇ ਆ ਰਹੇ ਬਿਆਨਾਂ 'ਤੇ ਭਾਜਪਾ ਨੇ ਚੁਟਕੀ ਲਈ ਹੈ। ਭਾਜਪਾ ਦੇ ਮੁੱਖ ਬੁਲਾਰੇ ਅਤੇ ਆਗੂ ਅਨਿਲ ਸਰੀਨ ਨੇ ਕਿਹਾ ਹੈ ਕਿ ਜਿਵੇਂ ਗਠਜੋੜ ਤੋਂ ਪਹਿਲਾਂ ਹੀ ਦੋਵਾਂ ਪਾਰਟੀਆਂ ਦੇ ਬਿਆਨ ਆ ਰਹੇ ਹਨ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਪਾਰਟੀਆਂ ਦੇ ਆਗੂ ਪੰਜਾਬ ਨੂੰ ਲੈ ਕੇ ਕਿੰਨੇ ਕੁ ਗੰਭੀਰ ਹਨ।
ਭਾਜਪਾ ਆਗੂ ਸਰੀਨ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਸਿਰਫ਼ ਆਪਣਾ ਵਜੂਦ ਬਚਾਉਣ ਖ਼ਾਤਰ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਕਾਂਗਰਸ ਪਾਰਟੀ ਦਾ ਕੋਈ ਬਦਲ ਹੈ ਤਾਂ ਉਹ ਸਿਰਫ਼ ਭਾਜਪਾ ਹੈ ਅਤੇ ਉਹ ਕਾਂਗਰਸ ਨੂੰ ਆਗਾਮੀ 2022 ਦੀਆਂ ਚੋਣਾਂ ਵਿੱਚ ਹਰਾ ਕੇ ਭਾਜਪਾ ਸੂਬੇ ਵਿੱਚ ਸਰਕਾਰ ਬਣਾਵੇਗੀ।