ਚੰਡੀਗੜ੍ਹ: ਬਿਆਸ ਡੇਰਾ ਮੁੜ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਬਿਆਸ ਦੇ ਕਿਸਾਨਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ 'ਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਪੀੜਤਾਂ ਦੀ ਆਵਾਜ਼ ਬਣ ਕੇ ਆਏ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ 1932 ਵਿੱਚ ਜਦੋਂ ਰਾਧਾ ਸਵਾਮੀ ਡੇਰਾ ਹੋਂਦ ਵਿਚ ਆਇਆ ਸੀ ਉਸ ਵੇਲੇ ਉਹਨਾਂ ਕੋਲ 8 ਏਕੜ ਜ਼ਮੀਨ ਸੀ ਪਰ ਅੱਜ ਉਹ ਜ਼ਮੀਨ ਹਜ਼ਾਰਾਂ ਏਕੜ ਹੋ ਗਈ ਹੈ। ਉਨ੍ਹਾਂ ਨੇ ਡੇਰਾ ਮੁਖੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਕਈ ਵਾਰ ਸਰਕਾਰ ਨੂੰ ਇਸ ਸਬੰਧੀ ਚੇਤਾਵਨੀ ਦਿੱਤੀ ਹੈ ਪਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਇਸ ਸਬੰਧੀ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਹੱਥਾਂ ਤੋਂ ਅਪਾਹਜ਼ ਹਨ ਤੇ ਉਹਨਾਂ ਕੋਲ ਸਾਢੇ 10 ਏਕੜ ਜ਼ਮੀਨ ਹੈ ਜਿਸ ਦੀ ਨਾ ਕੋਈ ਲਿਖਤ ਪੜ੍ਹਤ ਹੋਈ ਅਤੇ ਨਾਂ ਹੀ ਕੋਈ ਮੁਆਵਜ਼ਾ ਦਿੱਤਾ ਗਿਆ ਹੈ।