ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਹੰਗਾਮੀ ਬੈਠਕ ਬੁਲਾਈ ਸੀ ਜਿਸ ਵਿੱਚ ਉਨ੍ਹਾਂ ਨੇ ਬੀਜ ਘੁਟਾਲੇ ਸਣੇ ਕਿਸਾਨਾਂ ਦੇ ਟਿਊਬਲਾਂ ਦੇ ਬਿਜਲੀ ਦੇ ਬਿੱਲਾਂ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ।
ਕੈਪਟਨ ਸਰਕਾਰ ਖ਼ਿਲਾਫ਼ ਵਰਜਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਤੇ ਕਿਸਾਨਾਂ ਨੂੰ ਸੁਵਿਧਾ ਪ੍ਰਧਾਨ ਕਰਨ ਲਈ ਕਿਹਾ ਸੀ ਤੇ ਉਹ ਇਸ ਲਈ ਵਚਨਬੱਧ ਵੀ ਸਨ। ਪਰ ਹੁਣ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕਿਸਾਨਾਂ ਬਾਰੇ ਨਹੀਂ ਸੋਚ ਰਹੀ ਤਾਂ ਅਕਾਲੀ ਸਰਕਾਰ ਕਿਸਾਨਾਂ ਲਈ ਹਮੇਸ਼ਾ ਸੋਚਦੀ ਹੈ ਤੇ ਉਹ ਹਮੇਸ਼ਾ ਉਨ੍ਹਾਂ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਹੋਣ ਦੇਣਗੇ।
ਉਨ੍ਹਾਂ ਨੇ ਬੀਜ ਘੁਟਾਲੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ 'ਤੇ ਭਰੋਸਾ ਨਾ ਜਤਾਉਂਦਿਆਂ ਹੋਏ ਉਨ੍ਹਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਤ੍ਰਿਪਤ ਬਾਜਵਾ ਵੱਲੋਂ ਹਰਸਿਮਰਤ ਬਾਦਲ ਅਤੇ ਅਕਾਲੀ ਦਲ 'ਤੇ ਸਾਧੇ ਨਿਸ਼ਾਨੇ 'ਤੇ ਪਲਟਵਾਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਬਹੁਤ ਸਾਰੇ ਸਕੀਮਾਂ ਸੂਬਿਆਂ ਨੂੰ ਦਿੰਦੀ ਹੈ ਪਰ ਸੂਬਾ ਆਪਣੇ ਹਾਲਾਤਾਂ ਦੇ ਮੁਤਾਬਕ ਕੋਈ ਵੀ ਸਕੀਮ ਲੈਂਦਾ ਹੈ ਜਾਂ ਡਰਾਪ ਕਰਦਾ ਹੈ। ਇਹ ਫ਼ੈਸਲਾ ਸੂਬੇ ਦਾ ਮੁੱਖ ਮੰਤਰੀ ਕਰਦਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵੱਲੋਂ ਲੋਨ ਲੈਣ ਤੇ ਕਿਸਾਨਾਂ ਦੇ ਟਿਊਬਵਲ ਕੁਨੈਕਸ਼ਨਾਂ ਉਪਰ ਬਿਜਲੀ ਦੇ ਮੀਟਰ ਲਗਾਉਣ ਦਾ ਜਵਾਬ ਕਾਂਗਰਸ ਨੂੰ ਦੇ ਰਹੇ ਸਨ।
ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜ਼ਾਜ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਮਨਪ੍ਰੀਤ ਸਿੰਘ ਬਾਦਲ 'ਤੇ ਵੀ ਨਿਸ਼ਾਨੇ ਸਾਧੇ ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਕੈਬਨਿਟ ਚੋਂ ਬਾਹਰ ਕੱਢਿਆ ਸੀ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਪਹਿਲ ਵੀ ਕਿਸਾਨਾਂ ਦੇ ਟਿਊਬਲਾਂ ਉੱਪਰ ਬਿਜਲੀ ਦੇ ਬਿੱਲ ਲਗਾਉਣ ਦੀ ਗੱਲ ਕਰਦੇ ਸਨ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਬਾਹਰ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।