ਚੰਡੀਗੜ੍ਹ: ਜ਼ਿਲ੍ਹਾ ਬਾਰ ਐਸੋਸਿਏਸ਼ਨ ਦੇ ਚੋਣਾਂ ਨੂੰ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੇ ਚੋਣ ਟ੍ਰਿਬਊਨਲ ਨੇ ਇੱਕ ਮਹੀਨੇ ਦੇ ਅੰਦਰ ਨਵੇਂ ਸਿਰੇ ਤੋਂ ਚੋਣ ਕਰਾਏ ਜਾਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਅਗਲੇ ਚੋਣ ਹੋਣ ਤੱਕ ਬਾਰ ਐਸੋਸੀਏਸ਼ਨ ਦਾ ਕੰਮਕਾਜ ਸੰਭਾਲਣ ਦੇ ਲਈ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪਿਛਲੇ ਸਾਲ ਨਵੰਬਰ ਚ ਹੋਏ ਚੋਣ ਦੇ ਖਿਲਾਫ ਬਾਰ ਕਾਉਂਸਿਲ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਇਹ ਚੋਣ ਸਹੀ ਤਰੀਕੇ ਨਾਲ ਨਹੀਂ ਕਰਵਾਏ ਗਏ ਹਨ। ਇਨ੍ਹਾਂ ਚੋਣਾਂ ਦੇ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ ਜਿਸਨੇ ਇਹ ਖੁਲਾਸਾ ਹੋਇਆ ਸੀ ਕਿ ਵੋਟਾਂ ਸਹੀ ਢੰਗ ਨਾਲ ਵੰਡੀਆਂ ਨਹੀਂ ਗਈਆਂ ਹਨ।
ਬਾਰ ਐਸੋਸੀਏਸ਼ਨ ਨੇ ਇਹ ਵੀ ਕਿਹਾ ਕਿ ਚੋਣ ਚ ਕੋਈ ਗੋਪਨੀਯਤਾ ਨਹੀਂ ਵਰਤੀ ਗਈ ਜਿਸ ਗੇਟ ਰਾਹੀ ਵੋਟਰ ਵੋਟ ਪਾਉਣ ਲਈ ਆ ਰਹੇ ਸੀ ਉਸੇ ਗੇਟ ਰਾਹੀ ਬਾਹਰ ਜਾ ਰਹੇ ਸੀ। ਚੋਣਾਂ ਚ ਪਾਰਦਰਸ਼ੀਤਾ ਦਾ ਪੂਰੀ ਤਰ੍ਹਾਂ ਘਾਟ ਸੀ। ਇਸ ਸ਼ਿਕਾਇਤ ’ਤੇ ਬਾਰ ਕਾਉਂਸਿਲ ਦੇ ਇਲੇਕਸ਼ਨ ਟ੍ਰਿਬਿਉਨਲ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਾਰ ਐਸੋਸੀਏਸ਼ਨ ਸਮਾਜ ਦੀ ਇੱਕ ਉੱਚ ਵਰਗ ਹੁੰਦਾ ਹੈ ਪਰ ਇਨ੍ਹਾਂ ਚੋਣਾਂ ਚ ਪੂਰੀ ਤਰ੍ਹਾਂ ਅਵਿਵਸਥਾ ਨਜਰ ਆਈ ਹੈ।
ਬਾਰ ਕੌਂਸਲ ’ਤੇ ਇਲੈਕਸ਼ਨ ਟ੍ਰਿਬਿਉਨਲ ਨੇ ਕਿਹਾ ਕਿ ਉਹ ਇਸ ’ਤੇ ਗੌਰ ਨਹੀਂ ਕਰ ਰਹੇ ਹਨ ਇਨ੍ਹਾਂ ਚੋਣਾਂ ਚ ਕੌਣ ਜਿੱਤਿਆ ਹੈ ਅਤੇ ਕੌਣ ਹਾਰਿਆ ਹੈ। ਕਿਸ ਨੂੰ ਜਿਆਦਾ ਵੋਟਾਂ ਪਈਆਂ ਅਤੇ ਕਿਸ ਨੂੰ ਘੱਟ। ਪਰ ਇਹ ਸਾਹਮਣੇ ਆਇਆ ਹੈ ਕਿ ਇਹ ਚੋਣ ਸਹੀ ਤਰੀਕੇ ਨਾਲ ਨਹੀਂ ਕਰਵਾਏ ਗਏ ਹਨ। ਦੱਸ ਦਈਏ ਕਿ ਬਾਰ ਕਾਉਂਸਿਲ ਆਫ ਪੰਜਾਬ ਅਤੇ ਹਰਿਆਣਾ ਨੇ ਚੋਣਾਂ ਨੂੰ ਰੱਦ ਕਰ ਚੋਣ ਅਧਿਕਾਰੀ ਨੂੰ 1 ਮਹੀਨੇ ਦੇ ਅੰਦਰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ
ਇਹ ਵੀ ਪੜੋ: ਕੀ ਹੋਵੇਗਾ ਪੰਜਾਬ ਕਾਂਗਰਸ ਦਾ ਭਵਿੱਖ ? ਵੇਖੋ ਖਾਸ ਰਿਪੋਰਟ