ਚੰਡੀਗੜ੍ਹ: ਈਟੀਵੀ ਭਾਰਤ ਇੱਕ ਡਿਜੀਟਲ ਪਲੇਟਫਾਰਮ ਹੈ। ਜੋ ਕਿ 24 ਸੂਬਿਆਂ ਅਤੇ 13 ਭਾਸ਼ਾਵਾਂ ਦੇ ਵਿੱਚ ਆਪਣੀ ਪਹੁੰਚ ਰੱਖਦਾ ਹੈ। ਈਟੀਵੀ ਭਾਰਤ ਐਪ ਦੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਵੀ ਵਰਤੋਂ ਕਰਦੇ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਈਟੀਵੀ ਭਾਰਤ ਐਪ ਬਹੁਤ ਹੀ ਲਾਹੇਵੰਦ ਹੈ। ਇਸ ਐਪ ਰਾਹੀਂ ਉਨ੍ਹਾਂ ਨੂੰ ਇੱਕ ਹੀ ਪਲੇਟਫਾਰਮ ਉੱਤੇ ਪੂਰੇ ਦੇਸ਼ ਦੀ ਜਾਣਕਾਰੀ ਮਿਲ ਜਾਂਦੀ ਹੈ। ਈਟੀਵੀ ਭਾਰਤ ਵਿੱਚ ਐਪ 13 ਭਾਸ਼ਾਵਾਂ ਹਨ ਜੇਕਰ ਉਨ੍ਹਾਂ ਕਿਸੇ ਦੂਜੇ ਸੂਬੇ ਦੀ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹ ਸੋਖੇ ਤਰੀਕੇ ਨਾਲ ਉਸ ਸੂਬੇ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਉਸੇ ਭਾਸ਼ਾ ਵਿੱਚ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੁਣ ਪੰਜਾਬ ਵਿੱਚ ਪੋਸਟਿੰਗ ਹੈ ਤੇ ਉਹ ਪੰਜਾਬ ਵਿੱਚ ਕੀ ਹੋ ਰਿਹਾ ਹੈ ਇਸ ਲਈ ਜਾਣਨ ਲਈ ਉਹ ਈਟੀਵੀ ਭਾਰਤ ਐਪ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਐਪ ਜਲਦੀ ਆਪਰੇਟ ਹੋ ਜਾਂਦਾ ਹੈ ਅਤੇ ਅਪਡੇਟ ਵੀ ਨਾਲ ਨਾਲ ਹੁੰਦੇ ਰਹਿੰਦੇ ਹੈ ਜਿਸ ਨਾਲ ਸੂਚਨਾਵਾਂ ਤੇਜ਼ ਮਾਧਿਅਮ ਦੇ ਨਾਲ ਪਹੁੰਚਦੀਆਂ ਹਨ।
ਡਾ ਐਸ ਕੇ ਕਰੁਨਾ ਰਾਜੂ ਨੇ ਈਟੀਵੀ ਭਾਰਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ।